35.6 C
Delhi
Sunday, May 5, 2024
spot_img
spot_img

ਫ਼ਰੀਦਕੋਟ ਦੇ ਡਿਵੀਜ਼ਨਲ ਕਮਿਸ਼ਨ ਰਵਿੰਦਰ ਕੁਮਾਰ ਕੌਸ਼ਿਕ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਰਾਸ਼ਟਰੀ ਝੰਡਾ

ਯੈੱਸ ਪੰਜਾਬ
ਫਰੀਦਕੋਟ, 26 ਜਨਵਰੀ, 2022 –
ਅੱਜ ਭਾਰਤ ਦੇ ਗਣਤੰਤਰਾ ਦਿਵਸ ਦੀ 72ਵੀਂ ਵਰੇਗੰਢ ਸਮਾਰੋਹ ਦੇ ਸਬੰਧ ਵਿੱਚ ਇਥੋ ਦੇ ਨਹਿਰੂ ਖੇਡ ਸਟੇਡੀਅਮ ਵਿਖੇ ਕੋਵਿਡ ਸਾਵਧਾਨੀਆਂ ਵਰਤਦੇ ਹੋਏ ਜਿ਼ਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਡਵੀਜਨ ਦੇ ਕਮਿਸ਼ਨਰ ਸ੍ਰੀ ਰਵਿੰਦਰ ਕੁਮਾਰ ਕੌਸਿ਼ਕ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਬੀਰ ਸਿੰਘ, ਐਸ.ਐਸ.ਪੀ. ਸ੍ਰੀ ਵਰੁਣ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀ ਰਵਿੰਦਰ ਕੁਮਾਰ ਕੌਸਿ਼ਕ ਕਮਿਸ਼ਨਰ ਫਰੀਦਕੋਟ ਡਵੀਜਨ ਨੇ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ,ਸ਼ਹੀਦਾਂ ਤੇ ਧਾਰਮਿਕ ਅਤੇ ਦਾਰਸ਼ਨਿਕ ਸਖ਼ਸ਼ੀਅਤਾਂ ਸਮੇਤ ਰੱਖਿਆ ਸੇਵਾਵਾਂ, ਪੈਰਾ ਮਿਲਟਰੀ ਫੋਰਸਿਜ, ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਵੀ ਭੇਂਟ ਕੀਤੇ।

ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ ਤੇ ਸੰਵਿਧਾਨ ਕਮੇਟੀ ਦੇ ਹੋਰ ਮੈਬਰਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਯੋਗਦਾਨ ਸਦਕਾ 26 ਜਨਵਰੀ 1950 ਨੂੰ ਸਾਨੂੰ ਵਿਸਥਾਰ ਲਿਖਤੀ ਸੰਵਿਧਾਨ ਮਿਲਿਆ ਜਿਸ ਨੇ ਕਿ ਸਾਨੂੰ ਸੰਵਿਧਾਨਿਕ ਹੱਕਾਂ ਦੇ ਨਾਲ ਨਾਲ ਵੋਟ ਪਾਉਣ ਦਾ ਹੱਕ ਵੀ ਪ੍ਰਦਾਨ ਕੀਤਾ ਜਿਸ ਨਾਲ ਅਸੀਂ ਆਪਣੀ ਮਰਜੀ ਦੇ ਲੋਕ ਨੁਮਾਇੰਦਾ ਅਤੇ ਸਰਕਾਰ ਚੁਣਦੇ ਹਾਂ। ਉਨ੍ਹਾਂ ਸਮੂਹ ਜਿਲਾ ਵਾਸੀਆਂ ਨੂੰ 20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ, ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।

ਸ੍ਰੀ ਕੋਸ਼ਿਕ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਦੀ ਰੋਕਥਾਮ ਲਈ ਉਹ ਟੀਕਾਕਰਨ ਕਰਾਉਣ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵੀ ਕਰਨ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਵਿਧਾਨਕ ਦਿਵਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸੰਵਿਧਾਨ ਦੇ ਰਾਖੀ, ਆਪਸੀ ਭਾਈਚਾਰਕ ਸਾਂਝ,ਪਿਆਰ ਤੇ ਮਾਨਵਤਾ ਦੇ ਭਲੇ ਤੋਂ ਇਲਾਵਾ ਦੇਸ਼ ਦੀ ਤਰੱਕੀ ਅਤੇ ਖੁਸਹਾਲੀ ਲਈ ਇਕਜੁੱਟ ਹੋ ਕੇ ਕੰਮ ਕਰੀਏ।

ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਪੰਜਾਬ ਪੁਲਿਸ,ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਦੀਆਂ ਟੁਕੜੀਆਂ ਅਤੇ ਪੰਜਾਬ ਪੁਲਿਸ, ਐਮ ਜੀ ਐਮ ਸੀਨੀ ਸੈਕੰ ਸਕੂਲ ਅਤੇ ਬਾਬਾ ਫਰੀਦ ਸਕੂਲ ਦੇ ਬੈਂਡ ਨੇ ਮਾਰਚ ਪਾਸਟ ਕੀਤਾ। ਜਦਕਿ ਡਾ. ਮਹਿੰਦਰ ਬਰਾੜ ਸਾਂਭੀ ਦੀਆਂ ਵਿਦਿਆਰਥਣਾਂ ਵੱਲੋ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਡੀ.ਐਸ.ਪੀ ਸ੍ਰੀ ਰਮਨਦੀਪ ਸਿੰਘ ਭੁੱਲਰ ਵੱਲੋਂ ਸਮੁੱਚੀ ਪਰੇਡ ਦੀ ਅਗਵਾਈ ਕੀਤੀ ਗਈ।

ਇਸ ਸਮਾਗਮ ਵਿੱਚ ਸ੍ਰੀ ਸੁਮੀਤ ਮਲਹੋਤਰਾ ਜਿ਼ਲ੍ਹਾ ਤੇ ਸੈਸ਼ਨ ਜੱਜ, ਸ੍ਰੀ ਜਗਦੀਪ ਸਿੰਘ ਮਹਿਰੋਕ ਐਡੀਸ਼ਨਲ ਜਿਲਾ ਸੈਸ਼ਨ ਜੱਜ, ਸ੍ਰੀ ਰਾਜੀਵ ਕਾਲੜਾ ਐਡੀਸ਼ਨਲ ਜਿਲਾ ਸ਼ੈਸ਼ਨ ਜੱਜ,ਸ੍ਰੀ ਹਰਬੰਸ ਸਿੰਘ ਲੇਖੀ ਵਧੀਕ ਜਿ਼ਲ੍ਹਾ ਤੇ ਸੈਸ਼ਨ ਜੱਜ, ਨਿਤਿਕਾ ਵਰਮਾ ਫੈਮਲੀ ਕੋਰਟ ਜੱਜ, ਸ੍ਰੀ ਸੰਜੀਵ ਕੁੰਦੀ ਸੀ.ਜੇ.ਐਮ. ਸ੍ਰੀ ਅਜੈਪਾਲ ਐਡੀਸ਼ਨਲ ਸਿਵਲ ਜੱਜ, ਮੈਡਮ ਰਿਫੀ ਭੱਟੀ ਸਿਵਲ ਜੱਜ ਜੂਨੀਅਰ ਡਿਵੀਜਨ, ਸ੍ਰੀ ਤਰਜਨੀ ਸਿਵਲ ਜੱਜ ਜੂਨੀਆਰ ਡਵੀਜਨ, ਸ੍ਰੀ ਮਦਨ ਚੰਦਨ ਸਿਵਲ ਜੱਜ (ਜੂਨੀਅਰ), ਸੁਪਤਨੀ ਕਮਿਸ਼ਨਰ ਮੈਡਮ ਨੰਦਨੀ ਕੋਸ਼ਿਕ, ਬੇਟੀ ਆਸ਼ਿਤਾ ਕੌਸ਼ਿਕ, ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਸ੍ਰੀ ਪਰਮਦੀਪ ਸਿੰਘ, ਐਸ.ਡੀ.ਐਮ. ਮੈਡਮ ਬਲਜੀਤ ਕੋਰ , ਸਹਾਇਕ ਕਮਿਸ਼ਨਰ ਸ੍ਰੀ ਸੁਖਰਾਜ ਸਿੰਘ ਢਿੱਲੋਂ, ਸਿਵਲ ਸਰਜਨ ਡਾ ਸੰਜੇ ਕਪੂਰ, ਸ੍ਰੀ ਜ਼ਸਬੀਰ ਜੱਸੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਅਤੇ ਪਤਵੰਤੇ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION