32.8 C
Delhi
Sunday, April 28, 2024
spot_img
spot_img

ਸੋਹਾਣਾ ਹਸਪਤਾਲ ਮੋਹਾਲੀ ਦੀ ਨਿਵੇਕਲੀ ਪਹਿਲ: ਸਕੂਲੀ ਬੱਚਿਆਂ ਨੂੰ ਮਿਲੇਗੀ ਇੰਟਰਨਸ਼ਿਪ

ਯੈੱਸ ਪੰਜਾਬ
ਮੋਹਾਲੀ, 16 ਜੂਨ, 2022 –
ਸਥਾਨਕ ਸੋਹਾਣਾ ਹਸਪਤਾਲ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਬਲੱਡ ਬੈਂਕ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਸੁਰੱਖਿਅਤ ਖੂਨ ਮੁਹੱਈਆ ਕਰਵਾਉਣਾ ਇਸ ਸਮੇਂ ਸਭ ਤੋਂ ਵੱਡੀ ਜਰੂਰਤ ਹੈ।

ਉਨਾਂ ਕਿਹਾ ਕਿ ਇਸ ਕਾਰਜ਼ ਲਈ ਯੋਗ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ।

ਉਨਾਂ ਕਿਹਾ ਕਿ ਇਸ ਦਿਨ ਦਾ ਮੁੱਖ ਮਕਸਦ ਹੀ ਖੂਨਦਾਨੀਆਂ ਨੂੰ ਪ੍ਰੇਰਣਾ ਦੇਣਾ ਅਤੇ ਨਵੇਂ ਯੋਗ ਵਿਅਕਤੀਆਂ ਨੂੰ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ ਹੈ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਸ਼ਵ ਭਰ ਅੰਦਰ ਖੂਨ ਅਤੇ ਇਸ ਦੇ ਸੈਲਾਂ ਦੀ ਕਾਫ਼ੀ ਘਾਟ ਦਿਖਾਈ ਦਿੰਦੀ ਹੈ, ਜਿਸ ਨੂੰ ਸਵੈ-ਇੱਛੁਕ ਖੂਨਦਾਨੀ ਹੀ ਪੂਰਾ ਕਰ ਸਕਦੇ ਹਨ।

ਇਸ ਮੌਕੇ ਬੋਲਦਿਆਂ ਮੈਡੀਕਲ ਸੁਪਰਡੈਂਟ ਡਾਕਟਰ ਸੌਮਿਆਂ ਆਹੁਜ਼ਾ ਨੇ ਕਿਹਾ ਕਿ ਇਸ ਦਿਹਾੜੇ ਤੇ ਸੋਹਾਣਾ ਹਸਪਤਾਲ ਨੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸੀਮਿਤ ਸਮੇਂ ਦੀ ਇੰਟਰਨਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਜਿਸ ਸਬੰਧੀ ਪਹਿਲੀ ਵਰਕਸ਼ਾਪ ਜੁਲਾਈ ਦੇ ਪਹਿਲੇ ਹਫ਼ਤੇ ਲਗਾਈ ਜਾਵੇਗੀ। ਜਿਸ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੂੰ ਬਲੱਡ ਬੈਂਕ ਨਾਲ ਸਬੰਧਿਤ ਸਾਰੀਆਂ ਤਕਨੀਕਾਂ ਅਤੇ ਔਜਾਰਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION