31.1 C
Delhi
Thursday, May 23, 2024
spot_img
spot_img
spot_img

ਹੁਣ Mika Singh ਨੇ Kangana ਦੀ ਡੰਡ ਲਾਹੀ: ਕਿਹਾ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ

ਯੈੱਸ ਪੰਜਾਬ
ਮੁੰਬਈ, 4 ਦਸੰਬਰ, 2020
ਇਕ ਬਜ਼ੁਰਗ ਸਿੱਖ ਔਰਤ ਬਾਰੇ ਟਵਿੱਟਰ ’ਤੇ ਗ਼ਲਤ ਟਿੱਪਣੀਆਂ ਕਾਰਨ ਗੁੱਸੇ ਦਾ ਸ਼ਿਕਾਰ ਹੋ ਰਹੀ ਪਰ ਅਜੇ ਵੀ ਗੱਲ ਨੂੰ ਘੁਮਾ ਕੇ ਪੰਜਾਬੀ ਕਿਸਾਨਾਂ ਨੂੰ ਖ਼ਾਲਿਸਤਾਨੀ ਅਤੇ ਟੁਕੜੇ ਟੁਕੜੇ ਗੈਂਗ ਦੱਸ ਰਹੀ ਕੰਗਨਾ ਰਾਣੌਤ ’ਤੇ ਹੁਣ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨੇ ਵੀ ਗੁੱਸਾ ਕੱਢਿਆ ਹੈ।

ਵੀਰਵਾਰ ਨੂੰ ਟਵੀਟ ਕਰਕੇ ਮੀਕਾ ਸਿੰਘ ਨੇ ਕਿਹਾ ਕਿ ਮੈਂ ਕੰਗਨਾ ਦੀ ਇੱਜ਼ਤ ਕਰਦਾ ਸੀ ਅਤੇ ਉਸਦਾ ਦਫ਼ਤਰ ਢਾਹੇ ਜਾਣ ਸਮਂ ਮੈਂ ਉਸਦੇ ਹੱਕ ਵਿੱਚ ਟਵੀਟ ਵੀ ਕੀਤੇ ਸਨ ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗ਼ਲਤ ਸੀ। ਕੰਗਨਾ ਇਕ ਔਰਤ ਦੇ ਤੌਰ ’ਤੇ ਤੈਨੂੰ ਕਿਸੇ ਬਜ਼ੁਰਗ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜੇ ਤੇਰੇ ਵਿੱਚ ਅਜੇ ਵੀ ਕੋਈ ਤਹਿਜ਼ੀਬ ਬਾਕੀ ਹੈ ਤਾਂ ਤੈਨੂੰ ਆਪਣੇ ਕੀਤੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ।

ਮੀਕਾ ਦਾ ਟਵੀਟ ਵੀਰਵਾਰ ਸ਼ਾਮ ਕੰਗਨਾ ਦੇ ਉਸ ਟਵੀਟ ਦੇ ਜਵਾਬ ਵਿੱਚ ਆਇਆ ਜਿਸ ਵਿੱਚ ਕੰਗਨਾ ਨੇ ਇਕ ਬਜ਼ੁਰਗ ਪੰਜਾਬੀ ਔਰਤ ਦੀ ਤਸਵੀਰ ਪੋਸਟ ਕਰਦਿਆਂ ਕਿਹਾ ਸੀ ਕਿ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਹੀਨ ਬਾਗ ਵਾਲੀ ਦਾਦੀ ਬਿਲਕਿਸ ਬਾਨੋ ਵੀ ਸ਼ਾਮਲ ਹੋ ਗਈ ਹੈ।

ਕੰਗਨਾ ਨੇ ਇਕ ਪੰਜਾਬੀ ਬਜ਼ੁਰਗ ਔਰਤ ਦੀ ਫ਼ੋਟੋ ਟੈਗ ਕਰਕੇ ਕਿਹਾ ਸੀ ਕਿ ਧਰਨੇ ਲਈ ਇਹ ਔਰਤ 100 ਰੁਪਏ ਵਿੱਚ ਉਪਲਬਧ ਹੈ। ਕੰਗਨਾ ਨੂੰ ਬਾਅਦ ਵਿੱਚ ਇਹ ਟਵੀਟ ਡਿਲੀਟ ਕਰਨਾ ਪਿਆ ਸੀ।

ਡਿਲੀਟ ਕੀਤੇ ਟਵੀਟ ਵਿੱਚ ਪੰਜਾਬੀ ਬਜ਼ੁਰਗ ਮਾਤਾ ਦਾ ਮਖ਼ੌਲ ਉਡਾਉਂਦਿਆਂ ਅਤੇ ਉਸਨੂੰ ਨੀਂਵੀਂ ਵਿਖ਼ਾਉਂਦਿਆਂ ਕੰਗਨਾ ਰਨੌਤ ਨੇ ਲਿਖ਼ਿਆ ਸੀ ਕਿ ਇਹ ਉਹੀ ਦਾਦੀ ਹੈ ਜਿਹੜੀ ਸ਼ਾਹੀਨ ਬਾਗ ਵਿੱਚ ਬੈਠੀ ਸੀ।

ਜ਼ਿਕਰਯੋਗ ਹੈ ਕਿ ਮੀਕਾ ਤੋਂ ਪਹਿਲਾਂ ਕੰਗਨਾ ਪੰਜਾਬੀ ਗਾਇਕ ਐਕਟਰ ਦਿਲਜੀਤ ਦੋਸਾਂਝ ਨਾਲ ਵੀ ਟÎਵਿੱਟਰ ’ਤੇ ਬੁਰੀ ਤਰ੍ਹਾਂ ਉਲਝੀ ਅਤੇ ਉਸਨੇ ਬੇਹੱਦ ਅਸਿਭਅਕ ਭਾਸ਼ਾ ਦਾ ਇਸਤੇਮਾਲ ਕੀਤਾ ਸੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION