31.1 C
Delhi
Monday, May 6, 2024
spot_img
spot_img

ਸਿੱਖਾਂ ਸਣੇ ਵੱਖ-ਵੱਖ ਧਰਮਾਂ ਦੇ 102 ਆਗੂ ਅਮਰੀਕੀ ਰਾਸ਼ਟਰਪਤੀ ਬਾਈਡਨ ਦੇ ਵਾਤਾਵਰਨ ਏਜੰਡੇ ਦੇ ਸਮਰਥਨ ’ਚ ਨਿੱਤਰੇ

ਯੈੱਸ ਪੰਜਾਬ
ਵਾਸਿੰਗਟਨ ਜੂਨ 16, 2021:
ਅਮਰੀਕਾ ਵਾਸ਼ਿੰਗਟਨ ਚ ਰਾਸ਼ਟਰਪਤੀ ਬਾਈਡਨ ਦੇ ਕਲਾਈਮਿਟ ਦੇ ਏਜੰਡੇ ਲਈ ਆਪਣਾ ਸਮਰਥਨ ਜ਼ਾਹਰ ਕਰਨ ਲਈ ਕਈ ਧਰਮਾਂ ਦੇ 102 ਆਗੂ ਸ਼ਾਮਲ ਹੋਏ। ਈਕੋਸਿੱਖ ਦੀ ਨੁਮਾਇੰਦਗੀ ਡਾ: ਰਾਜਵੰਤ ਸਿੰਘ ਨੇ ਕੀਤੀ। ਉਹਨਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਗਾਇਨ ਕੀਤਾ ਅਤੇ ਵਾਤਾਵਰਣ ਬਾਰੇ ਸਿੱਖ ਨਜ਼ਰੀਏ ਨੂੰ ਸਾਂਝਾ ਕੀਤਾ।

ਰਾਸ਼ਟਰਪਤੀ ਬਾਈਡਨ ਨੇ ਹਾਲ ਹੀ ਵਿੱਚ 2.2 ਟ੍ਰਿਲੀਅਨ ਡਾਲਰ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ ਵਾਤਾਵਰਨ ਨੂੰ ਸੁਧਾਰਦਿਆਂ ਨਵੀਂ ਟੈਕਨੌਲਜੀ ਅਤੇ ਇਲੈਕਟ੍ਰਿਕ ਗਰਿੱਡ ਦਾ ਆਧੁਨਿਕੀਕਰਨ, ਬਿਜਲੀ ਦਾ ਆਵਾਜਾਈ ਅਤੇ ਜਨਤਕ ਆਵਾਜਾਈ ਦਾ ਵਿਸਤਾਰ ਕਰਨਾ, ਸਾਰੇ ਭਾਈਚਾਰਿਆਂ ਲਈ ਸਾਫ਼ ਪਾਣੀ ਵਿੱਚ ਨਿਵੇਸ਼ ਕਰਨਾ ਸ਼ਾਮਲ ਹੈ।

ਡਾ: ਰਾਜਵੰਤ ਸਿੰਘ ਨੇ ਕਿਹਾ, “ਸਾਡੇ ਕਾਂਗਰਸ ਚ ਰਾਜਨੀਤਿਕ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਅਮਰੀਕੀ ਜੌਬਸ ਪਲਾਨ ਨੂੰ ਪਾਸ ਕਰਨ ਜੋ ਕਿ 2035 ਤੱਕ ਸਾਨੂੰ 100% ਸਾਫ਼ ਬਿਜਲੀ ਅਤੇ ਪ੍ਰਦੂਸ਼ਨ ਰਹਿਤ ਊਰਜਾ ਦੇਵੇਗਾ”।

ਸਾਨੂੰ ਨਿਆਂ ਦੇ ਨਾਲ ਨਿਵੇਸ਼ ਕਰਨਾ ਚਾਹੀਦਾ ਹੈ, ਰਾਸ਼ਟਰਪਤੀ ਬਿਡੇਨ ਦੀ ਮੁਹਿੰਮ ਨੂੰ ਇਹ ਯਕੀਨੀ ਬਣਾਉਂਦੇ ਹੋਏ ਘੱਟੋ ਘੱਟ 40% ਫੰਡ ਕਾਲੇ ਭਾਈਚਾਰੇ ਦੇ ਲੋਕਾਂ ਅਤੇ ਘੱਟ ਆਮਦਨੀ ਭਾਈਚਾਰਿਆਂ ਚ ਜਾਣੇ ਚਾਹੀਦੇ ਹਨ। ਇਹਨਾਂ ਥਾਂਵਾਂ ਤੇ ਪ੍ਰਦੂਸ਼ਣ ਊਰਜਾ ਅਤੇ ਪੈਟਰੋਲੀਯਮ ਤੇ ਆਧਾਰਿਤ ਆਰਥਿਕਤਾ ਦਾ ਮਾੜਾ ਅਸਰ ਹੋਇਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION