31.1 C
Delhi
Monday, May 6, 2024
spot_img
spot_img

20 ਮਾਰਚ ਤੋਂ ਬਟਾਲਾ ਤੇ ਗੁਰਦਾਸਪੁਰ ਤੋਂ ਫਿਰ ਚੱਲਣਗੀਆਂ ਮੁਫ਼ਤ ਯਾਤਰੂ ਬੱਸਾਂ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ

ਯੈੱਸ ਪੰਜਾਬ
ਬਟਾਲਾ, 17 ਮਾਰਚ, 2022 –
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਐਲਾਨ ਕੀਤਾ ਹੈ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਇਸ ਐਤਵਾਰ 20 ਮਾਰਚ ਤੋਂ ਜ਼ਿਲ੍ਹੇ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ ਬੱਸਾਂ ਦੁਬਾਰਾ ਚਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਬੱਸਾਂ ਗੁਰਦਾਸਪੁਰ ਤੇ ਬਟਾਲਾ ਸਰਕਟ ਲਈ ਵੱਖ-ਵੱਖ ਹੋਣਗੀਆਂ ਅਤੇ ਇਹ ਯਾਤਰਾ ਹਫਤੇ ਦੇ ਹਰ ਐਤਵਾਰ ਨੂੰ ਚੱਲਿਆ ਕਰੇਗੀ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸਰਕਟ ਦੇ ਦਰਸ਼ਨਾਂ ਲਈ ਬੱਸ 20 ਮਾਰਚ ਨੂੰ ਸਵੇਰੇ 9 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲੇਗੀ ਜਦਕਿ ਗੁਰਦਾਸਪੁਰ ਸਰਕਟ ਲਈ ਇਹ ਬੱਸ ਪੰਚਾਇਤ ਭਵਨ ਗੁਰਦਾਸਪੁਰ ਤੋਂ ਚੱਲੇਗੀ। ਉਨਾਂ ਦੱਸਿਆ ਕਿ ਬਟਾਲਾ ਸਰਕਟ ਤਹਿਤ ਵਿਸ਼ੇਸ਼ ਬੱਸ ਵੱਲੋਂ ਬਟਾਲਾ ਸ਼ਹਿਰ ਤੋਂ ਚੱਲ ਕੇ ਸਭ ਤੋਂ ਪਹਿਲਾਂ ਗੁਰਦਾਸ ਨੰਗਲ ਦੀ ਗੜ੍ਹੀ, ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਉਸ ਤੋਂ ਬਾਅਦ ਯਾਤਰੂਆਂ ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਕਿਸ਼ਨ ਕੋਟ ਵਿਖੇ ਰਾਧਾ ਕਿ੍ਰਸ਼ਨ ਮੰਦਰ, ਸ੍ਰੀ ਨਾਮਦੇਵ ਦਰਬਾਰ ਘੁਮਾਣ, ਬਦਰ ਸ਼ਾਹ ਦੀਵਾਨ ਦੀ ਦਰਗਾਹ ਪਿੰਡ ਮਸਾਣੀਆਂ ਅਤੇ ਅਚਲੇਸ਼ਵਰ ਧਾਮ ਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਵਾ ਕੇ ਸ਼ਾਮ ਨੂੰ ਯਾਤਰਾ ਬਟਾਲਾ ਵਿਖੇ ਖਤਮ ਹੋਵੇਗੀ।

ਉਨਾਂ ਦੱਸਿਆ ਕਿ ਗੁਰਦਾਸਪੁਰ ਸਰਕਟ ਤਹਿਤ ਪੰਚਾਇਤ ਭਵਨ ਤੋਂ ਬੱਸ ਚੱਲੇਗੀ ਜਿਸ ਰਾਹੀਂ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ, ਗੁਰਦਾਸ ਨੰਗਲ ਗੜ੍ਹੀ, ਸ਼ਿਵ ਮੰਦਿਰ ਕਲਾਨੌਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਬਾਵਾ ਲਾਲ ਜੀ ਦਾ ਮੰਦਰ ਧਿਆਨਪੁਰ ਦੇ ਦਰਸ਼ਨ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਬਿਆਸ ਦਰਿਆ ਨੇੜਲੇ ਪਿੰਡ ਮੋਜਪੁਰ (ਟਾਪੂਨੁਮਾ) ਨੂੰ ਸੈਰ ਸਪਾਟਾ ਵਜੋਂ ਉਤਸ਼ਾਹਤ ਕਰਨ ਦੇ ਮੰਤਵ ਨਾਲ ਬੀਤੇ ਦਿਨਾਂ ਵਿਚ ਵਿਸ਼ੇਸ ਉਪਰਾਲੇ ਕੀਤੇ ਗਏ ਸਨ ਅਤੇ ਹੁਣ 20 ਮਾਰਚ ਤੋਂ ਇੱਕ ਵਿਸ਼ੇਸ ਬੱਸ ਗੁਰਦਾਸਪੁਰ ਦੇ ਪੰਚਾਇਤ ਭਵਨ ਤੋਂ ਸਵੇਰੇ 9.30 ਵਜੇ ਇਸ ਟਾਪੂ ਦੀ ਸੈਰ ਲਈ ਰਵਾਨਾ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਫਿਲਹਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਸ ਸਥਾਨ ’ਤੇ ਲਿਜਾਇਆ ਜਾਵੇਗਾ ਅਤੇ ਉਪਰੰਤ ਲੋਕਾਂ ਨੂੰ ਵੀ ਇਸ ਸਥਾਨ ’ਤੇ ਲਿਜਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਯਾਤਰਾਵਾਂ ਬਿਲਕੁੱਲ ਮੁਫ਼ਤ ਹਨ ਅਤੇ ਵਿਸ਼ੇਸ ਬੱਸਾਂ ਵਿਚ ਯਾਤਰਾ ਕਰਨ ਦੇ ਇਛੁੱਕ ਬਟਾਲਾ ਸਰਕਟ ਲਈ ਇੰਦਰਜੀਤ ਸਿੰਘ ਹਰੁਪਰਾ, ਜ਼ਿਲਾ ਲੋਕ ਸੰਪਰਕ ਅਫਸਰ ਬਟਾਲਾ ਦੇ ਮੋਬਾਇਲ ਨੰਬਰ 98155-77574 ਅਤੇ ਗੁਰਦਾਸਪੁਰ ਸਰਕਟ ਲਈ ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ ਦੇ ਮੋਬਾਇਲ 97800-13977 ’ਤੇ ਸੰਪਰਕ ਕਰਕੇ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਇਨਾਂ ਬੱਸਾਂ ਦੀ ਬੁਕਿੰਗ ਲਈ ਹਰਮਨਪ੍ਰੀਤ ਸਿੰਘ ਜੁਆਇੰਟ ਸਕੱਤਰ, ਹੈਰੀਟੇਜ ਸੁਸਾਇਟੀ ਗੁਰਦਾਸਪੁਰ ਦੇ ਮੋਬਾਇਲ ਨੰਬਰ 98552-84240 ਅਦੇ ਦਮਨਜੀਤ ਸਿੰਘ ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਕਾਹਨੂੰਵਾਨ ਦੇ ਮੋਬਾਇਲ ਨੰਬਰ 98552-93452 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION