ਅੱਜ-ਨਾਮਾ
ਹੋਈ ਚੰਦ ਤੱਕ ਪਹੁੰਚ ਤਾਂ ਠੀਕ ਹੋਇਆ,
ਅਗਲਾ ਮਕਸਦ ਕੁਝ ਲੈਣਗੇ ਸੋਚ ਬੇਲੀ।
ਕਹਿੰਦੇ ਮੰਗਲ`ਤੇ ਜਾਣਾ ਈ ਪਹੁੰਚ ਛੇਤੀ,
ਅਗਲੇ ਤਾਰੇ ਕਈ ਤੱਕਣ ਦੀ ਲੋਚ ਬੇਲੀ।
ਫੁਰਨਾ ਜਿੱਦਾਂ ਦਾ ਕਦੀ ਕੋਈ ਫੁਰ ਜਾਵੇ,
ਫੁਰਨਾ ਲੈਂਦੇ ਹਨ ਝਟਾ-ਪਟ ਬੋਚ ਬੇਲੀ।
ਸ਼ਾਬਾਸ਼ ਆਖਦੇ ਲੋਕ ਵਿਗਿਆਨੀਆਂ ਦੀ,
ਸੋਚ ਨੂੰ ਆਉਣ ਨਾ ਦੇਂਦੇ ਈ ਮੋਚ ਬੇਲੀ।
ਨਾਲ ਸ਼ਾਬਾਸ਼ ਜੀ ਦੇਸ਼ ਦੇ ਵਾਸੀਆਂ ਲਈ,
ਜਿਨ੍ਹਾਂ ਦੇ ਨੀਤ ਦੇ ਵਿੱਚ ਨਹੀਂ ਖੋਟ ਬੇਲੀ।
ਕਰ ਕੇ ਕ੍ਰਿਤ ਖਜ਼ਾਨੇ ਵਿੱਚ ਪਾਉਣ ਪੈਸਾ,
ਆਵਣ ਦੇਂਦੇ ਨਹੀਂ ਖਰਚ ਦੀ ਤੋਟ ਬੇਲੀ।
-ਤੀਸ ਮਾਰ ਖਾਂ
ਅਗਸਤ 25, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ