ਅੱਜ-ਨਾਮਾ
ਸੁਣਿਆ ਟਰੰਪ ਦੀ ਲੱਗੀ ਆ ਸਾਖ ਦਾਅ `ਤੇ,
ਹੋਇਆ ਈ ਰੇਡ ਤੇ ਲੱਗਣ ਪਏ ਦੋਸ਼ ਬੇਲੀ।
ਸੁਪਰ ਸ਼ਕਤੀ ਦਾ ਲੀਡਰ ਉਹ ਰਿਹਾ ਸੀ ਗਾ,
ਉੱਡ ਰਿਹਾ ਜਾਪਦਾ ਈ ਉਸ ਦਾ ਹੋਸ਼ ਬੇਲੀ।
ਫਿਰਦੀ ਪਈ ਮਗਰ ਟਰੰਪ ਦੇ ਧਾੜ ਜਿਹੜੀ,
ਕਰਦੀ ਉਹ ਜਾਪੇ ਨਹੀਂ ਛੇਤੀ ਸੰਤੋਸ਼ ਬੇਲੀ।
ਓਧਰ ਹੋ ਰਹੀ ਬਦਨਾਮੀ ਪਈ ਸਿਖਰ ਵਾਲੀ,
ਕਰ ਲਊ ਪਬਲਿਕ ਦੱਸ ਕੌਣ ਖਾਮੋਸ਼ ਬੇਲੀ।
ਫੜੇ ਗਏ ਬਕਸੇ ਤੇ ਫੜੇ ਹਨ ਸੁਣੇ ਕਾਗਜ਼,
ਲੱਭੇ ਕਈ ਮੁਲਕ ਦੇ ਸਿਖਰਲੇ ਰਾਜ਼ ਬੇਲੀ।
ਬਣੂਗਾ ਆਖਰ ਟਰੰਪ ਨਾਲ ਪਤਾ ਨਹੀਂ ਕੀ,
ਸੁਣ ਰਹੀ ਠੀਕ ਨਹੀਂ ਆਮ ਆਵਾਜ਼ ਬੇਲੀ।
-ਤੀਸ ਮਾਰ ਖਾਂ
ਅਗਸਤ 28, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ