38.1 C
Delhi
Sunday, May 12, 2024
spot_img
spot_img

ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਕਲਮ ਸੰਸਥਾ ਵੱਲੋਂ ਛੇ ਪ੍ਰਮੁੱਖ ਲੇਖਕਾਂ ਦਾ ਸਨਮਾਨ

ਯੈੱਸ ਪੰਜਾਬ
ਲੁਧਿਆਣਾ, 10 ਅਪ੍ਰੈਲ, 2022:
ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ ਪੰਜਾਬੀ ਭਾਸ਼ਾ ਦੇ ਛੇ ਸਿਰਕੱਢ ਲੇਖਕਾਂ ਹਰਭਜਨ ਸਿੰਘ ਹੁੰਦਲ, ਡਾ ਆਤਮਜੀਤ ਨਾਟਕਕਾਰ,ਡਾ ਧਨਵੰਤ ਕੌਰ ਪਟਿਆਲਾ, ਡਾ ਭੀਮ ਇੰਦਰ ਸਿੰਘ, ਡਾ ਨੀਤੂ ਅਰੋੜਾ ਬਠਿੰਡਾ ਤੇ ਡਾ ਕੁਲਦੀਪ ਸਿੰਘ ਦੀਪ ਚੰਡੀਗੜ੍ਹ ਨੂੰ ਕ੍ਰਮਵਾਰ ਬਾਪੂ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ, ਡਾ ਕੇਸਰ ਸਿੰਘ ਕੇਸਰ ਯਾਦਗਾਰੀ ਪੁਰਸਕਾਕ ਅਤੇ ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਮੁੱਖ ਸ਼ਾਇਰ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਕੀਤੀ।

ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰੋਃ ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿਃ) ਡਾ ਲਖਵਿੰਦਰ ਜੌਹਲ ਪ੍ਰਧਾਨ ਕਲਮ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ ਜਸਵਿੰਦਰ ਸਿੰਘ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਕਬਾਲ ਮਾਹਲ ਟੋਰੰਟੋ, ਡਾ ਸੁਖਦੇਵ ਸਿੰਘ ਸਿਰਸਾ ਤੇ ਕਾਲਿਜ ਪ੍ਰਿੰਸੀਪਲ ਡਾ ਤਰਸੇਮ ਸਿੰਘ ਸ਼ਾਮਿਲ ਹੋਏ।

ਕਲਮ ਦੇ ਜਨਰਲ ਸਕੱਤਰ ਪ੍ਰੋਃ ਸਿਰਜੀਤ ਜੱਜ ਨੇ ਸਵਾਗਤੀ ਸ਼ਬਦ ਬੋਲਦਿਆਂ ਕਲਮ ਦੇ 18ਵੇਂ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਸੰਸਥਾ ਅਮਰੀਕਾ ਵਾਸੀ ਲੇਖਕਾਂ ਡਾ ਸੁਖਵਿੰਦਰ ਕੰਬੋਜ ਚੇਅਰਮੈਨ ਤੇ ਕੁਲਵਿੰਦਰ ਵਾਈਸ ਚੇਅਰਮੈਨ ਦੀ ਪ੍ਰੇਰਨਾ ਨਾਲ ਸ਼ੁਰੂ ਕੀਤੀ ਗਈ ਸੀ।

ਇਸ ਵਿੱਚ ਹਰ ਸਾਲ ਤਿੰਨ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਕਰੋਨਾ ਕਹਿਰ ਕਾਰਨ ਪਿਛਲੇ ਦੋ ਸਾਲ ਸਭ ਸਰਗਰਮੀਆਂ ਠੱਪ ਰਹਿਣ ਕਰਕੇ ਇਸ ਸਾਲ ਦੋ ਸਾਲਾਂ ਦੇ ਪੁਰਸਕਾਰ ਇਕੱਠੇ ਦਿੱਤੇ ਜਾ ਰਹੇ ਹਨ।

ਡਾ ਸੁਖਵਿੰਦਰ ਕੰਬੋਜ ਦੇ ਮਾਣਯੋਗ ਬਾਪੂ ਜੀ ਸਃ ਜਾਗੀਰ ਸਿੰਘ ਕੰਬੋਜ ਯਾਦਗਾਰੀ ਪੁਰਸਕਾਰ ਲੈਣ ਲਈ ਹਰਭਜਨ ਸਿੰਘ ਹੁੰਦਲ ਦੇ ਸਪੁੱਤਰ ਡਾ ਹਰਪ੍ਰੀਤ ਸਿੰਘ ਹੁੰਦਲ ਪੁੱਜੇ ਜਦ ਕਿ ਡਾ ਆਤਮਜੀਤ ਦੇ ਅਮਰੀਕਾ ਵਿੱਚ ਹੋਣ ਕਰਕੇ ਉਨ੍ਹਾਂ ਦਾ ਪੁਰਸਕਾਰ ਨਾਟਕਕਾਰ ਡਾ ਸਾਹਿਬ ਸਿੰਘ ਮੋਹਾਲੀ ਨੇ ਪ੍ਰਾਪਤ ਕੀਤਾ। ਦੋਹਾਂ ਪ੍ਰਮੁੱਖ ਲੇਖਕਾਂ ਦਾ ਰੀਕਾਰਡਡ ਸੰਦੇਸ਼ ਵੀ ਸਰੋਤਿਆਂ ਨੂੰ ਸੁਣਾਇਆ ਗਿਆ।

ਡਾ ਕੇਸਰ ਸਿੰਘ ਕੇਸਰ ਯਾਦਗਾਰੀ ਪੁਰਸਕਾਰ ਡਾ ਧਨਵੰਤ ਕੌਰ ਤੇ ਡਾ ਭੀਮ ਇੰਦਰ ਸਿੰਘ ਨੇ ਹਾਸਲ ਕੀਤਾ। ਬਲਵਿੰਦਰ ਰਿਸ਼ੀ ਯਾਦਗਾਰੀ ਪੁਰਸਕਾਰ ਡਾ ਨੀਤੂ ਅਰੋੜਾ ਤੇ ਡਾ ਕੁਲਦੀਪ ਸਿੰਘ ਦੀਪ ਨੂੰ ਪ੍ਰਦਾਨ ਕੀਤਾ ਗਿਆ।

ਇਸ ਮੌਕੇ ਸੁਖਵਿੰਦਰ ਕੰਬੋਜ ਦੀ ਰਚਨਾਕਾਰੀ ਬਾਰੇ ਡਾ ਜਸਵਿੰਦਰ ਸਿੰਘ ਵੱਲੋਂ ਸੰਪਾਦਿਤ ਪੁਸਤਕ ਅਤੇ ਡਾ ਨਿਰਮਲਜੀਤ ਕੌਰ ਦੀ ਭਾਸ਼ਾ ਵਿਗਿਆਨ ਬਾਰੇ ਅਨੁਵਾਦ ਕੀਤੀ ਪੁਸਤਕ ਵੀ ਲੋਕ ਅਰਪਨ ਕੀਤੀ ਗਈ।

ਇਸ ਸਮਾਗਮ ਵਿੱਚ ਡਾ ਸੁਰਜੀਤ ਪਾਤਰ, ਦਰਸ਼ਨ ਬੁੱਟਰ, ਗੁਰਭਜਨ ਗਿੱਲ, ਡਾ ਵੀਰ ਸੁਖਵੰਤ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦੀਪ ਕਲੇਰ, ਕੁਲਵਿੰਦਰ ਕੁੱਲਾ,ਜਸਵੰਤ ਖਟਕੜ, ਡਾ ਕੁਲਦੀਪ ਸਿੰਘ ਦੀਪ, ਸੁਨੀਲ ਚੰਦਿਆਣਵੀ,ਡਾ ਸ਼ਮਸ਼ੇਰ ਮੋਹੀ ਤੇ ਕੁਲਵਿੰਦਰ ਸ਼ੇਰਗਿੱਲ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਜਿੱਤਿਆ। ਮੰਚ ਸੰਚਾਲਨ ਹਰਵਿੰਦਰ ਭੰਡਾਲ ਨੇ ਕੀਤਾ।

ਡਾ ਸੁਖਦੇਵ ਸਿੰਘ ਸਿਰਸਾ ਨੇ ਸੁਖਵਿੰਦਰ ਕੰਬੋਜ ਦੀ ਸਾਹਿੱਤ ਸਿਰਜਣਾ ਦੇ ਪ੍ਰਸੰਗ ਵਿੱਚ ਸੰਪਾਦਿਤ ਪੁਸਤਕ ਬਾਰੇ ਚਰਚਾ ਕੀਤੀ।

ਡਾ ਸੁਰਜੀਤ ਪਾਤਰ ਨੇ ਪ੍ਰਧਾਨਗੀ ਭਾਸ਼ਨ ਕਰਦਿਆਂ ਕਿਹਾ ਕਿ ਕਲਮ ਪੁਰਸਕਾਰਾਂ ਨੇ ਆਪਣਾ ਵਿਸ਼ੇਸ਼ ਆਭਾ ਮੰਡਲ ਕਾਇਮ ਕੀਤਾ ਹੈ, ਇਹ ਪ੍ਰਾਪਤੀ ਹੈ। ਕਲਮ ਸੰਸਥਾ ਦੇ ਪ੍ਰਧਾਨ ਡਾ ਲਖਵਿੰਦਰ ਜੌਹਲ ਨੇ ਆਏ ਲੇਖਕਾਂ , ਸਨਮਾਨਿਤ ਸ਼ਖਸੀਅਤਾਂ ਤੇ ਪ੍ਰਬੰਧ ਵਿੱਚ ਸ਼ਾਮਿਲ ਧਿਰਾਂ ਦਾ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION