29.1 C
Delhi
Sunday, May 5, 2024
spot_img
spot_img

ਸਿੱਧੂ ਨੂੰ ਮਿਲਿਆ ਇਮਰਾਨ ਖ਼ਾਨ ਦਾ ਸੱਦਾ ਪੱਤਰ – ਆੜੀ ਨੰਬਰ ਵੰਨ ਨੂੰ ਸੱਦਾ ਪੱਤਰ ਨੰਬਰ ਵੰਨ

ਯੈੱਸ ਪੰਜਾਬ
ਨਵੀਂ ਦਿੱਲੀ, 4 ਨਵੰਬਰ, 2019:

ਪੰਜਾਬ ਦੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਸੰਬੰਧੀ ਸੱਤਾ ਪੱਤਰ ਪ੍ਰਾਪਤ ਹੋਇਆ ਹੈ।

ਇਹ ਮਹਿਜ਼ ਇਕ ਸੰਜੋਗ ਹੀ ਨਹੀਂ ਹੋਵੇਗਾ ਕਿ ਆਪਣੇ ਆੜੀ ਨੰਬਰ ਵੰਨ ਨਵਜੋਤ ਸਿੱਧੂ ਲਈ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਤੋਂ ਆਏ ਸੱਦਾ ਪੱਤਰ ਦਾ ਸੀਰੀਅਲ ਨੰਬਰ ਵੀ ਇਕ ਹੈ।

ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਅਤੇ ਅੰਤਰ-ਧਰਮ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਸੱਦਾ ਪੱਤਰ ਵਿਚ ਕਿਹਾ ਗਿਆ ਹੈ ਕਿ 9 ਨਵੰਬਰ ਨੂੰ ਪਾਕਿਸਤਾਨ ਵਿਚ ਨਾਰੋਵਾਲ ਵਿਖ਼ੇ ਹੋਣ ਵਾਲੇ ਉਦਘਾਟਨੀ ਸਮਾਗਮ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸ਼ਿਰਕਤ ਕਰਨਗੇ।

ਇਹ ਸੱਦਾ ਪੱਤਰ ਭਾਰਤ ਵਿਚ ਪਾਕਿਸਤਾਨ ਦੇ ਐਕਟਿੰਗ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਦੇ ਦਸਤਖ਼ਤਾਂ ਹੇਠ ਭੇਜੀ ਗਈ ‘ਕਵਰਿੰਗ ਲੈਟਰ’ ਦੇ ਨਾਲ ਸ:ਸਿੱਧੂ ਦੇ ਅੰਮ੍ਰਿਤਸਰ ਦੇ ਪਤੇ ਤੇ ਭੇਜਿਆ ਗਿਆ ਹੈ।

ਭਾਰਤ ਅਤੇ ਪਾਕਿਸਤਾਨ ਦੇ ਨਾਮਵਰ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਆਪਸ ਵਿਚ ਦੋਸਤ ਹਨ ਅਤੇ ਸ: ਸਿੱਧੂ ਇਮਰਾਨ ਖ਼ਾਨ ਵੱਲੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸੰਬੰਧੀ ਹੋਏ ਸਮਾਗਮ ਵਿਚ ਸ਼ਿਰਕਤ ਕਰਨ ਲਈ ਵਿਸ਼ੇਸ਼ ਤੌਰ ’ਤੇ ਇਮਰਾਨ ਖ਼ਾਨ ਦੇ ਸੱਦੇ ’ਤੇ ਪਾਕਿਸਤਾਨ ਗਏ ਸਨ। ਇਸ ਮੌਕੇ ਹੀ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਫ਼ੈਸਲਾ ਕਰ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION