39 C
Delhi
Monday, May 13, 2024
spot_img
spot_img

ਮੋਹਾਲੀ, ਚੰਡੀਗੜ੍ਹ ਵਿੱਚ ਬੀ.ਪੀ.ਓ. ਇੰਡਸਟਰੀ ਵਿੱਚ 1000 ਬੇਰੋਜ਼ਗਾਰ ਲੜਕੇ, ਲੜਕੀਆਂ ਦੀ ਹੋਵੇਗੀ ਭਰਤੀ

ਯੈੱਸ ਪੰਜਾਬ
ਫ਼ਰੀਦਕੋਟ, 08 ਜੁਲਾਈ, 2022 –
ਪੰਜਾਬ ਸਰਕਾਰ ਰਾਜ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਵੱਲੋਂ ਦਿਨ-ਬ-ਦਿਨ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਸਬੰਧੀ ਬੀ.ਪੀ.ਓ ਇੰਡਸਟਰੀ ਮੋਹਾਲੀ/ਚੰਡੀਗੜ੍ਹ ਵਿੱਚ ਟੈਕ ਮਹਿੰਦਰਾ , ਵਿੰਡੋ ਟੈਕਨਾਲੋਜੀਜ਼ ਪ੍ਰਾਈਵੇਟ ਲਿਮਿਟੇਡ , ਇਟਸ ਸਿਸਟਰ ਕੰਨਸਰਨ ਐਂਡ ਐਸ.ਆਰ.ਐਸ ਵਿੱਚ 1000 ਬੇਰੋਜ਼ਗਾਰ ਲੜਕੇ/ਲੜਕੀਆਂ ਦੀ ਭਰਤੀ ਕੀਤੀ ਜਾਣੀ ਹੈ।

ਤਨਖਾਹ 10,000 ਤੋਂ 15,000 ਪ੍ਰਤੀ ਮਹੀਨਾ। ਯੋਗਤਾ- ਪ੍ਰਾਰਥੀ ਘੱਟੋਂ ਘੱਟ 12ਵੀ ਪਾਸ ਬੇਸਿਕ ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ ਅਤੇ ਕੰਮਿਊਨੀਕੇਸ਼ਨ ਸਕਿੱਲ ਵਧੀਆ ਹੋਵੇ। ਬੀ.ਪੀ.ਓ ਇੰਡਸਟ੍ਰੀਜ਼ ਮੁਹਾਲੀ/ਚੰਡੀਗੜ੍ਹ ਵਿਖੇ ਨੌਕਰੀ ਕਰਨ ਦੇ ਚਾਹਵਾਨ ਪ੍ਰਾਰਥੀ ਮਿਤੀ 10-07-2022 ਤੱਕ ਇਸ ਲਿੰਕ:- https://tinyurl.com/BPOCALL ਤੇ ਰਜਿਸਟੇ੍ਰਸ਼ਨ ਕਰਨ।

ਉਮੀਦਵਾਰ ਸਵੇਰੇ 10:00 ਵਜੇ ਪਹਿਲੇ ਰਾਂਊਡ ਦੀ ਇੰਟਰਵਿਊ ਦੇਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ, ਨੇੜੇ ਸੰਧੂ ਪੈਲਸ, ਰੈੱਡ ਕਰਾਸ ਭਵਨ, ਪਹਿਲੀ ਮੰਜਿਲ, ਫਰੀਦਕੋਟ ਵਿਖੇ ਹਾਜ਼ਰ ਹੋਣ।

ਸ਼੍ਰੀ ਹਰਮੇਸ਼ ਕੁਮਾਰ ਜਿਲ੍ਹਾ ਰੋਜ਼ਗਾਰ ਅਫ਼ਸਰ ਫਰੀਦਕੋਟ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪ੍ਰਾਰਥੀ ਦਫ਼ਤਰ ਵਿਖੇ ਹਾਜ਼ਰ ਹੋ ਕੇ ਫ਼ਰੀ-ਇੰਟਰਨੈਂਟ ਸਰਵਿਸ ਰਾਹੀ ਆਪਣੇ ਫਾਰਮ ਮੁਫਤ ਅਪਲਾਈ ਕਰਨ ਜਿਸ ਵਿੱਚ ਦਫ਼ਤਰ ਦੇ ਸਟਾਫ਼ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਬੇਰੁਜ਼ਗਾਰ ਪ੍ਰਾਰਥੀ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਅਧਾਰ-ਕਾਰਡ, ਜਾਤੀ-ਸਰਟੀਫਿਕੇਟ ਆਦਿ ਦੀਆਂ ਫੋਟੋ-ਕਾਪੀਆਂ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕਰ ਸਕਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION