31.1 C
Delhi
Sunday, May 5, 2024
spot_img
spot_img

‘ਹਨੀ ਟਰੈਪ’ – ਯੂ ਟਿਊਬਰ ਕੁੜੀ ਨੇ ਵਪਾਰੀ ਨੂੰ ਆਪਣੇ ਜਾਲ ਵਿੱਚ ਫ਼ਸਾ ਕੇ ਬਲੈਕਮੇਲ ਕਰਦਿਆਂ ਬਟੋਰੇ 80 ਲੱਖ ਰੁਪਏ, ਗ੍ਰਿਫ਼ਤਾਰ

ਯੈੱਸ ਪੰਜਾਬ
ਗੁਰੂਗ੍ਰਾਮ, 6 ਦਸੰਬਰ, 2022:
ਦਿੱਲੀ ਦੀ ਇਕ 22 ਸਾਲਾ ਯੂ ਟਿਊਬਰ ਨੇ ਗੁਰੂਗ੍ਰਾਮ ਦੇ ਇਕ 21 ਸਾਲਾ ਵਪਾਰੀ ਨੂੰ ‘ਹਨੀ ਟਰੈਪ’ ਵਿੱਚ ਫ਼ਸਾ ਕੇ ਉਸ ਨੂੰ ਬਲੈਕਮੇਲ ਕਰਦਿਆਂ ਬਲਾਤਕਾਰ ਦੇ ਝੂਠੇ ਕੇਸ ਵਿੱਚ ਫ਼ਸਾਉਣ ਦਾ ਡਰਾਵਾ ਦਿੰਦੇ ਹੋਏ ਉਸਤੋਂ 80 ਲੱਖ ਰੁਪਏ ਬਟੋਰ ਲਏ। ਇਸ ਮਾਮਲੇ ਵਿੱਚ ਹੁਣ ਬਲੈਕਮੇਲਰ ਯੂਟਿਊਬਰ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਅਨੁਸਾਰ ਨਮਰਾ ਕਾਦਿਰ ਨਾਂਅ ਦੀ ਇਸ ਯੂ ਟਿਊਬਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਚਾਰ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ ਜਦਕਿ ਉਸਦੇ ਪਤੀ ਅਤੇ ਸਹਿਦੋਸ਼ੀ ਮਨੀਸ਼ ਉਰਫ਼ ਵਿਰਾਟ ਬੈਨੀਵਾਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਪਾਰੀ ਦੀ ਪਛਾਣ 22 ਸਾਲਾ ਦਿਨੇਸ਼ ਯਾਦਵ ਵਜੋਂ ਕੀਤੀ ਗਈ ਹੈ।

ਗੁਰੂਗ੍ਰਾਮ ਸੈਕਟਰ 50 ਦੇ ਐਸ.ਐਚ.ਉ. ਰਾਜੇਸ਼ ਕੁਮਾਰ ਅਨੁਸਾਰ ਨਮਰਾ ਕਾਦਿਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਅਸੀਂ ਉਸਤੋਂ ਪੁੱਛ ਗਿੱਛਕਰ ਰਹੇ ਹਾਂ ਤਾਂ ਜੋ ਪੈਸੇ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਜਾ ਸਕਣ।

ਬਾਦਸ਼ਾਹਪੁਰ ਦਾ ਰਹਿਣ ਵਾਲਾ ਵਪਾਰੀ ਦਿਨੇਸ਼ ਯਾਦਵ ਇਕ ਐਡਵਰਟਾਈਜ਼ਮੈਂਟ ਏਜੰਸੀ ਚਲਾਉਂਦਾ ਹੈ ਅਤੇ ਉਸਨੇ ਅਗਸਤ ਮਹੀਨੇ ਵਿੱਚ ਉਕਤ ਜੋੜੀ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਦੋਹਾਂ ਨੇ ਜ਼ਮਾਨਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇ!ਆ ਸੀ। ਹੁਣੇ ਜਿਹੇ ਹੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖ਼ਾਰਜ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਐਫ.ਆਈ.ਆਰ. ਦਰਜ ਕਰਕੇ ਨਮਰਾ ਕਾਦਿਰ ਨੂੰ ਗ੍ਰਿਫ਼ਤਾਰ ਕਰ ਲਿਆ।

ਦਿਨੇਸ਼ ਯਾਦਵ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਕਿਸੇ ਕੰਮ ਦੇ ਸਿਲਸਿਲੇ ਵਿੱਚ ਸੋਹਣਾ ਰੋਡ ਦੇ ਇਕ ਵੱਡੇ ਹੋਟਲ ਵਿੱਚ ਸ਼ਾਲੀਮਾਰ ਬਾਗ ਦੀ ਰਹਿਣ ਵਾਲੀ ਨਮਰਾ ਕਾਦਿਰ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸਨੇ ਉਸਨੂੰ ਵਪਾਰ ਲਈ ਢਾਈ ਲੱਖ ਰੁਪਏ ਦਿੱਤੇ ਸਨ। ਇਸ ਮਗਰੋਂ ਉਹ ਉਸਦੀ ਦੋਸਤ ਬਣ ਗਈ ਅਤੇ ਨਮਰਾ ਕਾਦਿਰ ਨੇ ਉਸਨੂੰ ਵਿਆਹ ਲਈ ਵੀ ‘ਪ੍ਰਪੋਜ਼’ ਕੀਤਾ।

ਇਸੇ ਦੌਰਾਨ ਉਹ ਨਮਰਾ ਕਾਦਿਰ ਅਤੇ ਵਿਰਾਟ ਨਾਲ ਰਾਤਾਂ ਬਿਤਾਉਂਦਾ ਰਿਹਾ ਜਿਸ ਦੌਰਾਨ ਇਸ ਜੋੜੇ ਨੇ ਉਸਦੀਆਂ ਰਿਕਾਰਡਿੰਗਜ਼ ਕਰ ਲਈ ਅਤੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION