34 C
Delhi
Monday, May 6, 2024
spot_img
spot_img

ਸੁਖ਼ਬੀਰ ਬਾਦਲ 16 ਨਵੰਬਰ ਦਾ ਨਵਾਂਸ਼ਹਿਰ ਦਾ ਦੌਰਾ ਰੱਦ ਕਰਨ: ਆਰ.ਟੀ.ਆਈ.ਐਕਟਿਵਿਸਟ ਪਰਵਿੰਦਰ ਸਿੰਘ ਕਿੱਤਨਾ ਨੇ ਪੱਤਰ ਲਿਖ਼ ਕੇ ਕੀਤੀ ਅਪੀਲ

ਯੈੱਸ ਪੰਜਾਬ
ਨਵਾਂਸ਼ਹਿਰ, 12 ਨਵੰਬਰ, 2021 –
ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ 16 ਨਵੰਬਰ ਨੂੰ ਆਪਣਾ ਨਵਾਂਸ਼ਹਿਰ ਦਾ ਦੌਰਾ ਰੱਦ ਕਰ ਦੇਣ।

ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਸ ਪ੍ਰਸਤਾਵਿਤ ਦੌਰੇ ਨਾਲ ਡਿਪਟੀ ਕਮਿਸ਼ਨਰ ਵਲੋਂ ਦਫਾ 144 ਤਹਿਤ ਜਾਰੀ ਹੁਕਮਾਂ, ਜਿਹਨਾਂ ਵਿੱਚ ਪੰਜ ਤੋਂ ਜ਼ਿਆਦਾ ਬੰਦੇ ਇਕੱਠੇ ਹੋਣ ‘ਤੇ ਅਤੇ ਜਨਤਕ ਥਾਵਾਂ ‘ਤੇ ਮੀਟਿੰਗਾਂ, ਰੈਲੀਆਂ ਕਰਨ ਅਤੇ ਨਾਅਰੇ ਲਾਉਣ ਦੀ ਪਬੰਦੀ ਲਗਾਈ ਗਈ ਹੈ, ਦੀ ਉਲੰਘਣਾ ਹੋਵੇਗੀ।ਇਥੇ ਦੱਸਣਯੋਗ ਹੈ ਕਿ ਸ. ਬਾਦਲ ਵਲੋਂ ਆਉਂਦੇ ਮੰਗਲਵਾਰ ਪਿੰਡ ਚੱਕਦਾਨਾ-ਉੜਾਪੜ, ਰਾਹੋਂ, ਜਾਡਲਾ ਅਤੇ ਨਵਾਂਸ਼ਹਿਰ ਵਿਖੇ ਮੀਟਿੰਗਾਂ ਕਰਨ ਅਤੇ ਰੋਡ ਸ਼ੋਅ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।

ਜੇਕਰ ਇਹ ਪ੍ਰੋਗਰਾਮ ਹੁੰਦੇ ਹਨ ਤਾਂ ਪੰਜਾਬ ਸਰਕਾਰ ਦੇ ਮੀਮੋ ਨੰ 5/210/2017-4ਐਚ4/5871-73 ਮਿਤੀ 06/11/2018 ਰਾਹੀਂ ਕੋਈ ਵੀ ਸਮਾਗਮ ਕਰਨ ਸਬੰਧੀ ਜਾਰੀ ਹਿਦਾਇਤਾਂ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਕੇਸ ਨੰਬਰ 6213 ਆਫ 2016 ਵਿੱਚ ਜਾਰੀ ਹੁਕਮਾਂ ਦੀ ਉਲੰਘਣਾ ਵੀ ਹੋਵੇਗੀ ਕਿਉਂਕਿ ਇਹਨਾਂ ਹਿਦਾਇਤਾਂ ਅਤੇ ਹੁਕਮਾਂ ਵਿੱਚ ਲਾਊਡ ਸਪੀਕਰ ਦੀ ਪ੍ਰਵਾਨਗੀ ਅਤੇ ਲਗਭਗ ਸੱਤ ਵਿਭਾਗਾਂ ਤੋਂ ‘ਕੋਈ ਇਤਰਾਜ਼ ਨਹੀਂ’ ਸਰਟੀਫਿਕੇਟ ਲੈਣ, ਸਾਰੇ ਪ੍ਰੋਗਰਾਮ ਦੀ ਵੀਡੀਓਗ੍ਰਾਫੀ ਕਰਨ ਅਤੇ ਕੋਈ ਨੁਕਸਾਨ ਹੋਣ ‘ਤੇ ਭਰਪਾਈ ਕਰਨ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਵਲੋਂ ਲਿਖਤੀ ਰੂਪ ਵਿੱਚ ਚੁੱਕਣੀ ਜ਼ਰੂਰੀ ਹੈ।

ਪੱਤਰ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਆਮ ਲੋਕਾਂ ਖਾਸ ਤੌਰ ‘ਤੇ ਕਿਸਾਨਾਂ ਵਲੋਂ ਲਗਾਤਾਰ ਹੋ ਰਹੇ ਵਿਰੋਧ ਦਾ ਹਵਾਲਾ ਵੀ ਦਿੱਤਾ ਗਿਆ ਹੈ ਜਿਸ ਦੌਰਾਨ ਲਾਠੀਚਾਰਜ, ਲੜਾਈ-ਝਗੜੇ, ਹੱਥੋਪਾਈ ਤੇ ਹੋਰ ਨੁਕਸਾਨ ਦੀਆਂ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਹਨ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਆਮ ਲੋਕਾਂ ਖਾਸ ਕਰਕੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਅਤੇ ਇਕ ਜ਼ਿੰਮੇਵਾਰ ਨੇਤਾ ਜਾਂ ਨਾਗਰਿਕ ਵਜੋਂ ਕਨੂੰਨ ਦਾ ਸਨਮਾਨ ਕਰਦੇ ਹੋਏ 16 ਨਵੰਬਰ 2021 ਦਾ ਦੌਰਾ ਰੱਦ ਕਰ ਦਿੱਤਾ ਜਾਵੇ।ਇਹ ਵੀ ਲਿਖ ਦਿੱਤਾ ਗਿਆ ਹੈ ਕਿ ਜੇਕਰ ਫਿਰ ਵੀ ਸੁਖਬੀਰ ਬਾਦਲ ਵਲੋਂ ਜਾਣ ਬੁੱਝ ਕੇ ਮਹੌਲ ਖਰਾਬ ਕੀਤਾ ਜਾਂਦਾ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ।ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਉਹਨਾਂ ‘ਤੇ ਹੋਰ ਮੁਲਜ਼ਮਾਂ ਵਾਂਗ ‘ਰੋਕੂ ਕਾਰਵਾਈ’ ਅਤੇ ਉਲੰਘਣਾ ਕਰ ਦੇਣ ਦੀ ਹਾਲਤ ਵਿੱਚ ਬਣਦੀ ਅਗਲੇਰੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾਵੇਗੀ।

ਪੱਤਰ ਦੀ ਇਕ ਇਕ ਕਾਪੀ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਐਸ.ਐਚ.ਓ. ਥਾਣਾ ਸਿਟੀ ਨਵਾਂਸ਼ਹਿਰ, ਐਸ.ਐਚ.ਓ. ਥਾਣਾ ਸਦਰ, ਨਵਾਂਸ਼ਹਿਰ, ਐਸ.ਐਚ.ਓ. ਥਾਣਾ ਰਾਹੋਂ, ਐਸ.ਐਚ.ਓ. ਥਾਣਾ ਮੁਕੰਦਪੁਰ, ਪ੍ਰਧਾਨ, ਜ਼ਿਲ੍ਹਾ ਬਾਰ ਐਸੋਸ਼ੀਏਸ਼ਨ, ਨਵਾਂਸ਼ਹਿਰ, ਜ਼ਿਲ੍ਹਾ ਪ੍ਰਧਾਨ, ਆਈ.ਐਮ.ਏ (ਇੰਡੀਅਨ ਮੈਡੀਕਲ ਐਸੋਸ਼ੀਏਸ਼ਨ), ਨਵਾਂਸ਼ਹਿਰ ਅਤੇ ਪ੍ਰਧਾਨ, ਵਪਾਰ ਮੰਡਲ, ਨਵਾਂਸ਼ਹਿਰ ਨੂੰ ਵੀ ਭੇਜੀ ਗਈ ਹੈ।ਇਥੇ ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਕਿੱਤਣਾ ਅਤੇ ਇਕ ਹੋਰ ਆਰ.ਟੀ.ਆਈ. ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਰਜ ਕਰਕੇ ਦਸੰਬਰ 2017 ਵਿੱਚ ਟ੍ਰੈਫਿਕ ਜਾਮ ਕਰਨ ਦੇ ਮੁਕੱਦਮਿਆਂ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਲਗਭਗ ਪੂਰੇ ਪੰਜਾਬ ਦੇ ਜ਼ਿਲ੍ਹਾ ਪੱਧਰੀ ਅਕਾਲੀ ਆਗੂਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੋਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION