ਦੀਪਕ ਗਰਗ
ਫਰੀਦਕੋਟ, 24 ਨਵੰਬਰ, 2021 –
ਮਾਰਕਫੈਡ ਦੇ ਚੇਅਰਮੈਨ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ-ਚਹਿਲ ਰੋਡ ‘ਤੇ ਸਥਿਤ ਜੋਡ਼ੀਆਂ ਨਹਿਰਾਂ ‘ਤੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁਲ ਦਾ ਉਦਘਾਟਨ ਕੀਤਾ। ਇਸ ਮੌਕੇ ਡੀਸੀ ਵਿਮਲ ਕੁਮਾਰ ਸੇਤੀਆ ਵੀ ਹਾਜ਼ਰ ਸਨ।
ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਵਿਕਾਸ ਕਾਰਜ ਪੂਰੇ ਜ਼ੋਰਾਂ ’ਤੇ ਹਨ। ਫਰੀਦਕੋਟ-ਤਲਵੰਡੀ ਰੋਡ ਅਤੇ ਫਰੀਦਕੋਟ-ਬਠਿਡਾ ਰੇਲਵੇ ਲਾਈਨ ‘ਤੇ ਕਰੀਬ 60 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ।
ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨਹਿਰਾਂ ’ਤੇ ਬਣੇ ਸਟੀਲ ਦੇ ਨਵੇਂ ਪੁਲ ਅੱਜ ਆਵਾਜਾਈ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਲਾਂ ਦੀ ਲੰਬਾਈ 44 ਮੀਟਰ ਅਤੇ 79 ਮੀਟਰ ਹੈ। ਇਸ ‘ਤੇ ਕਰੀਬ 14 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਪੁਲਾਂ ਦੀ ਚੌੜਾਈ 10.50 ਮੀਟਰ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਇਨ੍ਹਾਂ ਪੁਲਾਂ ਦੇ ਨਿਰਮਾਣ ਕਾਰਜ ਵਿੱਚ ਕੁਝ ਦੇਰੀ ਹੋਈ ਸੀ ਪਰ ਉਦੋਂ ਤੋਂ ਇਨ੍ਹਾਂ ਨੂੰ ਪੂਰੀ ਰਫ਼ਤਾਰ ਨਾਲ ਪੂਰਾ ਕੀਤਾ ਜਾ ਰਿਹਾ ਹੈ। ਚਹਿਲ ਰੋਡ ਨੈਸ਼ਨਲ ਹਾਈਵੇਅ ਸਮੇਤ ਵੱਖ-ਵੱਖ ਇਲਾਕਿਆਂ ਨੂੰ ਜਾਣ ਵਾਲੇ ਆਸ ਪਾਸ ਦੇ ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਹੁਣ ਕਾਫੀ ਰਾਹਤ ਮਿਲੇਗੀ। ਉਨ੍ਹਾਂ ਨੈਸ਼ਨਲ ਯੂਥ ਬੋਰਡ ਵੱਲੋਂ ਚਲਾਏ ਜਾ ਰਹੇ ਮੁਰਦਾਘਰ ਨੂੰ 5 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈਕ ਵੀ ਭੇਟ ਕੀਤਾ। ਢਿੱਲੋਂ ਨੇ ਵਧੀਆ ਕੰਮ ਕਰਨ ਲਈ ਬੀ.ਐਡ ਆਰ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਸੰਨਮਾਣਿਤ ਕੀਤਾ।
ਇਸ ਮੌਕੇ ਐਮ.ਡੀ.ਲੇਬਰ ਰਣਜੀਤ ਸਿੰਘ ਬਰਾੜ, ਪ੍ਰਧਾਨ ਨਗਰ ਕੌਾਸਲ ਨਰਿੰਦਰਪਾਲ ਸਿੰਘ ਨਿਦਾ, ਚੇਅਰਮੈਨ ਮਾਰਕੀਟ ਕਮੇਟੀ ਗਿੱਦੜਜੀਤ ਸਿੰਘ ਸੇਖੋਂ, ਨਵਦੀਪ ਸਿੰਘ ਬੱਬੂ ਬਰਾੜ, ਡਾ: ਜੰਗੀਰ ਸਿੰਘ, ਮੀਤ ਪ੍ਰਧਾਨ ਮਾਰਕਫ਼ੈਂਡ ਰਾਜਵਿੰਦਰ ਸਿੰਘ, ਮਹੀਪਿੰਦਰ ਸਿੰਘ ਸੇਖੋਂ, ਬਲਵੀਰ ਸਿੰਘ ਭਾਨਾ ਸਰਪੰਚ, ਮਹਿੰਦਰ ਸਿੰਘ ਮੂੰਗੀ, ਗੁਰਤੇਜ ਸਿੰਘ ਤੇਜਾ, ਐਕਸੀਅਨ ਬੀ.ਡੀ.ਆਰ ਕਰਮਜੀਤ ਸਿੰਘ ਭਲੇਰੀਆ, ਐਸ.ਡੀ.ਓ.ਬੀ.ਡੀ.ਆਰ.ਨਵੀਨ ਕੁਮਾਰ, ਜੇ.ਈ ਸਵਰਨਦੀਪ ਸਿੰਘ, ਕਰਮਜੀਤ ਸਿੰਘ ਟਹਿਣਾ, ਹਿੰਮਤ ਸਿੰਘ ਆਦਿ ਹਾਜ਼ਰ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ