39 C
Delhi
Friday, April 26, 2024
spot_img
spot_img

ਸਿੱਖ ਫੁੱਟਬਾਲ ਕੱਪ : ਖਾਲਸਾ ਐੱਫ.ਸੀ ਗੁਰਦਾਸਪੁਰ ਨੇ ਖਾਲਸਾ ਐੱਫ.ਸੀ ਅੰਮ੍ਰਿਤਸਰ ਨੂੰ 1-0 ਨਾਲ ਹਰਾਇਆ

ਅੰਮ੍ਰਿਤਸਰ, 4 ਫ਼ਰਵਰੀ, 2020 –

ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫ.ਸੀ.) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਅੱਜ ਚਾਰ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ ਜਿਨਾਂ ਦੇ ਫਸਵੇਂ ਭੇੜ 6 ਫਰਵਰੀ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਸਵੇਰੇ 11 ਵਜੇ ਹੋਣਗੇ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਖਾਲਸਾ ਐੱਫ.ਸੀ. ਦੇ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਇੱਥੇ ਖਾਲਸਾ ਕਾਲਜ ਵਿਖੇ ਹੋਏ ਮੈਚ ਦਾ ਉਦਘਾਟਨ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਕੀਤਾ।

ਇਸ ਮੌਕੇ ਉਨਾ ਨਾਲ ਪਰਮਜੀਤ ਸਿੰਘ ਅਮਰੀਕਾ, ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਮਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਸਵਰਨ ਸਿੰਘ ਸੰਧੂ ਵੀ ਨਾਲ ਸਨ। ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਆਏ ਸਿੰਘਾਂ ਨੇ
ਸਮੂਹ ਹਾਜ਼ਰੀਨ ਨੂੰ ਪੰਜ ਮੂਲ-ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਅਤੇ ਹਰਜੀਤ ਸਿੰਘ ਖਾਲਸਾ ਨੇ ਮੈਚ ਦੀ ਚੜਦੀਕਲਾ ਲਈ ਅਰਦਾਸ ਕੀਤੀ।

ਉਨਾਂ ਦੱਸਿਆ ਕਿ ਸਾਬਤ-ਸੂਰਤ ਟੀਮਾਂ ਦੇ ਚੱਲ ਰਹੇ ਇਸ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲਿਆਂ ਸਮੇਤ ਚੰਡੀਗੜ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉਤੇ ਮੈਚ ਖੇਡ ਰਹੀਆਂ ਹਨ। ਅੱਜ ਵੱਖ-ਵੱਖ ਥਾਈਂ 4 ਕੁਆਰਟਰ ਫਾਈਨਲ ਮੈਚ ਖੇਡੇ ਗਏ ਜਿਸ ਦੌਰਾਨ ਅੰਮ੍ਰਿਤਸਰ ਵਿਖੇ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ ਟੀਮ ਨੇ ਖਾਲਸਾ ਐੱਫ.ਸੀ. ਅੰਮ੍ਰਿਤਸਰ ਦੀ ਟੀਮ ਨੂੰ 1-0 ਅੰਕ ਨਾਲ ਆਖਰੀ ਮਿੰਟ ਵਿੱਚ ਹਰਾ ਦਿੱਤਾ।

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਹੋਏ ਦੂਜੇ ਮੈਚ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਨੇ ਖਾਲਸਾ ਐੱਫ.ਸੀ. ਐੱਸਬੀਐੱਸ ਨਗਰ ਦੀ ਟੀਮ ਨੂੰ 2-0 ਅੰਕਾਂ ਨਾਲ ਪਛਾੜ ਦਿੱਤਾ। ਫਤਹਿਗੜ ਸਾਹਿਬ ਵਿਖੇ ਹੋਏ ਦੋ ਮੈਚਾਂ ਵਿੱਚ ਖਾਲਸਾ ਐੱਫ.ਸੀ. ਬਰਨਾਲਾ ਨੇ ਖਾਲਸਾ ਐੱਫ.ਸੀ. ਬਠਿੰਡਾ ਨੂੰ ਵਾਧੂ ਸਮੇਂ ਤੋਂ ਪਿੱਛੋਂ ਟ੍ਰਾਈ ਬਰੇਕਰ ਦੌਰਾਨ 7-6 ਅੰਕਾਂ ਹਰਾਇਆ ਜਦਕਿ ਖਾਲਸਾ ਐੱਫ.ਸੀ. ਰੂਪਨਗਰ ਦੀ ਟੀਮ ਨੇ ਖਾਲਸਾ ਐੱਫ.ਸੀ. ਪਟਿਆਲਾ ਨੂੰ 3-0 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ।

ਇਸ ਟੂਰਨਾਮੈਂਟ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਗੋਗੋਆਣੀ, ਦਲਜੀਤ ਸਿੰਘ ਕੋਚ, ਪ੍ਰਦੀਪ ਕੁਮਾਰ ਕੋਚ, ਭੁਪਿੰਦਰ ਸਿੰਘ ਕੋਚ, ਹਰਜਿੰਦਰ ਸਿੰਘ ਨਿੱਕੇ ਘੁੰਮਣਾ ਸਮੇਤ ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਵੀ ਹਾਜ਼ਰ ਸਨ।

ਜੌੜਾ ਸਿੰਘਾ ਨੇ ਦੱਸਿਆ ਕਿ ਇਸ ਇਤਿਹਾਸਕ ਸਿੱਖ ਫੁੱਟਬਾਲ ਕੱਪ ਦਾ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਸੈਕਟਰ 42, ਚੰਡੀਗੜ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਬਤ-ਸੂਰਤ ਟੀਮਾਂ ਨੂੰ ਅਸੀਸ ਦੇਣਗੇ ਅਤੇ ਜਥੇਦਾਰ ਸ੍ਰੀ ਕੇਸਗੜ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਪੰਥ ਦੀਆਂ ਹੋਰ ਮਾਇਆਨਾਜ਼ ਹਸਤੀਆਂ ਅਤੇ ਕਈ ਉੱਚ ਅਧਿਕਾਰੀ ਇਸ ਸਮਾਗਮ ਦੀ ਸ਼ੋਭਾ ਵਧਾਉਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION