ਅੱਜ-ਨਾਮਾ
ਹੋਇਆ ਕਤਲ ਹੈ ਸੁਣੀਂਦਾ ਹੋਰ ਵਹਿਸ਼ੀ,
ਮੀਡੀਏ ਫੜੀ ਫਿਰ ਲਮਕਦੀ ਤੰਦ ਬੇਲੀ।
ਕਿੱਥੋਂ ਬੰਦਾ ਕੋਈ ਚੁੱਕ ਸੀ ਕਤਲ ਕੀਤਾ,
ਕੀਹਨੇ ਕਿੱਦਾਂ ਇਹ ਚਾੜ੍ਹਿਆ ਚੰਦ ਬੇਲੀ।
ਮੀਡੀਆ ਦੱਸ ਰਿਹਾ ਕਿੰਨੇ ਸੀ ਕਰੇ ਟੋਟੇ,
ਕਿਹੜੀ ਚੀਜ਼ ਵਿੱਚ ਕੀਤੇ ਨੇ ਬੰਦ ਬੇਲੀ।
ਚਸਕੇ ਲੈਂਦਾ ਫਿਰ ਮੀਡੀਆ ਕਤਲ ਵਿੱਚੋਂ,
ਚਿੰਤਾ ਮੂਲ ਨਹੀਂ, ਵਧੇ ਪਿਆ ਗੰਦ ਬੇਲੀ।
ਹੋ ਰਹੀ ਖਬਰ ਦੀ ਇਹੋ ਜਿਹੀ ਪੇਸ਼ਕਾਰੀ,
ਮੀਡੀਆ ਦੱਸੇ ਅਪਰਾਧ ਲਈ ਢੰਗ ਬੇਲੀ।
ਪੁੱਠੇ ਰਾਹੇ ਪਿਆ ਮੀਡੀਆ ਸਾਫ ਦਿੱਸਦਾ,
ਆਉਂਦੀ ਮਾਸਾ ਵੀ ਸ਼ਰਮ ਨਾ ਸੰਗ ਬੇਲੀ।
-ਤੀਸ ਮਾਰ ਖਾਂ
ਦਸੰਬਰ 04, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ