31.7 C
Delhi
Thursday, May 2, 2024
spot_img
spot_img

ਸਿਰਸਾ ਨੇ ਜਗਜੀਤ ਕੌਰ ਦੇ ਮਾਮਲੇ ‘ਤੇ ਇਮਰਾਨ ਨੂੰ ਲਿਖਿਆ ਪੱਤਰ

ਨਵੀਂ ਦਿੱਲੀ, 13 ਅਗਸਤ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਅਦਾਲਤ ਵੱਲੋਂ ਉਸਦੇ ਅਗਵਾਕਾਰ ਹਵਾਲੇ ਕਰਨ ਦੇ ਮਾਮਲੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਨੂੰ ਪੱਤਰ ਲਿਖ ਕੇ ਘੱਟ ਗਿਣਤੀਆਂ ਦੀ ਰਾਖੀ ਲਈ ਸਰਗਰਮ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਹੈ।

ਆਪਣੇ ਪੱਤਰ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਜਗਜੀਤ ਕੌਰ ਨੂੰ ਇਕ ਸਾਲ ਪਹਿਲਾਂ ਅਗਵਾ ਕੀਤਾ ਗਿਆ ਸੀ ਤੇ ਜਬਰੀ ਇਸਲਾਮ ਧਾਰਨ ਕਰਵਾਇਆ ਗਿਆ ਸੀ ਤੇ ਫਿਰ ਮੁਹੰਮਦ ਹਸਨ ਨਾਲ ਨਿਕਾਹ ਕਰਵਾ ਦਿੱਤਾ ਗਿਆ । ਉਹਨਾਂ ਕਿਹਾ ਕਿ ਭਾਰਤ ਸਮੇਤ ਦੁਨੀਆਂ ਭਰ ਵਿਚ ਰਹਿੰਦੇ ਸਿੱਖਾਂ ਨੂੰ ਪਾਕਿਸਤਾਲ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਦੀ ਕੋਈ ਆਸ ਬਾਕੀ ਨਹੀਂ ਰਹਿ ਗਈ।

ਉਹਨਾਂ ਕਿਹਾ ਕਿ ਸਿੱਖ ਹਮੇਸ਼ਾ ਮਨੁੱਖਤਾ ਦੀ ਸੇਵਾ ਵਾਸਤੇ ਅੱਗੇ ਰਹਿੰਦੇ ਹਨ ਤੇ ਇਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦਰਮਿਆਨ ਸ਼ਾਂਤੀਪੂਰਨ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਅਹਿਮ ਭੂਮਿਕਾ ਅਦਾ ਕੀਤੀ ਹੈ। ਪਰ ਇਸ ਸਭ ਦੇ ਬਾਵਜੂਦ ਸਾਡੀਆਂ ਧੀਆਂ ਨੂੰ ਪਾਕਿਸਤਾਨ ਵਿਚ ਕੱਟੜਵਾਦੀ ਅਨਸਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਇਹ ਅਨਸਰ ਜਬਰੀ ਸਾਡੀਆਂ ਧੀਆਂ ਨੂੰ ਅਗਵਾ ਕਰ ਕੇ ਇਸਲਾਮ ਧਾਰਨ ਕਰਵਾ ਕੇ ਨਿਕਾਹ ਕਰਵਾ ਰਹੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਜਗਜੀਤ ਕੌਰ ਦੇ ਪਰਿਵਾਰ ਨੇ ਉਸਦੇ ਅਗਵਾ ਹੋਣ ਦੀ ਗੱਲ ਦੰਸੀ ਸੀ ਤਾਂ ਉਦੋਂ ਪੰਜਾਬ ਦੇ ਰਾਜਪਾਲ ਚੌਘਰੀ ਸਰਗਰ ਨੇ ਭਰੋਸਾ ਦੁਆਇਆ ਸੀ ਕਿ ਲੜਕੇ ਦਾ ਪਰਿਵਾਰ ਕਾਨੂੰਨ ਚਾਰਾਜੋਈ ਨਹੀਂ ਕਰੇਗਾ। ਉਹਨਾਂ ਕਿਹਾ ਕਿ ਉਸ ਵੇਲੇ ਸਿੱਖਾਂ ਨੂੰ ਸ਼ਾਂਤ ਕਰਨ ਲਈ ਇਕ ਸਮਝੋਤਾ ਵੀ ਦੋਹਾਂ ਘਿਰਾਂ ਵਿਚ ਕਰਵਾਇਆ ਗਿਆ ਸੀ ਜਿਸ ਮੁਤਾਬਕ ਜਗਜੀਤ ਕੌਰ ਨੇ ਕੁਝ ਹੀ ਦਿਨਾਂ ਵਿਚ ਆਪਣੇ ਪਰਿਵਾਰ ਕੋਲ ਵਾਪਸ ਪਰਤਣਾ ਸੀ ਪਰ ਪਰਿਵਾਰ ਦੀ ਉਡੀਕ ਜਾਰੀ ਰਹੀ ਤੇ ਉਸ ਕੋਲ ਆਉਣ ਦੀ ਥਾਂ ਜਗਜੀਤ ਕੌਰ ਨੂੰ ਦਾਰੁਲ ਅਮਨ ਲਾਹੌਰ ਭੇਜ ਦਿੱਤਾ ਗਿਆ ਕਿਉਂਕਿ ਉਸਦੇ ਕਥਿਤ ਪਤੀ ਹਸਨ ਨੇ ਨਿਕਾਹ ਖਤਮ ਕਰਨ ਤੋਂ ਨਾਂਹ ਕਰ ਦਿੰਤੀਸੀ।

ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੀ ਅਦਾਲਤ ਵੱਲੋਂ ਕੱਲ ਸੁਣਾਇਆ ਗਿਆ ਫੈਸਲਆ ਬਿਲਕੁਲ ਹੀ ਇਕਪਾਸਡ ਹੈ ਜਿਸ ਵਿਚ ਲੜਕੀ ਤੋਂ ਉਸਦੀ ਆਜ਼ਾਦੀ ਖੋਹ ਲਈ ਗਈ ਹੈ ਤੇ ਉਸਨੂੰ ਮਾਪਿਆਂ ਹਵਾਲੇ ਕਰਨ ਤੋਂ ਇਨਕਾਰ ਇਹ ਕਹਿ ਕੇ ਕੀਤਾ ਗਿਆ ਹੈ ਕਿ ਪਰਿਵਾਰ ਉਸਨੂੰ ਮਾਰ ਨਾ ਦੇਵੇ। ਉਹਨਾਂ ਕਿਹਾ ਕਿ ਲੜਕੀ ਨੂੰ ਆਪਦੇ ਅਗਵਾਕਾਰ ਨਾਲ ਰਹਿਣ ਵਾਸਤੇ ਆਖਿਆ ਗਿਆ ਹੈ ਜੋ ਸਰਾਸਰ ਬੇਇਨਸਾਫੀ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਜਗਜੀਤ ਕੌਰ ਦੇ ਪਰਿਵਾਰ ਦੀ ਹਮਾਇਤ ਵਿਚ ਇਕੱਠੇ ਹੋ ਰਹੇ ਹਨ ਅਤੇ ਜਲਦੀ ਹੀ ਵਿਸ਼ਵ ਭਰ ਵਿਚ ਪਾਕਿਸਤਾਨ ਵਿਚ ਰਹਿੰਦੀਆਂ ਘੱਟ ਗਿਣਤੀਆਂ ਤੇ ਉਹਨਾਂ ਦੀਆਂ ਧੀਆਂ ਦੇ ਹੱਕ ਵਿਚ ਮੁਹਿੰਮ ਚਲਾਈ ਜਾਵੇਗੀ।

ਉਹਨਾਂ ਨੇ ਸ੍ਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਆਧਾਰ ‘ਤੇ ਕਾਰਵਾਈਕ ਰਿਦਆਂ ਅਦਾਲਤ ਦੇ ਫੈਸਲੇ ਨੂੰ ਗਲਤ ਕਰਾਰ ਦੇਣ ਅਤੇ ਲੜਕੀ ਨੂੰ ਉਸਦੇ ਪਰਿਵਾਰ ਨੂੰ ਸੌਂਪਣ ਲਈ ਦਿਸ਼ਾ ਨਿਰਦੇਸ ਜਾਰੀ ਕਰਨ। ਉਹਨਾਂ ਕਿਹਾ ਕਿ ਇਹ ਇਕ ਕਦਮ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਦਾ ਵਿਸ਼ਵਾਸ ਉਹਨਾਂ ਦੀ ਲੀਡਰਸ਼ਿਪ ਵਿਚ ਪੱਕਾ ਕਰੇਗਾ ਤੇ ਇਸ ਨਾਲ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION