ਯੈੱਸ ਪੰਜਾਬ
ਜਲੰਧਰ / ਬੰਡਾਲਾ ਮੰਜਕੀ, 14 ਅਕਤੂਬਰ, 2020:
ਦੋ ਸੌ ਤੋਂ ਵੱਧ ਕਿਸਾਨ ਜਥੇਬੰਦੀਆਂ ਤੇ ਆਧਾਰਤ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਆਲ ਇੰਡੀਆ ਕਿਸਾਨ ਸਭਾ ਤਹਿਸਲ ਫਿਲੌਰ ਵਲੋਂ ਅੱਜ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੇ ਜੱਦੀ ਪਿੰਡ ਬੰਡਾਲਾ ਮੰਜਕੀ ਵਿਖੇ ਇੱਕ ਵਿਸ਼ਾਲ ਕਾਨਫਰੰਸ ਕਰਕੇ ਘੱਟੋ ਘੱਟ ਸਮੱਰਥਨ ਮੁੱਲ ਅਧਿਕਾਰ ਦਿਵਸ ਮਨਾਇਆ ਗਿਆ।
ਕਾਨਫਰੰਸ ਦੀ ਪ੍ਰਧਾਨਗੀ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਗੁਰਚੇਤਨ ਸਿੰਘ ਬਾਸੀ , ਜ਼ਿਲ੍ਹਾ ਪ੍ਰਧਾਨ ਸਖਦੇਵ ਸਿੰਘ ਬਾਸੀ , ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੂਲ ਚੰਦ ਸਰਹਾਲੀ ਅਤੇ ਸੀ.ਪੀ.ਆਈ. ( ਐਮ. ) ਯੂਨਿਟ ਬੰਡਾਲਾ ਦੇ ਸਕੱਤਰ ਬਲਵਿੰਦਰ ਸਿੰਘ ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. ( ਐਮ. ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਪਣੀ ਫਸਲ ਦਾ ਘੱਟੋ ਘੱਟ ਸਮੱਰਥਨ ਮੁਲ ਪ੍ਰਾਪਤ ਕਰਨਾ ਜਿਸ ਦਾ ਆਧਾਰ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੋਵੇ , ਹਰ ਕਿਸਾਨ ਦਾ ਅਧਿਕਾਰ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਇਹ ਅਧਿਕਾਰ ਖ਼ਤਮ ਕਰਨਾ ਚਾਹੰੁਦੀ ਹੈ।
ਜਿਸ ਦੀ ਸੀ.ਪੀ.ਆਈ. (ਐਮ. ) ਤੇ ਕਿਸਾਨ ਸਭਾ ਕਦੇ ਆਗਿਆ ਨਹੀ ਦੇਵੇਗੀ। ਸੂਬਾ ਸਕੱਤਰ ਨੇ ਕਿਹਾ ਕਿ ਜਿੰਨ੍ਹਾਂ ਚਿਰ ਤਿੰਨੇ ਕਾਲੇ ਕਾਨੂੰਨ ਅਤੇ ਬਿਜਲੀ ( ਸੋਧ ) ਬਿੱਲ 2020 ਕੇਂਦਰ ਸਰਕਾਰ ਵਾਪਸ ਨਹÄ ਲੈਦੀ ਉਨ੍ਹਾਂ ਚਿਰ ਕਿਸਾਨ ਸੰਘਰਸ਼ ਜਾਰੀ ਰਹੇਗਾ ਅਤੇ ਸੀ.ਪੀ.ਆਈ. ( ਐਮ. ) ਇਸ ਸੰਘਰਸ਼ ਦੀ ਡੱਟ ਕੇ ਹਿਮਾਇਤ ਕਰਦੀ ਰਹੇਗੀ। ਦੇਸ਼ ਦੀ ਸਿਆਸੀ ਹਾਲਤ ਬਾਰੇ ਬੋਲਦਿਆਂ ਕਾਮਰੇਡ ਸੇਖੋਂ ਨੇ ਬੀ.ਜੇ.ਪੀ. , ਆਰ.ਐਸ.ਐਸ. ਦੇ ਹਿੰਦੂ ਰਾਸ਼ਟਰਵਾਦੀ , ਫਿਰਕੂ ਏਜੰਡਿਆਂ ਵਿਰੁੱਧ ਵਿਚਾਰਧਾਰਕ ਅਤੇ ਸਿਆਸੀ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।
ਸੀ.ਪੀ.ਆਈ. ( ਐਮ. ) ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਇਸ ਮੌਕੇ ਵਿਸਥਾਰ ਨਾਲ ਬੋਲਦਿਆਂ ਸਪੱਸ਼ਟ ਕੀਤਾ ਕਿ ਜੇਕਰ ਤਿੰਨੇ ਕਾਲੇ ਕਾਨੂੰਨ ਅਤੇ ਬਿਜਲੀ ( ਸੋਧ ) ਬਿੱਲ 2020 ਲਾਗੂ ਹੋ ਗਏ ਤਾਂ ਕਿਸਾਨਾਂ ਦੀ ਫ਼ਸਲਾਂ ਦੀ ਸਰਕਾਰੀ ਖ਼ਰੀਦ ਪ੍ਰਣਾਲੀ ਦਾ ਭੋਗ ਪੈ ਜਾਏਗਾ , ਘੱਟੋ ਘੱਟ ਸਮੱਰਥਨ ਮੁੱਲ ਪ੍ਰਣਾਲੀ ਦਾ ਕੋਈ ਅਰਥ ਨਹÄ ਰਹਿ ਜਾਏਗਾ , ਅਨਾਜ ਦੀ ਸਸਤੇ ਭਾਅ ਤੇ ਜਨਤਕ ਵੰਡ ਪ੍ਰਣਾਲੀ ਤਬਾਹ ਹੋ ਜਾਵੇਗੀ , ਕਿਸਾਨਾਂ ਦੀਆਂ ਜ਼ਮੀਨਾਂ ਹੌਲੀ ਹੌਲੀ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਵਿੱਚ ਚਲੇ ਜਾਣਗੀਆਂ , ਖੇਤੀਬਾੜੀ ਤਬਾਹ ਹੋ ਜਾਵੇਗੀ , ਭਾਰਤ ਦੀ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰਤਾ ਵੀ ਖ਼ਤਮ ਹੋ ਜਾਵੇਗੀ ਅਤੇ ਭਾਰਤ ਹੋਰ ਵੀ ਡੂੰਘੇ ਆਰਥਕ ਸੰਕਟ ਵਿੱਚ ਫਸ ਜਾਵੇਗਾ ।
ਕਾਮਰੇਡ ਤੱਗੜ ਨੇ ਕਿਸਾਨਾਂ ਦੇ ਸਾਂਝੇ ਸੰਘਰਸ਼ਾਂ ਬਾਰੇ ਸੀ.ਪੀ.ਆਈ. ( ਐਮ. ) ਅਤੇ ਕਿਸਾਨ ਸਭਾ ਦੀ ਨੀਤੀ ਅਤੇ ਵਿਚਾਰਾਂ ਦੀ ਵਿਸਥਾਰ ਨਾਲ ਵਿਆਖਿਆ ਕਰਦੇ ਹੋਏ ਕਿਹਾ ਕਿ ਸਾਡੀ ਨੀਤੀ ਸਾਂਝੇ ਸੰਘਰਸ਼ਾਂ ਦੀ ਵੀ ਹੈ ਪਰ ਜੇਕਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਕਿਸੇ ਸਮੇਂ ਸਾਂਝੇ ਸੰਘਰਸ਼ ਸੰਭਵ ਨਾ ਹੋਣ ਤੇ ਸਾਨੂੰ ਆਪਣੇ ਤੌਰ ਤÎਾਂ ਆਜ਼ਾਦਾਨਾ ਸੰਘਰਸ਼ਾਂ ਦੇ ਰਾਹ ਤੇ ਵੀ ਚੱਲਿਆ ਜਾ ਸਕਦਾ ਹੈ। ਇਸ ਮੌਕੇ ਤੇ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ , ਲੱਛਮਣ ਸਿੰਘ ਜੌਹਲ ਅਤੇ ਮਾਸਟਰ ਪ੍ਰਸ਼ੋਤਮ ਬਿਲਗਾ ਨੇ ਵੀ ਸੰਬੋਧਨ ਕੀਤਾ ।
ਕਾਮਰੇਡ ਵਿਜੈ ਧਰਨੀ , ਦਿਆਲ ਸਿੰਘ ਢੰਡਾ , ਬੀਬੀ ਗੁਰਪਰਮਜੀਤ ਕੌਰ ਤੱਗੜ , ਕੁਲਵੰਤ ਸਿੰਘ ਧਨੀ ਪਿੰਡ , ਮਾਸਟਰ ਸ਼੍ਰੀ ਰਾਮ , ਅਮਰਜੀਤ ਸਿੰਘ ਜੌਹਲ , ਸੋਢੀ ਰਾਮ ਉੱਪਲ ਭੂਪਾ , ਮਹਿੰਦਰ ਸਿੰਘ ਬਿਲਗਾ ਸਮੇਤ ਹੋਰ ਬਹੁਤ ਸਾਰੇ ਸਾਥੀ ਵੀ ਹਾਜ਼ਰ ਸਨ। ਅੰਤ ਵਿੱਚ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕਾਨਫਰੰਸ ਵਿੱਚ ਸ਼ਾਮਲ ਸਭ ਸਾਥੀਆਂ ਦਾ ਧੰਨਵਾਦ ਕੀਤਾ।