29.1 C
Delhi
Sunday, May 5, 2024
spot_img
spot_img

ਸੁਰਜੀਤ ਹਾਕੀ ਸੁਸਾਇਟੀ ਵੱਲੋਂ ਗਾਖ਼ਲ ਗਰੁੱਪ ਪ੍ਰੋ-ਹਾਕੀ ਲੀਗ 8 ਅਕਤੂਬਰ ਤੋਂ, ਅਮੋਲਕ ਸਿੰਘ ਗਾਖ਼ਲ ਹੋਣਗੇ ਮੁੱਖ ਸਪਾਂਸਰ

ਯੈੱਸ ਪੰਜਾਬ
ਜਲੰਧਰ, 3 ਅਕਤੂਬਰ, 2021:
ਪਹਿਲੀ ਗਾਖਲ ਗਰੁੱਪ ਪ੍ਰੋ-ਹਾਕੀ ਲੀਗ 8 ਅਕਤੂਬਰ ਤੋਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਐਸਟ੍ਰੋਟਰਫ ਹਾਕੀ ਮੈਦਾਨ ਵਿਖੇ ਖੇਡੀ ਜਾਵੇਗੀ ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਆਈ.ਏ.ਐਸ., ਜੋ ਕਿ ਸੁਰਜੀਤ ਹਾਕੀ ਸੁਸਾਇਟੀ ਅਤੇ ਅਕੈਡਮੀ ਦੇ ਪ੍ਰਧਾਨ ਵੀ ਹਨ, ਦੇ ਅਨੁਸਾਰ ਇਹ ਦੋ ਦਿਨਾਂ ਸਿਕਸ-ਏ-ਸਾਈਡ ਲੀਗ, ਜੂਨੀਅਰ, ਸਬ ਜੂਨੀਅਰ ਅਤੇ ਛੋਟੇ ਬੱਚਿਆਂ ਦੇ ਵਰਗਾਂ ਵਿੱਚ ਹਾਕੀ ਨੂੰ ਜੂਨੀਅਰ ਪੱਧਰ ਉੱਪਰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੀ ਜਾਵੇਗੀ ।

ਇਸ ਪ੍ਰੋ-ਹਾਕੀ ਲੀਗ ਦੌਰਾਨ ਕੁੱਲ 30 ਮੈਚ ਖੇਡੇ ਜਾਣਗੇ । ਥੋਰੀ ਨੇ ਕਿਹਾ ਕਿ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਐਨ.ਆਰ.ਆਈ. ਅਮੋਲਕ ਸਿੰਘ ਗਾਖਲ, ਚੇਅਰਮੈਨ, ਗਾਖਲ ਗਰੁੱਪ (ਯੂ.ਐਸ.ਏ.) ਇਸ ਲੀਗ ਦੇ ਮੁੱਖ ਸਪਾਂਸਰ ਹੋਣਗੇ।

ਇਸ ਪ੍ਰੋ-ਹਾਕੀ ਲੀਗ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਇਸ ਲੀਗ ਵਿੱਚ ਵਿਚ 18 ਟੀਮਾਂ, ਜਿਹਨਾਂ ਵਿਚ ਕੈਲੀਫੋਰਨੀਆ ਈਗਲਜ਼ (ਯੂ.ਐਸ.ਏ), ਰਕਸ਼ਕ-ਇਲੈਵਨ, ਮਿਲਵਾਕੀ ਵੁਲਵਜ਼ (ਯੂ.ਐਸ.ਏ), ਸ਼ੇਰੈ ਸਪੋਰਟਸ, ਟੂਟ ਬ੍ਰਦਰਜ਼ (ਯੂ.ਐਸ.ਏ), ਰਾਇਲ ਇਨਫਰਾ, ਬਲੈਕ ਪੈਂਥਰ, (ਯੂ.ਐਸ.ਏ), ਅਲਫਾ ਹਾਕੀ, ਗਾਖਲ ਬ੍ਰਦਰਜ਼ (ਯੂ.ਐਸ.ਏ), ਜੇ.ਪੀ.ਜੀ.ਏ. ਫਾਰਮਰਜ਼, , ਪੁਖਰਾਜ ਹੈਲਥ ਕੇਅਰ, ਜੋਨੇਕਸ ਸਪੋਰਟਸ, ਹੰਸ ਰਾਜ ਐਂਡ ਸੰਨਜ਼, ਟ੍ਰੇਸਰ ਸ਼ੂਜ਼, ਏ.ਜੀ.ਆਈ. ਜਲੰਧਰ ਹਾਈਟਸ, ਕਾਂਟੀਨੈਂਟਲ ਹੋਟਲ, ਟਾਇਕਾ ਸਪੋਰਟਸ ਅਤੇ ਫਲੈਸ਼ ਹਾਕੀ ਟੀਮਾਂ ਭਾਗ ਲੈਣਗੀਆਂ ।

ਸੰਧੂ ਨੇ ਅੱਗੇ ਕਿਹਾ ਕਿ ਭਾਗ ਲੈਣ ਵਾਲੀਆਂ ਟੀਮਾਂ ਦੇ ਹਰੇਕ ਖਿਡਾਰੀ/ਅਧਿਕਾਰੀਆਂ ਖੇਡਣ ਵਾਲੀ ਕਿੱਟ, ਭੋਜਨ ਅਤੇ ਵਧੀਆਂ ਡਾਇਟ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਦੇ ਮਾਪਿਆਂ ਤੇ ਮਹਿਮਾਨਾਂ ਨੂੰ ਵੀ ਦੋਵੇ ਵਕਤ ਭੋਜਨ ਮੁਹਈਆ ਕਰਵਾਯਾ ਜਾਵੇਗਾ। ਮੈਚ ਸਵੇਰੇ 7:30 ਵਜੇ ਤੋਂ ਸ਼ਾਮ ਤਕ ਖੇਡੇ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION