38.1 C
Delhi
Tuesday, May 7, 2024
spot_img
spot_img

ਹੁਸਿਆਰਪੁਰ ਪੁਲਿਸ ਵਲੋਂ ਮਾਈਨੰਗ ਸਬੰਧੀ ਨਾਜਇਜ ਵਸੂਲੀ ਕਰਨ ਵਾਲੇ ਗਿਰੋਹ ਮੈਬਰ ਜਬਰੀ ਵਸੂਲੀ 1 ਕਰੋੜ 65 ਹਜਾਰ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ

ਯੈੱਸ ਪੰਜਾਬ
ਹੁਸਿਆਰਪੁਰ, 29 ਮਾਰਚ, 2022:
ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਸ਼੍ਰੀ ਧਰੁਮਨ ਐਚ ਨਿੰਬਾਲੇ, ਆਈ.ਪੀ.ਐਸ, ਐਸ.ਐਸ.ਪੀ ਸਾਹਿਬ ਹੁਸ਼ਿਆਰਪੁਰ ਜੀ ਵਲੋ ਜਿਲ੍ਹਾ ਹਜਾ ਵਿੱਚ ਨਜਾਇਜ ਮਾਇੰਨਗ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾ ਦੀ ਚਲਾਈ ਗਈ ਸਖਤ ਮੁਹਿੰਮ ਦਾ ਕੁਝ ਮਾੜੇ ਅਨਸਰਾਂ ਵੱਲੋਂ ਨਜਾਇਜ ਫਾਇਦਾ ਚੁੱਕਿਆ ਜਾ ਰਿਹਾ ਸੀ ਅਤੇ ਟਿੱਪਰਾਂ ਤੇ ਟਰੱਕ ਡਰਾਇਵਰਾਂ ਜੋ ਰੇਤਾ ਜਾਂ ਬਜਰੀ ਦੀ ਢੋਆ ਢੋਆਈ ਕਰਦੇ ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਸਨ।

ਇਹਨਾਂ ਵਿਅਕਤੀਆਂ ਦੀ ਪਹਿਚਾਣ ਮੁੱਖਬਰ ਖਾਸ ਵੱਲੋਂ ਦਿੱਤੀ ਇਤਲਾਹ ਮੁਤਾਬਿਕ, ਸੁਰਿੰਦਰ ਸਿੰਘ ਪੁੱਤਰ ਰਵੀ ਸਿੰਘ ਵਾਸੀ ਹਿਰਨਾਖੇੜੀ ਥਾਣਾ ਚਾਂਦਪੁਰ ਯੂ.ਪੀ, ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ, ਗੋਰਵ ਤੌਮਰ ਪੁੱਤਰ ਉਪਿੰਦਰ ਤੌਮਰ ਵਾਸੀ ਅਲੀਪੁਰ ਯੂ.ਪੀ, ਜਗਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੰਡੀਲਾ ਥਾਣਾ ਘੁਮਾਣ ਜਿਲ੍ਹਾ ਗੁਰਦਾਸਪੁਰ, ਜੋ ਕਿ ਪ੍ਰਾਈਵੇਟ ਮਾਈਨਿੰਗ ਕੰਪਨੀ ਵਿੱਚ ਕੰਮ ਕਰਦੇ ਹਨ ਵਜੋਂ ਹੋਈ , ਜੋ ਪਿਛਲੇ ਕੂਝ ਦਿਨਾਂ ਤੋ ਸੜਕ ਤੇ ਆ ਰਹੇ ਟਿੱਪਰਾਂ ਤੇ ਟਰੱਕ ਡਰਾਇਵਰਾਂ ਜੋ ਰੇਤਾ ਜਾਂ ਬਜਰੀ ਦੀ ਢੋਆ ਢੋਆਈ ਕਰਦੇ ਹਨ, ਉੁਹਨਾਂ ਪਾਸੋ ਰੋਕ ਕੇ ਜਬਰਨ ਪੈਸੇ ਦੀ ਵਸੂਲੀ ਕਰਦੇ ਹਨ। ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਾਰਨ ਮੁਕੱਦਮਾ ਨੰਬਰ 13 ਮਿਤੀ 25.03.2022 ਅ/ਧ 384,120-ਬੀ ਭ.ਦ. ਥਾਣਾ ਹਾਜੀਪੁਰ ਦਰਜ ਰਜਿਸਟਰ ਕੀਤਾ ਗਿਆ।

ਉਕਤ ਮੁਕਦਮੇਂ ਦੀ ਤਫਤੀਸ਼ ਦੋਰਾਨ ਦੋਸ਼ੀ ਰਾਜੀਵ ਕੁਮਾਰ ਪੁੱਤਰ ਮਲਕੀਤ ਸਿੰਘ ਵਾਸੀ ਕਕੋਵਾਲ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਪਾਸੋਂ ਕੀਤੀ ਗਈ ਪੁੱਛਗਿਛ ਤੋਂ ਕੁਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਲੱਖਪਤ ਨਗਰ ਥਾਣਾ ਬਿਜਨੋਰ ਯੂ.ਪੀ. ਅਤੇ ਨਵਜਿੰਦਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸ਼ੇਰਪੁਰ ਖਾਦਰ ਥਾਣਾ ਪੁਰਕਾਜੀ ਜਿਲਾ ਮੁਜੱਫਰਨਗਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 4 ਹਜਾਰ ਰੁਪਏ ਕੈਸ਼, ਰਸੀਦਾ 10 ਪਰਚੀਆਂ, ਕੈਸ਼ੀਅਰ ਦੀ ਰੋਜਾਨਾ ਦੀ ਰਿਪੋਰਟ 7 ਪੰਨੇ ਅਤੇ 3 ਮਹਿੰਦਰ ਬੋਲੈਰੋ ਵਹੀਕਲ ਬਰਾਮਦ ਕੀਤੇ ਗਏ ਸਨ।

ਉਕਤ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਪਾਸੋਂ ਮਜੀਦ ਪੁੱਛਗਿਛ ਕਰਨ ਤੇ ਉਹਨਾਂ ਨੇ ਦੱਸਿਆ ਕਿ ਜਬਰੀ ਵਸੂਲ ਕਰਨ ਵਾਲੇ ਉਹਨਾ ਦੇ ਕਈ ਹੋਰ ਸਾਥੀ ਹਨ, ਜਿੰਨਾ ਨੂੰ ਉਸ ਜਗ੍ਹਾ ਤੋਂਂ ਗ੍ਰਿਫਤਾਰ ਕਰਵਾਇਆ ਜਾ ਸਕਦਾ ਹੈ, ਜਿੱਥੇ ਉਹਨਾਂ ਨੇ ਰਿਹਾਇਸ਼ ਰੱਖੀ ਹੋਈ ਹੈ।

ਜੋ ਇਹਨਾਂ ਵਿਅਕਤੀਆਂ ਵੱਲੋਂ ਦਿੱਤੀ ਸੂਚਨਾਂ ਤੇ ਇਹਨਾਂ ਨੂੰ ਹਮਰਾਹ ਲੈ ਕੇ ਸ਼੍ਰੀ ਅਸ਼ਵਨੀ ਕੁਮਾਰ, ਪੁਲਿਸ ਕਪਤਾਨ ਸਥਾਨਕ ਹੁਸ਼ਿ:, ਸ਼੍ਰੀ ਮੁੱਖਤਿਆਰ ਰਾਏ, ਪੁਲਿਸ ਕਪਤਾਨ ਇੰਵੈਸਟੀਗੇਸ਼ਨ ਹੁਸ਼ਿ:, ਉਪ ਕਪਤਾਨ ਪੁਲਿਸ, ਡਿਟੈਕਟਿਵ ਹੁਸ਼ਿ:, ਉਪ ਕਪਤਾਨ ਪੁਲਿਸ, ਸਿਟੀ ਹੁਸ਼ਿਆਰਪੁਰ, ਉਪ ਕਪਤਾਨ ਪੁਲਿਸ ਸਬ-ਡਵੀਜਨ ਮੁਕੇਰੀਆਂ ਅਤੇ ਮੁੱਖ ਅਫਸਰ ਥਾਣਾ ਹਾਜੀਪੁਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਬਣਾ ਕੇ ਰੇਡ ਕੀਤੇ ਗਏ ਅਤੇ ਉਹਨਾਂ ਦੀ ਰਿਹਾਇਸ਼ੀ ਕੋਠੀ ਅਨਮੋਲ ਨਗਰ ਨੇੜੇ ਅੰਬਰ ਹੋਟਲ ਟਾਂਡਾ ਰੋਡ ਹੁਸ਼ਿਆਰਪੁਰ ਦੀ ਚੈਕਿੰਗ ਕੀਤੀ ਗਈ।

ਜਿੱਥੇ ਮਾਇੰਨਗ ਦੀ ਵਸੂਲੀ ਸਬੰਧੀ ਭਾਰੀ ਮਾਤਰਾ ਵਿੱਚ ਭਾਰਤੀ ਕਰੰਸੀ ਨੋਟ, ਫਰਜੀ ਰਸੀਦਾਂ, ਰਜਿਸਟਰ, ਬੋਲੇਰੋ ਜੀਪਾ ਲੈਪਟਾਪ/ਕੰਪਿਉਟਰ, ਨੋਟ ਗਿਣਨ ਵਾਲੀ ਮਸ਼ੀਨ ਅਤੇ ਹੋਰ ਸਮਾਨ ਬਰਾਮਦ ਕੀਤਾ।

ਇਹਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਚਲਾਈ ਗਈ ਗੈਰਕਾਨੂੰਨੀ ਮਾਈਨਿੰਗ ਦੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੁਹਿੰਮ ਦੀ ਆੜ ਲੈ ਕੇ ਕਿਸੇ ਸੁੰਨਸਾਨ ਰਸਤੇ ਤੇ ਟਰੱਕ ਅਤੇ ਟਿੱਪਰਾਂ ਨੂੰ ਰੋਕ ਕੇ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਕਰਮਚਾਰੀ ਦੱਸਕੇ ਉਹਨਾਂ ਪਾਸੋਂ ਜਬਰੀ ਪੈਸੇ ਵਸੂਲਦੇ ਸਨ।

ਇਸ ਜਬਰੀ ਵਸੂਲ ਕਰਨ ਦੀਆਂ ਕਈ ਗੈਰਕਾਨੂੰਨੀ ਫਲਾਇੰਗ ਟੀਮਾਂ ਬਣਾਈਆਂ ਹੋਈਆਂ ਹਨ, ਜੋ ਕਿ ਪਠਾਨਕੋਟ, ਹੁਸ਼ਿਆਰਪੁਰ, ਐਸ.ਬੀ.ਐਸ ਨਗਰ, ਰੋਪੜ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਗਰਮ ਹਨ। ਇਹਨਾਂ ਵਿਅਕਤੀਆਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਗੈਰਕਾਨੂੰਨੀ ਮਾਈਨਿੰਗ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵਿਅਕਤੀ ਜਿਸ ਕਿਸੇ ਵੀ ਵਿਅਕਤੀਅ/ਮੁੱਖ ਸਰਗਣਾ ਦੇ ਆੜ ਵਿੱਚ ਕੰਮ ਕਰ ਰਹੇ ਸਨ, ਉਸ ਬਾਰੇ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੀ ਜਲਦੀ ਤੋਂ ਜਲਦੀ ਪਹਿਚਾਣ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION