38.1 C
Delhi
Tuesday, May 7, 2024
spot_img
spot_img

ਸੀਨੀਅਰ ਪ੍ਰੈੱਸ ਫੋਟੋਗ੍ਰਾਫਰ ਪਿਆਰੇ ਲਾਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ

ਯੈੱਸ ਪੰਜਾਬ
ਜਲੰਧਰ, 12 ਨਵੰਬਰ, 2021 –
ਸੀਨੀਅਰ ਪ੍ਰੈੱਸ ਫੋਟੋਗ੍ਰਾਫਰ ਪਿਆਰੇ ਲਾਲ ਨਮਿਤ ਸ਼ਰਧਾਂਜਲੀ ਸ਼ਿਵਬਾੜੀ ਮੰਦਿਰ ਮਖਦੂਮਪੁਰਾ ਵਿਖੇ ਹੋਇਆ, ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਵੱਡੀ ਗਿਣਤੀ ‘ਚ ਲੋਕ ਸ਼ਾਮਿਲ ਹੋਏ।

ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਕੇ. ਡੀ. ਭੰਡਾਰੀ ਨੇ ਕਿਹਾ ਕਿ ਸ੍ਰੀ ਪਿਆਰੇ ਲਾਲ ਬਹੁਤ ਹੀ ਮਿਹਨਤੀ ਅਤੇ ਲਗਨ ਵਾਲੇ ਫੋਟੋਗ੍ਰਾਫਰ ਸਨ। ਉਨ੍ਹਾਂ ਦਹਾਕਿਆਂ ਤੱਕ ਇਸ ਖੇਤਰ ‘ਚ ਕੰਮ ਕਰਕੇ ਆਪਣੀ ਵੱਖਰੀ ਪਛਾਣ ਬਣਾਈ।

ਵਿਧਾਨ ਸਭਾ ਹਲਕਾ ਜਲੰਧਰ ਪੱਛਮੀਂ ਤੋਂ ਕਾਂਗਰਸ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪ੍ਰੈੱਸ ਫੋਟੋਗ੍ਰਾਫੀ ‘ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਪੰਜਾਬ ਅਤੇ ਜਲੰਧਰ ਦੇ ਬਹੁਤ ਸਾਰੇ ਇਤਿਹਾਸਿਕ ਘਟਨਾਕ੍ਰਮਾਂ ਨੂੰ ਆਪਣੇ ਕੈਮਰੇ ‘ਚ ਬੰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸੀਨੀਅਰ ਪ੍ਰੈੱਸ ਫੋਟੋਗ੍ਰਾਫਰਾਂ ਤੇ ਪੱਤਰਕਾਰਾਂ ਦੀ ਯਾਦ ‘ਚ ਪੰਜਾਬ ਪ੍ਰੈੱਸ ਕਲੱਬ ‘ਚ ਇਕ ਫੋਟੋ ਗੈਲਰੀ ਬਣਾਈ ਜਾਣੀ ਚਾਹੀਦੀ ਹੈ ਤੇ ਇਸ ਕੰਮ ਲਈ ਉਹ ਆਪਣੇ ਫੰਡ ਵਿਚੋਂ 5 ਲੱਖ ਰੁਪਏ ਦਾ ਯੋਗਦਾਨ ਪਾਉਣਗੇ।

ਇਸ ਅਵਸਰ ‘ਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਉੱਘੇ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਨੇ ਪਿਆਰੇ ਲਾਲ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਝਾਅ ਦਿੱਤਾ ਕਿ ਪੱਤਰਕਾਰੀ ਖੇਤਰ ਦੀਆਂ ਅਜਿਹੀਆਂ ਸੀਨੀਅਰ ਅਤੇ ਪ੍ਰਮੁੱਖ ਸ਼ਖਸੀਅਤਾਂ ਦੇ ਅਨੁਭਵਾਂ ਨੂੰ ਨੋਟ ਕਰਕੇ ਪ੍ਰਕਾਸ਼ਿਤ ਵੀ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਜਲੰਧਰ ਦੀ ਪੱਤਰਕਾਰੀ ਦੇ ਇਤਿਹਾਸ ਬਾਰੇ ਨਵੀਂ ਪੀੜ੍ਹੀ ਨੂੰ ਜਾਣਕਾਰੀ ਮਿਲ ਸਕੇ।

ਇਸ ਮੌਕੇ ਵਿਧਾਇਕ ਰਜਿੰਦਰ ਬੇਰੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਬਲਰਾਜ ਠਾਕੁਰ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਰਾਜੇਸ਼ ਵਿੱਜ ਜਨਰਲ ਸਕੱਤਰ ਸ੍ਰੀ ਦੇਵੀ ਤਾਲਾਬ ਮੰਦਿਰ, ਸੁਕਰਾਂਤ ਸਫਰੀ, ਰਾਜੇਸ਼ ਸ਼ਰਮਾ (ਟਿੰਕੂ), ਜਤਿੰਦਰ ਮੋਹਨ ਵਿੱਗ, ਭਾਜਪਾ ਆਗੂ ਸੁਭਾਸ਼ ਸੂਦ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION