26.7 C
Delhi
Thursday, May 9, 2024
spot_img
spot_img

ਫ਼ੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ’ਤੇ ਫ਼ਾਈਨ ਫ਼ੂਡ ਪ੍ਰਾਡਕਟਸ ਨੂੰ 5 ਲੱਖ ਰੁਪਏ ਜੁਰਮਾਨਾ

ਬਠਿੰਡਾ, 9 ਅਕਤੂਬਰ, 2020 –

ਇੱਥੋ ਦੀ ਇੱਕ ਫ਼ਰਮ ਨੂੰ ਫ਼ੂਡ ਸੇਫ਼ਟੀ ਐਕਟ ਦੀ ਉਲੰਘਣਾ ਕਰਨ ‘ਤੇ ਐਡਜੂਡੀਕੇਟਿੰਗ ਅਫ਼ਸਰ, ਫ਼ੂਡ ਸੇਫ਼ਟੀ ਐਕਟ 2006-ਕਮ-ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੀ ਅਦਾਲਤ ਵਲੋਂ 5 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾਂ ਫ਼ਾਇਨ ਫੂਡ ਪ੍ਰੋਡਕਟਸ਼ ਈ-33 ਗਰੋਥ ਸੈਂਟਰ ਬਠਿੰਡਾ ਦੀ ਫ਼ਰਮ ਵਲੋਂ ਤਿਆਰ ਕੀਤੇ ਕੁਕਿੰਗ ਤੇਲ ਤੇ ਦੇਸੀ ਘਿਓ ਦੇ ਪ੍ਰੋਡਕਟਾਂ ਵਿੱਚ ਉਣਤਾਈਆਂ ਪਾਉਣ ਕਰਕੇ ਤੇ ਫੂਡ ਸੇਫ਼ਟੀ ਐਕਟ ਦੇ ਨਿਰਧਾਰਿਤ ਮਾਪਦੰਡਾਂ ‘ਤੇ ਪੂਰਾ ਨਾ ਉਤਰਨ ਕਰਕੇ ਕੀਤਾ ਗਿਆ।

ਇਸ ਸਬੰਧੀ ਐਡਜੂਡੀਕੇਟਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲਾ ਸਿਹਤ ਅਫ਼ਸਰ ਬਠਿੰਡਾ ਦੀ ਟੀਮ ਵਲੋਂ ਚੈਕਿੰਗ ਦੌਰਾਨ ਉਕਤ ਫ਼ਰਮ ਵਲੋਂ ਤਿਆਰ ਕੀਤੇ ਜਾਂਦੇ ਵੱਖ-ਵੱਖ ਪ੍ਰੋਡਕਟਾਂ ਜਿਵੇਂ ਕਿ ਹੋਮ ਉਤਸਵ ਕੁਕਿੰਗ ਮੀਡੀਅਮ, ਹੋਮ ਡੇਅ ਕੁਕਿੰਗ ਮੀਡੀਅਮ, ਸਟਾਰ ਫ਼ਰੈਸ਼ ਕੁਕਿੰਗ ਮੀਡੀਅਮ ਤੇ ਪੰਜਾਬ ਫ਼ਰੈਸ਼ ਦੇਸੀ ਘੀ ਦੇ ਸੈਂਪਲਾਂ ਲਏ ਗਏ ਸਨ।

ਜਿਨਾਂ ਦੀ ਫੂਡ ਐਨਾਲਿਸਟ ਪੰਜਾਬ ਚੰਡੀਗੜ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਉਣਤਾਈਆਂ ਪਾਈਆਂ ਗਈਆਂ।

ਉਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਪਤ ਰਿਪੋਰਟ ਅਨੁਸਾਰ ਉਕਤ ਫ਼ਰਮ ਵਲੋਂ ਬਣਾਏ ਜਾਂਦੇ ਪ੍ਰੋਡਕਟਾਂ ਜਿਵੇਂ ਕਿ ਹੋਮ ਉਤਸਵ ਕੁਕਿੰਗ ਮੀਡੀਅਮ, ਹੋਮ ਡੇਅ ਕੁਕਿੰਗ ਮੀਡੀਅਮ, ਸਟਾਰ ਫ਼ਰੈਸ਼ ਕੁਕਿੰਗ ਮੀਡੀਅਮ ਵਿੱਚ ਉਣਤਾਈਆਂ ਪਾਈਆਂ ਜਾਣ ‘ਤੇ 1-1 ਲੱਖ ਰੁਪਏ ਤੇ ਪੰਜਾਬ ਫ਼ਰੈਸ਼ ਦੇਸੀ ਘੀ ਨੂੰ ਫੂਡ ਸੇਫ਼ਟੀ ਐਕਟ ਤਹਿਤ ਨਿਰਧਾਰਿਤ ਮਾਪਦੰਡਾਂ ‘ਤੇ ਪੂਰਾ ਨਾ ਉਤਰਨ ਕਰਕੇ ਦੋ ਲੱਖ ਦਾ ਜੁਰਮਾਨਾਂ ਕੀਤਾ ਗਿਆ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION