ਅੱਜ-ਨਾਮਾ
ਹੋ ਗਿਆ ਕੇਸ ਜਦ ਰੱਦ ਕਸ਼ਮੀਰੀਆਂ ਦਾ,
ਇਹਦੀ ਚਰਚਾ ਵੀ ਛਿੜੀ ਨਾ ਖਾਸ ਮੀਆਂ।
ਪਿਛਲੇ ਮਰਿਆਂ ਦੀ ਨਾਹੀਂ ਪੜਤਾਲ ਹੋਸੀ,
ਮੁੱਦਾ ਨਾਹੀਂ ਕੋਈ ਪੁਨਰ-ਨਿਵਾਸ ਮੀਆਂ।
ਠੱਪੇ ਗਏ ਪੁਰਾਣੇ ਨੇ ਕੇਸ ਗੁਜਰਾਤ ਵਾਲੇ,
ਪੀੜਤ ਪੀੜਾਂ ਨਾਲ ਫਿਰਨ ਨਿਰਾਸ ਮੀਆਂ।
ਹੋਇਆ ਈ ਮਾਮਲਾ ਠੱਪ ਅਯੁੱਧਿਆ ਦਾ,
ਮਿਲਿਆ ਸਮਾਂ ਤੇ ਸੋਚੂ ਇਤਹਾਸ ਮੀਆਂ।
ਇਨ੍ਹਾਂ ਕੇਸਾਂ ਨਾਲ ਸਾਨੂੰ ਤਾਂ ਵਾਸਤਾ ਨਹੀਂ,
ਸੋਚਣੀ ਕਿਸੇ ਨਹੀਂ ਅੱਗੋਂ ਦੀ ਗੱਲ ਮੀਆਂ।
ਹੋਏ ਪਏ ਠੱਪ ਇਹ ਮਾਮਲੇ ਤਿੰਨ ਜਿੱਦਾਂ,
ਸਕਣਾ ਦਿੱਲੀ ਦਾ ਕੇਸ ਨਹੀਂ ਚੱਲ ਮੀਆਂ।
-ਤੀਸ ਮਾਰ ਖਾਂ
ਸਤੰਬਰ 04, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ