31.1 C
Delhi
Sunday, May 5, 2024
spot_img
spot_img

ਹਰਸਿਮਰਤ ਬਾਦਲ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ, ਅਕਾਲੀਆਂ ਨੇ ਕੀਤੀ ਮੰਗ

ਯੈੱਸ ਪੰਜਾਬ
ਲੁਧਿਆਣਾ, 7 ਅਪ੍ਰੈਲ, 2022 (ਰਾਜਕੁਮਾਰ ਸ਼ਰਮਾ)
ਲੋਕ ਸਭਾ ਚੋਣਾਂ ਵਿਚ ਭਾਵੇਂ ਅਜੇ ਡੇਢ ਸਾਲ ਤੋਂ ਵੱਧ ਦਾ ਸਮਾਂ ਪਿਆ ਹੈ ਪਰ ਲੁਧਿਆਣਾ ਵਿਚ ਸ਼ੋ ਅਕਾਲੀਦਲ ਪਿਛਲੇ 15 ਸਾਲਾਂ ਤੋਂ ਲੋਕ ਸਭਾ ‘ਚ ਆਪਣਾ ਉਮੀਦਵਾਰ ਭੇਜਣ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਕਿਉਂਕਿ ਸਰਣਜੀਤ ਸਿੰਘ ਢਿੱਲੋਂ ਅਕਾਲੀ-ਭਾਜਪਾ ਦੇ ਐੱਮ.ਪੀ. ਬਣਨ ਤੋਂ ਬਾਅਦ ਕਾਂਗਰਸ ਹੀ ਮੋਰਚਾ ਮਾਰਦੀ ਰਹੀ ਹੈ।

ਭਾਵ ਮਨੀਸ਼ ਤਿਵਾੜੀ ਐੱਮ ਪੀ ਬਣਾ ਕੇ ਕੇਂਦਰ ਵਿਚ ਮੰਤਰੀ ਬਣੇ ਫਿਰ ਹੁਣ ਦੋ ਵਾਰ ਰਵਨੀਤ ਸਿੰਘ ਬਿੱਟੂ ਐੱਮ.ਪੀ. ਬਣ ਕੇ ਲੋਕ ਸਭਾ ‘ਚ ਗਰਜ਼ ਰਹੇ ਹਨ ਪਰ ਹੁਣ ਲੁਧਿਆਣਾ ਤੋਂ 6 ਸੀਟਾਂ ‘ਤੇ ਹੋਈ ਸ਼ਰਮਨਾਕ ਹਾਰ ਦੇ ਕਾਰਨਾਂ ਲਈ ਕੁਝ ਸਿਆਸੀ ਅਕਾਲੀ ਨੇਤਾਵਾਂ ਨੇ ਪਾਰਟੀ ਹਾਈਕਮਾਨ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਬੀਬੀ

ਹਰਸਿਮਰਤ ਕੌਰ ਬਾਦਲ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਕੇ ਭੇਜਣ ਦੀ ਮੰਗ ਕੀਤੀ ਹੈ। ਇਕ ਵੱਡੇ ਕੱਦ ਦੇ ਆਗੂ ਨੇ ਕਿਹਾ ਕਿ ਜੇਕਰ ਬੀਬੀ ਬਾਦਲ ਜਾਂ ਖੁਦ ਸੁਖਬੀਰ ਬਾਦਲ ਚੋਣਾਂ ਲੜਦੇ ਹਨ ਤਾਂ ਸੀਟ ‘ਤੇ ਜਿੱਤ ਹੋਵੇਗੀ ਕਿਉਂਕਿ ਸਥਾਨਕ ਨੇਤਾ ਤਾਂ ਜ਼ਮਾਨਤਾਂ ਜ਼ਬਤ ਕਰਵਾ ਬੈਠੇ, ਜਦੋਂਕਿ ਆਪ ਵਾਲੇ ਵੀ ਜਸਵੀਰ ਸਿੰਘ ਜੱਸੀ ਖੰਗੂੜਾ, ਤੇ ਅਹਿਬਾਬ ਗਰੇਵਾਲ ‘ਤੇ ਨਜ਼ਰ ਰੱਖ ਕੇ ਚਲਦੇ ਦੱਸੇ ਜਾ ਰਹੇ ਹਨ।

ਜਦੋਂਕਿ ਮੌਜੂਦਾ ਐੱਮ. ਪੀ. ਰਵਨੀਤ ਸਿੰਘ ਬਿੱਟੂ ਹਾਲ ਦੀ ਘੜੀ ਕਾਂਗਰਸ ਵੱਲੋਂ ਉੱਤਰਨਗੇ। ਬੱਸਾਂ ਬਾਰੇ ਅਜੇ ਖਾਮੋਸ਼ੀ ਹੈ। ਭਾਜਪਾ ਵਿਕਰਮਜੀਤ ਸਿੰਘ ਸਿੱਧੂ ਜਾਂ ਗੁਰਦੇਵ ਸ਼ਰਮਾ ਦੰਬੀ, ਪੱਤਾ ਖੇਡ ਸਕਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION