39 C
Delhi
Saturday, May 4, 2024
spot_img
spot_img

ਖ਼ੇਤੀ ਕਾਨੂੰਨਾਂ ਦੇ ਵਿਰੋਧ ’ਚ ‘AAP’ ਨਾਲ ਜੁੜੇ Punjab ਦੇ 3 ਸਾਬਕਾ ਸਟਾਰ ਖ਼ਿਡਾਰੀ 5 ਦਸੰਬਰ ਨੂੰ ਮੈਡਲ ਵਾਪਸ ਕਰਨਗੇ

ਯੈੱਸ ਪੰਜਾਬ
ਚੰਡੀਗੜ੍ਹ, 3 ਦਸੰਬਰ, 2020:
‘ਆਮ ਆਦਮੀ ਪਾਰਟੀ’ ਪੰਜਾਬ ਨਾਲ ਜੁੜੇ ਤਿੰਨ ਸਟਾਰ ਖ਼ਿਡਾਰੀਆਂ ਨੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਨਾਲ ਕੀਤੇ ਜਾ ਰਹੇ ਵਤੀਰੇ ਦੇ ਰੋਸ ਵਜੋਂ ਆਪਣੇ ਐਵਾਰਡ ਅਤੇ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਪਦਮਸ਼੍ਰੀ ਪਹਿਲਵਾਨ ਸ: ਕਰਤਾਰ ਸਿੰਘ, ਅਰਜੁਨਾ ਐਵਾਰਡੀ ਬਾਸਕਟਬਾਲ ਖ਼ਿਡਾਰੀ ਸੱਜਣ ਸਿੰਘ ਚੀਮਾ ਅਤੇ ਅਰਜੁਨਾ ਐਵਾਰਡੀ ਹਾਕੀ ਖ਼ਿਡਾਰੀ ਰਾਜਬੀਰ ਕੌਰ ਨੇ ਅੱਜ ਇਹ ਐਲਾਨ ਕੀਤਾ ਕਿ ਉਹ 5 ਦਸੰਬਰ ਨੂੰ ਦਿੱਲੀ ਜਾ ਕੇ ਆਪਣੇ ਸਨਮਾਨ ਅਤੇ ਐਵਾਰਡ ਰਾਸ਼ਟਰਪਤੀ ਭਵਨ ਦੇ ਬਾਹਰ ਰੱਖ ਦੇਣਗੇ।

ਸ: ਕਰਤਾਰ ਸਿੰਘ ਜੋ ਪੰਜਾਬ ਪੁਲਿਸ ਵਿੱਚੋਂ ਆਈ.ਜੀ. ਦੇ ਤੌਰ ’ਤੇ ਸੇਵਾਮੁਕਤ ਹੋਏ ਅਤੇ ਫ਼ਿਰ ‘ਆਪ’ ਵਿੱਚ ਸ਼ਾਮਲ ਹੋ ਗਏ ਨੇ ਕਿਹਾ ਹੈ ਕਿ ਜੇ ਕਿਸਾਨ ਇਹ ਕਾਨੂੰਨ ਨਹੀਂ ਚਾਹੁੰਦੇ ਤਾਂ ਸਰਕਾਰ ਇਹ ਕਾਨੂੰਨ ਉਨ੍ਹਾਂ ’ਤੇ ਥੋਪਣਾ ਕਿਉਂ ਚਾਹੁੰਦੀ ਹੈ। ਯਾਦ ਰਹੇ ਕਿ ਸ:ਕਰਤਾਰ ਸਿੰਘ ਨੇ 1978 ਵਿੱਚ ਬੈਂਕੌਕ ਵਿਖ਼ੇ ਹੋਈਆਂ ਏਸ਼ਿਆਈ ਖ਼ੇਡਾਂ ਅਤੇ ਸਿਓਲ ਵਿਖ਼ੇ 1986 ਵਿੱਚ ਹੋਈਆਂ ਏਸ਼ਿਆਈਈ ਖ਼ੇਡਾਂ ਵਿੱਚ ਗੋਲਡ ਮੈਡਲ ਜਿੱਤੇ ਸਨ ਜਦਕਿ 1982 ਵਿੱਚ ਦਿੱਲੀ ਵਿੱਚ ਹੋਈਆਂ ਏਸ਼ਿਆਈ ਖ਼ੇਡਾਂਵਿੱਚ ਉਨ੍ਹਾਂ ਨੇੇ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ।

ਸ: ਸੱਜਣ ਸਿੰਘ ਚੀਮਾ ਜਿਨਾਂ ਨੇ 1982 ਦੀਆਂ ਏਸ਼ਿਆਈ ਖ਼ੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ ਕਿਹਾ ਹੈ ਕਿ ਅਸੀਂ ਖ਼ੁਦ ਕਿਸਾਨੀ ਪਰਿਵਾਰਾਂ ਨਾਲ ਸੰਬੰਧਤ ਹਾਂ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦ ਕਿਸਾਨ ਦਿੱਲੀ ਵੱਲ ਵਧ ਰਹੇ ਸਨ ਤਾਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਉਨ੍ਹਾਂ ਇਸ ਲਈ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਵਤੀਰਾ ਕਿਸਾਨਾਂ ਦਾ ਅਪਮਾਨ ਕਰਨ ਦੇ ਤੁਲ ਹੈ।

ਇਸੇ ਤਰ੍ਹਾਂ ਰਾਜਬੀਰ ਕੌਰ ਨੇ ਕੌਮਾਂਤਰੀ ਪੱਧਰ ’ਤ ਭਾਰਤੀ ਮਹਿਲਾ ਹਾਕੀ ਟੀਮ ਦੀ ਪ੍ਰਤੀਨਿਧਤਾ 1982, 1986, 1990 ਅਦ 1994 ਦੀਆਂ ਏਸ਼ਿਆਈ ਖ਼ੇਡਾਂ ਵਿੱਚ ਕੀਤੀ ਨੇ ਵੀ ਆਪਣੇ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਵਾਪਸ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖ਼ਦੇਵ ਸਿੰਘ ਢੀਂਡਸਾ ਨੇ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ ਕੀਤਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION