ਯੈੱਸ ਪੰਜਾਬ
ਜਲੰਧਰ 26 ਅਗਸਤ, 2019 –
ਪੰਜਾਬ ਸਰਰਕਾਰ ਨੇ ਫਿਰੋਜ਼ਪੁਰ ਵਿਚ ਹੁਸੈੀਵਾਲਾ ਸਰਹੱਦ ’ਤੇ ਪਿੰਡ ਟਿੰਡੀਵਾਲ ਵਿਚ ਸਥਿਤ ਬੰਨ੍ਹ ’ਚ ਪਾੜ ਪੈਣ ਦੀਆਂਖ਼ਬਰਾਂ ਨੂੰ ਨਿਰਾਧਾਰ ਕਰਾਰ ਦਿੱਤਾ ਹੈ।
ਅੱਜ ਇਕ ਸਰਕਾਰੀ ਬੁਲਾਰੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਸਹੀ ਨਹੀਂ ਹਨ।
ਸਰਕਾਰੀ ਬੁਲਾਰੇ ਨੇ ਕਿਹਾ ‘‘ਟਿੰਡੀਵਾਲਾ ਪਿੰਡ ਵਿਚਲੇ ਬੰਨ੍ਹ ਵਿਚ ਕੋਈ ਪਾੜ ਨਹੀਂ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਇਸ ਉੱਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ ਅਤੇ ਕਿਸੇ ਵੀ ਪਾੜ ਪੈਣ ਜਿਹੀ ਸਥਿਤੀ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਮੁੱਖ ਬੰਨ੍ਹ ਵਿਚ ਕਿਸੇ ਤਰ੍ਹਾਂ ਦਾ ਪਾੜ ਪੈਣ ਦੀ ਹੰਗਾਮੀ ਸਥਿਤੀ ਨਾਲ ਨਿਬੜਣ ਲਈ ਇਕ ਅੰਦਰੂਨੀ ਬੰਨ੍ਹ ਤਿਆਰ ਕੀਤਾ ਜਾ ਰਿਹਾ ਹੈ। ਸਥਿਤੀ ਤਨਾਅ ਵਾਲੀ ਹੈ ਪਰ ਕੰਟਰੋਲ ਹੇਠ ਹੈ।’’