29.1 C
Delhi
Tuesday, May 14, 2024
spot_img
spot_img

ਹੁਣ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਵੇਖ਼ ਸਕਣਗੀਆਂ, ਦਿੱਲੀ ਕਮੇਟੀ ਨੇ ਲਾਈ 6.5 ਕਰੋੜ ਦੀ ਪ੍ਰਿੰਟਿੰਗ ਪ੍ਰੈਸ

ਨਵੀਂ ਦਿੱਲੀ, 25 ਫਰਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਸਥਿਤ ਗੁਰਉਪਦੇਸ਼ ਪ੍ਰਿੰਟਿੰਗ ਪ੍ਰੈਸ ‘ਚ ਮਲਟੀ ਕਲਰ ਪ੍ਰਿੰਟਿੰਗ ਪ੍ਰੈਸ ਤੇ ਨਵੀਂ ਇਮਾਰਤ ਦਾ ਉਦਘਾਟਨ ਅੱਜ ਸੰਤ-ਮਹਪੁਰਖਾਂ ਦੀ ਮੌਜੁਦਗੀ ਵਿਚ ਕਮੇਟੀ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੁਆਰਾ ਕੀਤਾ ਗਿਆ। ਸ਼ੁਕਰਾਨੇ ਦੀ ਅਰਦਾਸ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਕੀਤੀ ਗਈ।

ਇਸ ਮੌਕੇ ‘ਤੇ ਸੰਗਤ ਨੂੰ ਸੰਬੋਧਨ ਕਰਦਆਿਂ ਸ੍ਰੀ ਸਿਰਸਾ ਨੇ ਕਿਹਾ ਕਿ ਇਸ ਇਮਾਰਤ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਸਾਹਿਬ ਵਾਲੇ ਅਤੇ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋਂ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਵਾਸਤੇ ਸ੍ਰ ਰਾਜਿੰਦਰ ਸਿੰਘ ਚੱਢਾ ਤੇ ਮਾਤਾ ਸੁਰਿੰਦਰ ਕੌਰ ਢਿੱਲੋਂ ਪਰਿਵਾਰ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ।

ਉਹਨਾਂ ਨੇ ਸੰਤਾਂ ਮਹਾਂਪੁਰਖਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਇਮਾਰਤ ਦੀ ਸੇਵਾ ਆਪਣੇ ਜ਼ਿੰਮੇ ਲਈ ਤੇ ਇਹ ਕੰਮ ਮੁਕੰਮਲ ਕੀਤਾ। ਉਹਨਾਂ ਕਿਹਾ ਕਿ ਇਸ ਅਸਥਾਨ ‘ਤੇ ਸੇਵਾ ਵਾਸਤੇ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਆਸ਼ੀਰਵਾਦ ਰਿਹਾ ਹੈ ਜਿਹਨਾਂ ਦੀ ਬਦੌਲਤ ਇਥੇ ਵਾਰੋ ਵਾਰੀ ਸਾਰੇ ਕੰਮ ਬਹੁਤ ਸੁਚੱਜੇ ਢੰਗ ਨਾਲ ਪ੍ਰਵਾਨ ਚੜਦੇ ਹਨ। ਉਹਨਾਂ ਕਿਹਾ ਕਿ ਸੇਵਾ ਸ਼ਬਦ ਮੂੰਹ ਵਿਚੋਂ ਕਹਿਣਾ ਹੀ ਸੌਖਾ ਹੈ ਤੇ ਸੇਵਾ ਕਰਨੀ ਬਹੁਤ ਔਖੀ ਹੈ।

ਉਹਨਾਂ ਕਿਹਾ ਕਿ ਉਸ ਅਕਾਲ ਪੁਰਖ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨਾ ਤੇ ਉਸਦੇ ਰੰਗ ਵਿਚ ਢਾਲਣਾ ਬਹੁਤਹ ਮੁਸ਼ਕਿਲ ਭਰਿਆ ਕੰਮ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਵੀ ਦਿੱਲੀ ਵਿਚ ਗੁਰਧਾਮਾਂ ਵਿਚ ਬਾਹਰੋਂ ਸੈਲਾਨੀ ਆਉਦੇ ਸਨ ਤਾਂ ਉਹ ਪੁੱਛਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਥੋਂ ਲੈਂਦੇ ਹਨ। ਉਹਨਾਂ ਕਿਹਾ ਕਿ ਇਸ ਸਰੂਪ ਦੀ ਛਪਾਈ ਦੇ ਅਧਿਕਾਰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਕੋਲ ਹਨ।

ਉਹਨਾਂ ਕਿਹਾ ਕਿ ਹੁਣ ਇਸ ਇਮਾਰਤ ਦੀ ਉਸਾਰੀ ਨਾਲ ਇਸ ਵਿਚ ਵੱਖ ਵੱਖ ਹਿੱਸੇ ਬਣਾਏ ਗਏ ਹਨ ਜਿਸ ਵਿਚ ਸੈਲਾਨੀ ਦਰਸ਼ਨ ਕਰ ਸਕਣਗੇ ਕਿ ਕਿਵੇਂ ਪ੍ਰਕਾਸ਼ਨਾਂ ਹੁੰਦੀ ਹੈ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੰਭਾਲ ਹੁੰਦੀ ਹੈ, ਕਿਵੇਂ ਪ੍ਰਕਾਸ਼ ਹੁੰਦਾ ਹੈ ਤੇ ਜੇਕਰ ਕੋਈ ਸਰੂਪ ਲਿਜਾਣਾ ਜਾਵੇ ਤਾਂ ਕਿਵੇਂ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਢੇ ਛੇ ਕਰੋੜ ਦੀ ਲਾਗਤ ਨਾਲ ਲੱਗੀ ਇਸ ਮਸ਼ੀਨ ਨਾਲ ਹੋਰ ਵੀ ਗੁਰਮਤਿ ਸਾਹਿਤ ਦੀ ਪ੍ਰਕਾਸ਼ਨਾ ਸੁਚੱਜੇ ਰੂਪ ਵਿਚ ਹੋ ਸਕੇਗੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਦੁਨੀਆਂ ਦੇ ਸਿੱਖਾਂ ਦੀ ਆਵਾਜ਼ ਬਣੀਏ। ਉਹਨਾਂ ਕਿਹਾ ਕਿ ਜਦੋਂ ਵੀ ਦੁਨੀਆਂ ਵਿਚ ਕੋਈ ਗੱਲ ਹੁੰਦੀ ਹੈ ਤਾਂ ਦਿੱਲੀ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਸ਼ੀਰਵਾਦ ਨਾਲ ਹਮੇਸ਼ਾ ਚੜਦੀਕਲਾ ਵਿਚ ਰਹਿ ਕੇ ਮਸਲੇ ਹੱਲ ਕਰਦੀ ਹੈ।

ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਦੀ ਮਹਾਨਤਾ ਹੈ ਕਿ ਉਹ ਕਾਰਜ ਆਪ ਕਰਦੇ ਹਨ ਤੇ ਕਰਾਉਦੇ ਹਨ ਤੇ ਸੋਭਾ ਦਾਸ ਦੀ ਝੋਲੀ ਪਾਉਦੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਸੰਗਤ ਦੇ ਸਹਿਯੋਗ ਨਾਲ ਦਿੱਲੀ ਕਮੇਟੀ ਵੱਡੀ ਪੱਧਰ ‘ਤੇ ਸਮਾਗਮ ਆਯੋਜਿਤ ਕਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION