ਯੈੱਸ ਪੰਜਾਬ
ਹੁਸ਼ਿਆਰਪੁਰ, 19 ਨਵੰਬਰ, 2019:
ਜੂਨੀਅਰ ਇੰਜੀਨੀਅਰ (ਆਰ) ਜੇ.ਡੀ.ਏ. ਜਲੰਧਰ ਸ੍ਰੀ ਜਗਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਚੱਲ ਰਹੀਆਂ ਅਣ ਅਧਿਕਾਰਤ ਉਸਾਰੀਆਂ ਨੂੰ ਠੱਲ੍ਹ ਪਾਉਣ ਲਈ ਅੱਜ ਵਧੀਕ ਮੁੱਖ ਪ੍ਰਸ਼ਾਸਕ ਜੇ.ਡੀ.ਏ. ਸ੍ਰੀਮਤੀ ਅਨੁਪਮ ਕਲੇਰ ਦੇ ਹੁਕਮਾਂ ‘ਤੇ ਬਜਵਾੜਾ-ਊਨਾ ਰੋਡ, ਪਿੰਡ ਬਸੀ, ਰਾਜਪੁਰ ਭਾਈਆਂ ਅਤੇ ਪਿੰਡ ਖਨੌੜਾ ਵਿਖੇ 4 ਅਣ ਅਧਿਕਾਰਤ ਕਲੋਨੀਆਂ ਨੂੰ ਤੋੜਿਆ ਗਿਆ ਹੈ।
ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ ਵਿੱਚ ਜਾਗਰੂਕ ਹੋਣ ਅਤੇ ਪੁੱਡਾ ਵਿਭਾਗ ਦੀ ਐਨ.ਓ.ਸੀ. ਤੋਂ ਬਿਨ੍ਹਾਂ ਪ੍ਰਾਪਤ ਪਲਾਟਾਂ ਦੀ ਖਰੀਦਦਾਰੀ ਨਾ ਕੀਤੀ ਜਾਵੇ ਅਤੇ ਨਾ ਹੀ ਅਣ ਅਧਿਕਾਰਤ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀ ਕਰਵਾਈ ਜਾਵੇ।