39 C
Delhi
Saturday, May 4, 2024
spot_img
spot_img

ਹਰਿਆਣਾ ਸਰਕਾਰ ਦੀ ਟੀਮ ਸਰੋਵਰ ਦਾ ਪਵਿੱਤਰ ਜਲ ਲਿਆਉਣ ਲਈ ਹਰਿਮੰਦਰ ਸਾਹਿਬ ਪਹੁੰਚੀ

ਯੈੱਸ ਪੰਜਾਬ
ਅੰਮ੍ਰਿਤਸਰ, 18 ਅਪ੍ਰੈਲ, 2022:
ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਵਿਚ ਅਮ੍ਰਿਤਸਰ ਦੇ ਸਵਰਣ ਮੰਦਿਰ ਦਾ ਪਵਿੱਤਰ ਜਲ ਹਰਿਆਣਾ ਲਿਆਇਆ ਗਿਆ ਹੈ। ਖੇਡ ਮੰਤਰੀ ਸੰਦੀਪ ਸਿੰਘ ਦੀ ਅਗਵਾਈ ਹੇਠ ਅਮ੍ਰਿਤਸਰ ਪਹੁੰਚੇ ਦਲ ਨੇ ਪਹਿਲਾਂ ਸੁਵਰਣ ਮੰਦਿਰ ਵਿਚ ਸੀਸ ਨਵਾਇਆ ਅਤੇ ਫਿਰ ਪਾਣੀਪਤ ਵਿਚ ਆਯੋਜਿਤ ਪ੍ਰਕਾਸ਼ ਉਤਸਵ ਦੇ ਪ੍ਰੋਗ੍ਰਾਮ ਦਾ ਸੱਦਾ ਸ੍ਰੀ ਦਰਬਾਰ ਸਾਹਿਬ ਵਿਚ ਦਿੱਤਾ। ਇਸ ਦੌਰਾਨ ਕਰਨਾਲ ਦੇ ਸਾਂਸਦ ਸੰਜੈ ਭਾਟਿਆ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਵੀ ਨਾਲ ਰਹੇ।

ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ 24 ਅਪ੍ਰੈਲ ਨੂੰ ਪਾਣੀਪਤ ਦੇ ਸੈਕਟਰ-13, 17 ਵਿਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇਸੀ ਪ੍ਰੋਗ੍ਰਾਮ ਨੂੰ ਲੈ ਕੇ ਅਮ੍ਰਿਤਸਰ ਦੇ ਸਵਰਣ ਮੰਦਿਰ ਦਾ ਪਵਿੱਤਰ ਜਲ ਲੈਣ ਹਰਿਆਣਾ ਸਰਕਾਰ ਦਾ ਦੱਲ ਪਹੁੰਚਿਆ ਹੈ। ਇਹ ਉਨ੍ਹਾ ਦੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਉਨ੍ਹਾ ਨੇ ਇਸ ਪਵਿੱਤਰ ਜੱਲ ਨੂੰ ਲੈ ਕੇ ਜਾਣ ਦਾ ਮੌਕਾ ਮਿਲ ਰਿਹਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਸਾਰੇ ਧਰਮਾਂ ਦੇ ਗੁਰੂਆਂ ਦੀ ਜਨਮ ਤੇ ਬਰਸੀ ਨੂੰ ਸ਼ਾਨਦਾਰ ਢੰਗ ਨਾਲ ਮਨਾਉਂਦੀ ਰਹੀ ਹੈ। ਇਸੀ ਲੜੀ ਵਿਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਵੀ ਇਸ ਪ੍ਰੋਗ੍ਰਾਮ ਦਾ ਸੱਦਾ ਭੇਜਿਆ ਜਾਵੇਗਾ। ਸੰਤ-ਮਹਾਤਮਾ ਸੱਭ ਇਸ ਪ੍ਰੋਗ੍ਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।

ਕਰਨਾਲ ਦੇ ਸਾਂਸਦ ਸ੍ਰੀ ਸੰਜੈ ਭਾਟਿਆ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਅਸੀਂ ਹਰਿਆਣਾ ਸਰਕਾਰ ਵੱਲੋਂ ਪੂਰੇ ਪੰਜਾਬ ਦੀ ਸੰਗਤ ਨੂੰ ਇਸ ਪਵਿੱਤਰ ਉਤਸਵ ਦਾ ਸੱਦਾ ਦੇਣ ਲਈ ਸ੍ਰੀ ਦਰਬਾਰ ਸਾਹਿਬ ਆਏ ਹਨ। ਪਾਣੀਪਤ ਵਿਚ ਪ੍ਰਕਾਸ਼ ਉਤਸਵ ‘ਤੇ ਪਹੁੰਚਣ ਵਾਲੀ ਸੰਗਤ ਨੂੰ ਦਰਬਾਰ ਸਾਹਿਬ ਤੋਂ ਲੈ ਕੇ ਜਾਇਆ ਜਾਣ ਵਾਲਾ ਪਵਿੱਤਰ ਜਲ ਵੀ ਦਿੱਤਾ ਜਾਵੇਗਾ। ਸਾਡੀ ਆਉਣ ਵਾਲੀ ਪੀੜੀਆਂ ਗੁਰੂਆਂ ਦੇ ਤਿਆਗ ਅਤੇ ਬਲਿਦਾਨ ਦਾ ਅਨੁਸਰਣ ਕਰਨ, ਇਸ ਦੇ ਲਈ ਵੱਧ ਤੋਂ ਵੱਧ ਗਿਣਤਪ ਵਿਚ ਪਾਣੀਪਤ ਦੇ ਇਸ ਪ੍ਰਕਾਸ਼ ਉਤਸਵ ਸਮਾਗਮ ਵਿਚ ਪਹੁੰਚਣ। ਇੱਥੇ ਗੁਰੂਆਂ ਦੇ ਇਤਿਹਾਸ ਨਾਲ ਜੁੜੀ ਇਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ।

ਹਰਿਆਣਾ ਤੋਂ ਗਿਆ ਇਹ ਦਲ ਸ਼੍ਰੀ ਗੁਰੂ ਤੇਗ ਬਹਾਦੁਰ ਦੇ ਜਨਮ ਸਥਾਨ ਗੁਰੂ ਕੇ ਮਹਿਲ ਗੁਰੂਦੁਆਰੇ ਵਿਚ ਵੀ ਪਹੁੰਚਿਆ। ਇੱਥੇ ਸਾਰਿਆਂ ਨੇ ਗੁਰੂਦੁਆਰੇ ਵਿਚ ਸੀਸ ਨਿਵਾਇਆ ਅਤੇ ਸੂਬੇ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ।

ਪ੍ਰੋਗ੍ਰਾਮ ਵਿਚ ਪਹੁੰਚਣਗੇ ਵਿਸ਼ਵ ਦੇ ਮੰਨੇ-ਪ੍ਰਮਨੇ ਰਾਗੀ ਅਤੇ ਢਾਡੀ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਵਿਸ਼ਵ ਦੇ ਮੰਨੇ-ਪ੍ਰਮੰਨੇ ਰਾਗੀ ਅਤੇ ਢਾਡੀ ਪਹੁੰਚਣਗੇ। ਪੰਥ ਦੇ ਸਿਰਮੌਰ ਰਾਗੀ ਭਾਈ ਚਮਨਜੀਤ ਸਿੰਘ ਜੀ ਲਾਲ, ਭਾਈ ਬਲਵਿੰਦਰ ਸਿੰਘ ਰੰਗੀਲਾ ਜੀ, ਭਾਈ ਦਵਿੰਦਰ ਸਿੰਘ ਸੋਢੀ ਜੀ, ਭਾਈ ਗਗਨਦੀਪ ਸਿੰਘ ਸ੍ਰੀਗੰਗਾਨਗਰ ਵਾਲੇ ਇਸ ਮੌਕੇ ‘ਤੇ ਸ਼ਿਰਕਤ ਕਰਣਗੇ। ਉੱਥੇ ਹੀ ਢਾਡੀ ਭਾਈ ਨਿਰਮਲ ਸਿੰਘ ਨੂਰ ਜੀ ਵੀ ਪਹੁੰਚ ਕੇ ਅਮ੍ਰਿਤਮਈ ਕੀਰਤਨ, ਗੁਰੂਮਤ ਵਿਚਾਰਾਂ ਅਤੇ ਗੁਰੂ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਣਗੇ।

ਸੂਬਾ ਹੀ ਨਹੀਂ ਪੂਰੇ ਦੇਸ਼ ਤੋਂ ਪਹੁੰਚਣਗੇ ਸ਼ਰਧਾਲੂ
ਪਾਣੀਪਤ ਵਿਚ ਮਨਾਏ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਸੂਬਾ ਹੀ ਨਹੀਂ ਪੂਰੇ ਦੇਸ਼ ਤੋਂ ਸ਼ਰਧਾਲੂ ਪਹੁੰਚਣਗੇ। ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਜਨਸਭਾਵਾਂ ਤੇ ਆਪਣੇ ਜਨਤਕ ਪ੍ਰੋਗ੍ਰਾਮਾਂ ਵਿਚ ਲੋਕਾਂ ਨੂ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦਾ ਸੱਦਾ ਦੇ ਰਹੇ ਹਨ। ਇਸ ਤੋਂ ਇਲਾਵਾ, ਹਰਿਆਣਾ ਸਰਕਾਰ ਦੇ ਮੰਤਰੀ ਵੀ ਇਸ ਪ੍ਰੋਗ੍ਰਾਮ ਦਾ ਸੱਦਾ ਸ਼ਹਿਰ-ਸ਼ਹਿਰ ਪਹੁੰਚ ਕੇ ਦੇ ਰਹੇ ਹਨ। ਪ੍ਰੋਗ੍ਰਾਮ ਨੂੰ ਸ਼ਾਨਦਾਰ ਢੰਗ ਨਾਲ ਖੁਸ਼ੀ ਨਾਲ ਮਨਾਇਆ ਜਾਵੇਗਾ।

ਗੁਰੂ ਦੇ ਲੰਗਰ ਅਟੁੱਟ ਵਰਤਣਗੇ
ਪਾਣੀਪਤ ਦੇ ਸੈਕਟਰ-13, 17 ਵਿਚ ਆਯੋਜਿਤ ਪ੍ਰਕਾਸ਼ ਉਤਸਵ ਦੇ ਪ੍ਰੋਗ੍ਰਾਮ ਦੇ ਲਈ 60 ਏਕੜ ਤੋਂ ਵੱਧ ਥਾਂ ਵਿਚ ਮੰਚ ਤੇ ਸ਼ਰਧਾਲੂਆਂ ਦੇ ਲਈ ਬੈਠਨ ਦੀ ਥਾਂ ਤਿਆਰ ਕੀਤੀ ਗਈ ਹੈ। ਇਸ ਪ੍ਰੋਗ੍ਰਾਮ ਦੌਰਾਨ ਗੁਰੂ ਦੇ ਲੰਗਰ ਅਟੁੱਟ ਵਰਤਣਗੇ। ਲੰਗਰ ਦੀ ਸੇਵਾ ਸੰਤ-ਮਹਾਪੁਰਸ਼ ਅਤੇ ਖੇਤਰੀ ਸੰਗਤ ਕਰੇਗੀ। ਇਸ ਨੂੰ ਲੈ ਕੇ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਸੰਤ ਸਮਾਜ ਅਤੇ ਹੋਰ ਸੰਸਥਾਵਾਂ ਲਗਾਤਾਰ ਕਾਰਜ ਕਰ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION