43.1 C
Delhi
Monday, May 27, 2024
spot_img
spot_img
spot_img

ਖ਼ਾਦ ਦੀ ਕਾਲਾ ਬਾਜ਼ਾਰੀ ’ਤੇ ਕੱਸੀ ਨਕੇਲ: ਮੰਡ ਖ਼ਾਦ ਸਟੋਰ ਵੱਲੋਂ ਖ਼ਾਦ ਦੇ ਬੋਰੇ ਵੱਧ ਭਾਅ ’ਤੇ ਵੇਚਣ ਕਾਰਨ ਐਫ.ਆਈ.ਆਰ.ਦਰਜ

ਯੈੱਸ ਪੰਜਾਬ
ਗੁਰਦਾਸਪੁਰ, 2 ਨਵੰਬਰ, 2021 –
ਸ੍ਰੀ ਚਰਨਜੀਤ ਸਿੰਘ ਚੰਨੀ, ਮਾਣਯੋਗ ਮੁੱਖ ਮੁੱਖ ਮੰਤਰੀ ਪੰਜਾਬ ਦੇ ਦ੍ਰਿਸ਼ਾਂ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜਿਲੇ ਅੰਦਰ ਖਾਦ ਦੀ ਵਿਕਰੀ ਉਤੇ ਕਾਲਾ ਬਾਜ਼ਾਰ ਨੂੰ ਠੱਲ ਪਾਈ ਜਾ ਰਹੀ ਹੈ । ਜਿਸ ਦੇ ਚੱਲਦਿਆ ਅੱਜ ਡਾ. ਪਰਮਜੀਤ ਸਿੰਘ ਕਾਹਲੋ ਖੇਤੀਬਾੜੀ ਵਿਕਾਸ ਅਫਸਰ ਅਤੇ ਬਲਾਕ ਸ੍ਰੀ ਹਰਗੋਬਿੰਦਰ ਦੀ ਸੁਮੱਚੀ ਟੀਮ ਵਲੋ ਕਿਰ਼ਤੀ ਕਿਸਾਨ ਸੰਘਰ਼ਸ਼ ਕਮੇਟੀ ਦੇ ਪਰਧਾਨ ਸੁਰਜੀਤ ਸਿੰਘ ਵਾਸੀ ਬੱਲੜਵਾਲ ਜੀ ਉ ਜੀ ਦੇ ਬਲਾਕ ਹੈਡ ਸ੍ਰੀ ਗੁਰਨਾਮ ਸਿੰਘ ਅਤੇ ਸ਼ਿਕਾਇਤ ਕਰਤਾ ਦੀ ਹਾਜ਼ਰੀ ਵਿਚ ਮੈਸ. ਮੰਡ ਖਾਦ ਸਟੋਰ ਦਕੋਹਾ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ ।

ਉਨਾ ਦੱਸਿਆ ਕਿ ਚੈਕਿੰਗ ਦੋਰਾਨ ਪਾਇਆ ਗਿਆ ਕਿ ਦੁਕਾਨਦਾਰ ਵਲੋ ਕਿਸਾਨ ਦਿਲਬਾਗ ਸਿੰਘ ਪੁੱਤਰ ਸ੍ਰੀ ਸਰਦੂਲ ਸਿੰਘ ਵਾਸੀ ਪਿੰਡ ਕੂਪਰਾ, ਬਲਾਕ ਸ੍ਰੀ ਹਰਗੋਬਿੰਦਪੁਰ ਨੂੰ 1600 /- ਰੁਪਏ ਪ੍ਰੀ ਬੈ ਗ ਡੀ . ਏ. ਪੀ ਖਾਦ ਦਿੱਤੀ ਸੀ ਜਿਸ ਤੇ ਸਰਕਾਰੀ ਰੇਟ 1200/- ਰੁਪਏ ਪ੍ਰਤੀ ਬੈਗ ਹੈ ।

ਦੁਕਾਨਦਾਰ ਵਲੋ ਕਿਸਾਨ ਕੋਲੋ 400/- ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਵੱਧ ਲਗਾਏ ਹਨ ਜੋ ਕਿ ਖਾਦ ਕੰਟਰੋਲ ਆਰਡਰ 1985 ਦੀ ਧਾਰਾ 3(3) ਅਤੇ Prevention off Black Marketing and Maintenance of essential commodities act 1955 CLAUSE (E)Sub-Section (1) ਦੀ ਉਲੰਘਣਾ ਕੀਤੀ ਹੈ । ਦੁਕਾਨਦਾਰ ਵਲੋ ਕਿਸਾਨ ਨੇ ਖਾਦ ਦਾ ਬਿੱਲ ਉਸ ਦੇ ਮੰਗਣ ਉਤੇ ਵੀ ਨਹੀ ਦਿੱਤਾ ਗਿਆ ਜੋ ਕਿ ਖਾਦ ਕੰਟਰੋਲ ਆਰਡਰ 1985 ਦੀ ਧਾਰਾ 5 ਦੀ ਉਲੰਘਣਾ ਹੈ ਦੁਕਾਨਦਾਰ ਵਲੋ ਦੁਕਾਨ ਦੇ ਬਾਹਰ ਕੋਈ ਸਟਾਕ ਬੋਰਡ ਨਹੀ ਸੀ ਲਗਾਇਆ ਗਿਆ ।

ਜਿਸ ਉਪਰ ਦੁਕਾਨ ਦਾਰ ਨੇ ਖਾਦ ਦੀ ਮਿਕਦਾਰ ਅਤੇ ਉਸ ਦਾ ਰੇਟ ਲਿਖਣਾ ਹੁੰਦਾ ਹੈ , ਜੋ ਕਿ ਖਾਦ ਕੰਟਰੋਲ ਆਰਡਰ 1985 ਦੀ ਧਾਰਾ 4 (ਏ) (ਬੀ) ਦੀ ਉਲੰਘਣਾ ਹੈ ਅਜਿਹਾ ਕਰਕੇ ਦੁਕਾਨਦਾਰ ਨੇ ਖਾਦ ਕੰਟਰੋਲ ਆਰਡਰ 1985 ਦੀਆਂ ਉਪਰੋਕਤ ਦਰਸਾਈਆ ਧਾਰਾ ਦੀ ਉਲੰਘਣਾ ਕੀਤੀ ਹੈ ਸੋ ਇਸ ਕਰਕੇ ਦੁਕਾਨਦਾਰ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀਗਈ ਹੈ । ਉਨਾ ਨੇ ਅੱਗੇ ਦੱਸਿਆ ਹੈ ਕਿ ਇਸ ਸਬੰਧੀਸੀਨੀਅਰ ਸੁਪਰਡੈਟ ਪੁਲੀਸ ਬਟਾਲਾ ਉਕਤ ਦਰਖਾਸਤ ਤੇ ਮੁਕਦੱਮਾ ਨੰਬਰ . 123 ਮਿਤੀ 2-11-2021 ਜੁਰਮ 420,406 ਆਈ . ਪੀ.ਸੀ. ਤਹਿਤ ਥਾਣਾ ਘੁਮਾਣ ਵਿਖੇ ਦਰਜ ਕੀਤਾ ਗਿਆ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION