36.1 C
Delhi
Saturday, May 25, 2024
spot_img
spot_img
spot_img

ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼, ਡੀ.ਐਸ.ਪੀ. ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਟੀਮ ਨੇ ਮੱਧ ਪ੍ਰਦੇਸ਼ ਤੋਂ ਬਰਾਮਦ ਕੀਤੇ 20 ਪਿਸਤੋਲ, 40 ਮੈਗਜ਼ੀਨ

ਯੈੱਸ ਪੰਜਾਬ
ਰੂਪਨਗਰ, 7 ਦਸੰਬਰ, 2022:
ਜ਼ਿਲ੍ਹਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚਲ ਰਹੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 20 ਪਿਸਤੋਲ 30/32 ਬੋਰ ਸਮੇਤ 40 ਮੈਗਜ਼ੀਨ ਬਰਾਮਦ ਕੀਤੇ।

ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਸ਼੍ਰੀ. ਵਿਵੇਕ ਐੱਸ ਸੋਨੀ ਨੇ ਪ੍ਰੈੱਸ ਕਾਨਫਰੈਂਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਡੀ.ਜੀ.ਪੀ. ਸ਼੍ਰੀ ਗੌਰਵ ਯਾਦਵ ਪੰਜਾਬ ਵੱਲੋਂ ਗੈਰ ਸਮਾਜੀ ਅਨਸਰਾਂ ਤੇ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਅਧੀਨ ਸਖਤ ਕਰਵਾਈ ਕਰਦੇ ਹੋਏ ਜਿਲ੍ਹਾ ਪੁਲਿਸ ਰੂਪਨਗਰ ਵੱਲੋਂ ਮੱਧ ਪ੍ਰਦੇਸ਼ ਤੋਂ ਕੀਤੇ ਜਾ ਰਹੇ ਨਜਾਇਜ਼ ਹਥਿਆਰਾਂ ਦੇ ਅੰਤਰਰਾਜੀ ਗੈਂਗ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਜਿਸ ਤਹਿਤ ਨਜਾਇਜ਼ ਹਥਿਆਰਾਂ ਦੇ ਕਾਰੋਬਾਰ ਵਿੱਚ ਲਿਪਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ 2 ਦਸੰਬਰ ਨੂੰ ਥਾਣਾ ਰੂਪਨਗਰ ਵਿਖੇ ਅਮਰੀਕਾ ਰਹਿਣ ਵਾਲੇ ਗੈਂਗਸਟਰ ਪਵਿੱਤਰ ਸਿੰਘ ਦੇ ਸਾਥੀ ਭਾਰਤ ਭੂਸ਼ਨ ਪੰਮੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ 4 ਪਿਸਟਲ ਅਤੇ 34 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ।

ਦੋਸ਼ੀ ਤੋਂ ਪੜਤਾਲ ਦੌਰਾਨ ਪਤਾ ਲੱਗਾ ਸੀ ਕਿ ਉਹ ਮੱਧ ਪ੍ਰਦੇਸ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਿਹਾ ਸੀ, ਜਿਸ ਉਪਰੰਤ ਡੀ.ਐਸ.ਪੀ ਡਿਟੈਕਟਿਵ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਚਾਰਜ ਸੀ.ਆਈ.ਏ ਇੰਸਪੈਕਟਰ ਸਤਨਾਮ ਸਿੰਘ ਦੋਸ਼ੀ ਦੀਪਕ ਸਿੰਘ ਉਰਫ ਪੰਮੀ ਉਰਫ ਮਨੋਜ ਵਾਸੀ ਪਿੰਡ ਓਮਰਟੀ ਥਾਣਾ ਬਰਲਾ ਜ਼ਿਲ੍ਹਾ ਬਡਵਾਨੀ ਮੱਧ ਪ੍ਰਦੇਸ਼ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ।

ਡੀ.ਐਸ.ਪੀ ਡਿਟੈਕਟਿਵ ਤਲਵਿੰਦਰ ਸਿੰਘ ਗਿੱਲ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਜ਼ਿਲਾ ਧਾਰ ਥਾਣਾ ਗੰਧਵਾਨੀ ਦੇ ਪਿੰਡ ਖੜਕੀ-ਬਾਰੀਆ ਦੇ ਜੰਗਲ ਵਿੱਚ ਬਣਾਏ ਟਿਕਾਣੇ ਉੱਤੇ ਛਾਪੇਮਾਰੀ ਕੀਤੀ ਜਿੱਥੋਂ 20 ਪਿਸਤੋਲ 30/32 ਬੋਰ ਸਮੇਤ 40 ਮੈਗਜ਼ੀਨ ਬਰਾਮਦ ਹੋਏ।

ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਦੋਸ਼ੀ ਦੀਪਕ ਸਿੰਘ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਮੱਧ ਪ੍ਰਦੇਸ਼ ਵਿੱਖੇ ਛਾਪੇਮਾਰੀ ਕਰ ਰਹੀਆਂ ਹਨ ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION