ਅੱਜ-ਨਾਮਾ
ਸਿੱਧੂ ਪਹੁੰਚਾ ਸੁਲਤਾਨਪੁਰ ਕਰਨ ਭਾਸ਼ਣ,
ਰਾਣੇ ਗੁਰਜੀਤ ਨੂੰ ਚੋਭ ਸੀ ਲਾ ਆਇਆ।
ਕਾਦੀਆਂ ਵੱਲ ਨੂੰ ਗਿਆ ਫਿਰ ਜਦੋਂ ਸਿੱਧੂ,
ਬਾਜਵੇ ਪ੍ਰਤਾਪ ਨੂੰ ਐਵੇਂ ਭੜਕਾ ਆਇਆ।
ਗਿਆ ਜੇ ਬੱਸੀ ਪਠਾਣਾਂ ਤਾਂ ਲੋਕ ਆਖਣ,
ਚੰਨੀ ਮੂਹਰੇ ਅੰਗਿਆਰ ਵਿਛਾ ਆਇਆ।
ਫਿਰ ਉਹ ਜਦੋਂ ਬਟਾਲੇ ਸੀ ਗਿਆ ਸਿੱਧਾ,
ਭਾਜੀ ਤ੍ਰਿਪਤ ਰਾਜਿੰਦਰ ਨੂੰ ਪਾ ਆਇਆ।
ਅਗਲੇ ਦਿਨੀਂ ਫਿਰ ਪਊਗਾ ਮਗਰ ਕੀਹਦੇ,
ਲਗਦਾ ਲਿਸਟ ਜਿਹੀ ਕੋਈ ਬਣਾਈ ਸਿੱਧੂ।
ਕਾਂਗਰਸ ਪਾਰਟੀ ਦਾ ਖੁਦ ਪ੍ਰਧਾਨ ਬਣਿਆ,
ਧਮਕੜੇ ਓਸੇ ਨੂੰ ਜਾਵੇ ਪਿਆ ਪਾਈ ਸਿੱਧੂ।
-ਤੀਸ ਮਾਰ ਖਾਂ
27 ਦਸੰਬਰ, 2021