36.7 C
Delhi
Sunday, April 28, 2024
spot_img
spot_img

ਹੋ ਗਿਆ ਸਾਲ ਇੱਕ ਲੱਗੀ ਹੈ ਜੰਗ ਭੈੜੀ, ਯੂਕਰੇਨ ਲੈਂਦਾ ਈ ਰੂਸ ਨਾਲ ਭੇੜ ਬੇਲੀ

ਅੱਜ-ਨਾਮਾ
ਹੋ ਗਿਆ ਸਾਲ ਇੱਕ ਲੱਗੀ ਹੈ ਜੰਗ ਭੈੜੀ,
ਯੂਕਰੇਨ ਲੈਂਦਾ ਈ ਰੂਸ ਨਾਲ ਭੇੜ ਬੇਲੀ।
ਬੜ੍ਹਕਾਂ ਵੱਜਣ, ਸਮਝੌਤੇ ਕੁਝ ਜਾਣ ਟੁੱਟੀ,
ਵਧ ਰਹੇ ਖਹਿਬੜਾਂ ਦੇ ਬਾਹਲੇ ਗੇੜ ਬੇਲੀ।
ਯੂਕਰੇਨ ਵਾਲਾ ਨਹੀਂ ਹੱਦਾਂ ਉਲੰਘ ਸਕਦਾ,
ਸਕਦਾ ਏ ਉਹਨੂੰ ਨਹੀਂ ਰੂਸ ਉਖੇੜ ਬੇਲੀ।
ਮੱਚਦਾ ਭਾਂਬੜ ਤੇ ਪਾਉਂਦੀ ਆ ਤੇਲ ਨਾਟੋ,
ਛੇੜਦੀ ਲੱਗਦੀ ਕੁਝ ਨਵੀਂ ਆ ਛੇੜ ਬੇਲੀ।
ਚਿੜੀਆਂ ਮਰਨ, ਗੰਵਾਰਾਂ ਨੂੰ ਸ਼ੁਗਲ ਦਿੱਸੇ,
ਮਰਨ ਪਏ ਦਿਨੇ ਤੇ ਰਾਤ ਇਨਸਾਨ ਬੇਲੀ।
ਐਟਮ ਤੀਕਰ ਜੇ ਚਲੀ ਗਈ ਗੱਲ ਵਧਦੀ,
ਮਿਣਿਆ ਜਾਣਾ ਨਹੀਂ ਫੇਰ ਨੁਕਸਾਨ ਬੇਲੀ।
-ਤੀਸ ਮਾਰ ਖਾਂ
ਫਰਵਰੀ 26, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION