34.1 C
Delhi
Friday, May 10, 2024
spot_img
spot_img

ਸਿਰਸਾ ਗ੍ਰਿਫ਼ਤਾਰ: ਕਿਸਾਨਾਂ ਦੇ ਸਮਰਥਨ ’ਚ ਯੂ.ਪੀ. ਪੁੱਜੇ ਆਗੂ ਨੂੰ ਬਿਲਾਸਪੁਰ ’ਚ ਕੀਤਾ ਗਿਆ ਗ੍ਰਿਫ਼ਤਾਰ

ਯੈੱਸ ਪੰਜਾਬ
ਬਿਲਾਸਪੁਰ, ਉੱਤਰ ਪ੍ਰਦੇਸ਼, 21 ਜਨਵਰੀ, 2021:
26 ਜਨਵਰੀ ਗਣਤੰਤਰ ਦਿਵਸ ਮੌਕੇ ਸੰਘਰਸ਼ਸ਼ੀ ਕਿਸਾਨਾਂ ਵੱਲੋਂ ਦਿੱਲੀ ਵਿਖ਼ੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਲਈ ਦਿੱਲੀ ਆਉਣ ਦੇ ਚਾਹਵਾਨ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕੇ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਅੱਜ ਆਪਣੇ ਸਾਥੀਆਂ ਸਣੇ ਉੱਤਰ ਪ੍ਰਦੇਸ਼ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੂੰ ਅੱਜ ਬਿਲਾਸਪੁਰ, ਪੀਲੀਭੀਤ ਵਿਖ਼ੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਗੱਲ ਦੀ ਜਾਣਕਾਰੀ ਖ਼ੁਦ ਸ: ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਰਾਹੀਂ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਕੇਵਲ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਸ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜਦਕਿ ਸੁਪਰੀਮ ਕੋਰਟ ਤਕ ਇਹ ਕਹਿ ਚੁੱਕੀ ਹੈ ਕਿ ਹਰ ਨਾਗਰਿਕ ਨੂੰ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਰੇਲੀ ਅਤੇ ਆਲੇ ਦੁਆਲੇ ਜ਼ਿਲਿ੍ਹਆਂ ਦੇ ਕਿਸਾਨਾਂ ਨੂੰ ਰੋਕੇ ਜਾਣ ਦੀਆਂ ਰਿਪੋਰਟਾਂ ਮਿਲਣ ਬਾਅਦ ਬਰੇਲੀ ਪੁੱਜੇ ਸ: ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੀ ਹਰ ਟਰੈਕਟਰ ਟਰਾਲੀ ਦੇ ਦਿੱਲੀ ਪਹੁੰਚਣ ਤਕ ਉੱਥੇ ਡਟੇ ਰਹਿਣਗੇ।

ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਜਾਰੀ ਇਕ ਬਿਆਨ ਵਿੱਚ ਸ: ਸਿਰਸਾ ਨੇ ਦੱਸਿਆ ਸੀ ਕਿ ਪਿਛਲੇ ਦਿਨਾਂ ਤੋਂ ਯੂ ਪੀ ਪੁਲਿਸ ਅਤੇ ਯੂ ਪੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਬੰਦ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਦੱਸਿਆ ਸੀ ਕਿ ਧਾਰਾ 107, 116 ਤੇ 149 ਆਈ ਪੀ ਸੀ ਤਹਿਤ ਕਿਸਾਨਾ ਨੂੰ ਨੋਟਿਸ ਦੇ ਕੇ ਪੁਲਿਸ ਡਰਾ ਧਮਕਾ ਰਹੀ ਹੈ ਤੇ ਕਹਿ ਰਹੀ ਹੈ ਕਿ ਕਿਸਾਨ 5-5 ਲੱਖ ਰੁਪਏ ਦੀਆਂ ਜ਼ਮਾਨਤ ਭਰਵਾਉਣ ਅਤੇ ਜੇਕਰ ਉਹ ਦਿੱਲੀ ਗਏ ਤਾਂ ਜ਼ਮਾਨਤਾਂ ਖਾਰਜ ਕੀਤੀਆਂ ਜਾਣਗੀਆਂ।

ਸ੍ਰੀ ਸਿਰਸਾ ਨੇ ਕਿਹਾ ਸੀ ਕਿ ਇਹ ਸ਼ਰ੍ਹੇਆਮ ਗੁੰਡਾ ਗਰਦੀ ਹੈ ਜੋ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸਾਨੂੰ ਸੰਵਿਧਾਨ ਵਿਚ ਹੱਕ ਮਿਲਿਆ ਹੈ ਕਿਅਸੀਂ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰ ਸਕਦੇ ਹਾਂ ਤੇ ਆਪਣੇ ਹੱਕਾਂ ਵਾਸਤੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕਰ ਸਕਦੇ ਹਾਂ ਤੇ ਸੁਪਰੀਮ ਕੋਰਟ ਨੇ ਵੀ ਮੌਜੂਦਾਮਾਮਲੇ ਵਿਚ ਕਿਸਾਨਾਂ ਦੇ ਅਧਿਕਾਰ ਨੂੰ ਸਹੀ ਠਹਿਰਾਇਆ ਹੈ। ਉਹਨਾਂ ਕਿਹਾ ਸੀ ਕਿ ਅਜਿਹੇ ਵਿਚ ਯੂ ਪੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦਾ ਯਤਨ ਬਿਲਕੁਲ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਹੈ।

ਸ੍ਰੀ ਸਿਰਸਾ ਨੇ ਬਰੇਲੀ ਅਤੇ ਨੇੜਲੇ ਰਾਮਪੁਰ, ਬਲੀਆ, ਸੀਤੁਪਰਾ ਸਮੇਤ ਸਾਰੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਬਿਲਕੁਲ ਨਿਸ਼ਚਿੰਤ ਹੋ ਜਾਣ ਅਤੇ ਦਿੱਲੀ ਜਾਣ ਦੀ ਤਿਆਰੀ ਕਰਨ, ਯੂ ਪੀ ਪੁਲਿਸ ਤੇ ਪ੍ਰਸ਼ਾਸਨ ਨਾਲ ਦਿੱਲੀ ਗੁਰਦੁਆਰਾ ਕਮੇਟੀ ਬਾਬਾ ਪ੍ਰਤਾਪ ਸਿੰਘ, ਰੰਧਾਵਾ ਜੀ ਬਾਬਾ ਅਨੂਪ ਸਿੰਘ ਤੇ ਹੋਰ ਮਹਾਂਪੁਰਖਾਂ ਦੇ ਸਹਿਯੋਗ ਨਾਲ ਆਪੇ ਨਜਿੱਠ ਲਵੇਗੀ।

ਉਹਨਾਂ ਇਹ ਵੀ ਐਲਾਨ ਸੀ ਕੀਤਾ ਕਿ ਜਦੋਂ ਤੱਕ ਇਲਾਕੇ ਦੇ ਕਿਸਾਨ ਜੋ ਦਿੱਲੀ ਜਾਣਾ ਚਾਹੁੰਦੇ ਹਨ, ਦਾ ਇਕ ਇਕ ਟਰੈਕਟਰ ਦਿੱਲੀ ਨਹੀਂ ਪਹੁੰਚ ਜਾਂਦਾ, ਅਸੀਂ ਇਥੇ ਬਰੇਲੀ ਹੀ ਰਹਾਂਗੇ।

ਉਹਨਾਂ ਕਿਹਾ ਸੀ ਕਿ ਜੇਕਰ ਪੁਲਿਸ ਰੋਕੇਗੀ ਤਾਂ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਉਹਨਾਂ ਕਿਹਾ ਸੀ ਕਿ ਯੂ ਪੀ ਪੁਲਿਸ ਤੇ ਪ੍ਰਸ਼ਾਸਨ ਅੰਗਰੇਜ਼ਾਂ ਵਾਂਗ ਵਿਵਹਾਰ ਕਰਨਾ ਤੁਰੰਤ ਬੰਦ ਕਰੇ।

ਸ:ਸਿਰਸਾ ਦੀ ਅਗਵਾਈ ਵਾਲੇ ਵਫਦ ਵਿਚ ਹੋਰਨਾਂ ਇਲਾਵਾ ਜਗਦੀਪ ਸਿੰਘ ਕਾਹਲੋਂ, ਸਰਬਜੀਤ ਸਿੰਘ ਵਿਰਕ, ਭੁਪਿੰਦਰ ਸਿੰਘ ਭੁੱਲਰ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਸਵਰਨ ਸਿੰਘ ਬਰਾੜ, ਨਿਸ਼ਾਨ ਸਿੰਘ ਮਾਨ ਤੇ ਰਮਿੰਦਰ ਸਿੰਘ ਸਵੀਟਾ ਤੇ ਸਤਿੰਦਰ ਸਿੰਘ ਨਾਗੀ ਸਾਰੇ ਮੈਂਬਰ ਵਫਦ ਵਿਚ ਸ਼ਾਮਲ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION