37.8 C
Delhi
Monday, May 6, 2024
spot_img
spot_img

30 ਨਵੰਬਰ ਨੂੰ ਕੋਟਕਪੂਰਾ ਆਉਣਗੇ ਮੁੱਖ ਮੰਤਰੀ ਚੰਨੀ, ਸਿੱਧੂ ਅਤੇ ਹੋਰ ਸੀਨੀਅਰ ਆਗੂ – ਮਹਾਂਰੈਲੀ ’ਚ ਕਰਨਗੇ ਅਹਿਮ ਐਲਾਨ

ਦੀਪਕ ਗਰਗ
ਕੋਟਕਪੂਰਾ, ਨਵੰਬਰ 29, 2021 –
ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ 30 ਨਵੰਬਰ, 2021 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਰੈਲੀ ਨੂੰ ਸੰਬੋਧਿਤ ਕਰਣਗੇ। ਇਹ ਜਾਣਕਾਰੀ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦਿੰਦੇ ਹੋਏ ਜ਼ਿਲ੍ਹੇ ਦੇ ਸਮੂਹ ਕਾਂਗਰਸੀ ਵਰਕਰਾਂ, ਅਹੁਦੇਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਹੁਮ ਹੁੰਮਾ ਕੇ ਪਹੁੰਚਣ ਅਤੇ ਮੁੱਖ ਮੰਤਰੀ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਤਾਂ ਜੋ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਜਾ ਸਕੇ।

ਇਸ ਮੌਕੇ ਮੁੱਖ ਮੰਤਰੀ ਚੰਨੀ ਸਾਹਿਬ ਵਲੋਂ ਇਲਾਕੇ ਦੇ ਵਿਕਾਸ ਲਈ ਵੱਡੇ-ਵੱਡੇ ਐਲਾਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਹੋਰ ਵੀ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚਣਗੇ ਅਤੇ ਕੋਟਕਪੂਰਾ ਅਤੇ ਜੈਤੋ ਹਲਕੇ ਦੇ ਵਿਕਾਸ ਕਾਰਜਾਂ ਲਈ ਵੱਡੇ ਐਲਾਨ ਕਰਨਗੇ।

ਮੁੱਖ ਮੰਤਰੀ ਦੇ ਆਉਣ ਸਬੰਧੀ ਤਿਆਰੀਆਂ ਜੋਰਾ-ਸ਼ੌਰਾ ਨਾਲ ਕੀਤੀਆਂ ਜਾ ਰਹੀਆਂ ਮੁਕੰਮਲ :

ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸ਼ਹਿਰ ਦੇ ਸਾਰੇ ਕਾਂਗਰਸੀ ਕੌਂਸਲਰ ਅਤੇ ਕਾਂਗਰਸੀ ਆਗੂ ਇਸ ਰੈਲੀ ਨੂੰ ਮਹਾਂ ਰੈਲੀ ਬਣਾਉਣ ਲਈ ਤਿਆਰੀਆਂ ਕਰ ਰਹੇ ਹਨ।

ਇਨ੍ਹਾਂ ਵਿੱਚ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਕੌਂਸਲਰ ਚੰਚਲ ਮਹਿੰਦੀਰੱਤਾ, ਬਾਬੂ ਲਾਲ, ਘਨਸ਼ਾਮ ਮਿੱਤਲ, ਪ੍ਰਭ ਦਿਆਲ ਸਮੇਤ ਹੋਰ ਕੌਂਸਲਰ, ਬਲਾਕ ਕਾਂਗਰਸ ਪ੍ਰਧਾਨ ਪ੍ਰਦੀਪ ਕੁੱਕੀ ਚੋਪੜਾ, ਸੀਨੀਅਰ ਕਾਂਗਰਸੀ ਆਗੂ ਬਿੱਟੂ ਛੱਲੀ, ਯੂਥ ਸ਼ਹਿਰੀ ਪ੍ਰਧਾਨ ਵਿਨੈ ਅਰੋੜਾ, ਸੋਸ਼ਲ ਮੀਡੀਆ ਕਨਵੀਨਰ ਸੋਨੂ ਮੌਂਗਾ, ਯੂਥ ਕਾਂਗਰਸੀ ਆਗੂ ਜੈ ਪ੍ਰਕਾਸ਼ ਸ਼ਰਮਾ, ਪੀਏ ਗੁਰਬਿੰਦਰ ਸਿੰਘ ਗੋਰਾ, ਗੁਰਸੇਵਕ ਸਿੰਘ ਨੀਲਾ ਸਰਪੰਚ ਨਾਨਕਸਰ, ਯੂਥ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਸਰਪੰਚ ਘੁਮਿਆਰਾ, ਜਨਰਲ ਸਕੱਤਰ ਦਰਪਣ ਚੋਪੜਾ, ਯੂਥ ਕਾਂਗਰਸੀ ਆਗੂ ਸ਼ੈਲੀ ਕੋਟਕਪੂਰਾ ਆਦਿ ਸ਼ਾਮਿਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION