37.8 C
Delhi
Sunday, May 5, 2024
spot_img
spot_img

ਸਿਮਰਜੀਤ ਸਿੰਘ ਬੈਂਸ, ਭਰਾ, ਬੇਟੇ ਅਤੇ ਸਾਥੀਆਂ ’ਤੇ ਇਰਾਦਾ-ਏ-ਕਤਲ ਦਾ ਮਾਮਲਾ ਦਰਜ; ਕਾਂਗਰਸ ਉਮੀਦਵਾਰ ਕੜਵਲ ਧੜੇ ’ਤੇ ਹਮਲੇ ਦਾ ਦੋਸ਼

ਯੈੱਸ ਪੰਜਾਬ
ਲੁਧਿਆਣਾ, 8 ਫ਼ਰਵਰੀ, 2022:
ਪੰਜਾਬ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਸ: ਸਿਮਰਜੀਤ ਸਿੰਘ ਬੈਂਸ ਵੱਲੋਂ ਕਥਿਤ ਤੌਰ ’ਤੇ ਕਾਂਗਰਸ ਦੇ ਉਮੀਦਵਾਰ ਸ: ਕਮਲਜੀਤ ਸਿੰਘ ਕੜਵਲ ਅਤੇ ਉਨ੍ਹਾਂਦੇ ਸਾਥੀਆਂ ’ਤੇ ਬੀਤੀ ਰਾਤ ਕੀਤੇ ਗਏ ਹਮਲੇ ਦੇ ਮਾਮਲੇ ਵਿੱਚ ਸ: ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਸ:ਪਰਮਜੀਤ ਸਿੰਘ ਬੈਂਸ ਅਤੇ ਬੇਟੇ ਅਜੇਪ੍ਰੀਤ ਸਿੰਘ ਬੈਂਸ ਸਣੇ 33 ਲੋਕਾਂ ਨੂੰ ਨਾਮਜ਼ਦ ਕਰਦਿਆਂ ਅਤੇ 100 ਤੋਂ 150 ਹੋਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਥਾਣਾ ਸ਼ਿਮਲਾਪੁਰੀ ਵਿੱਚ ਐਫ.ਆਈ.ਆਰ. ਨੰਬਰ 19 ਅੱਜ ਦਰਜ ਕੀਤੀ ਗਈ ਹੈ। ਇਹ ਪਰਚਾ ਧਾਰਾ 307, 427, 148, 149, 506, 188 ਆਈ.ਪੀ.ਸੀ., 25,27 ਆਰਮਜ਼ ਐਕਟ, 51 ਡਿਜ਼ਾਸਟਰ ਮੈਨੇਜਮੈਂਟ ਐਕਟ, 3 ਐਪੀਡੈਮਿਕ ਡਿਸੀਜ਼ ਐਕਟ ਅਤੇ 127 ਰੀਪਰੈਸੈਂਟੇਸ਼ਨ ਆਫ਼ ਪੀਪਲ ਐਕਟ 1951 ਅਤੇ 1988 ਤਹਿਤ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸ: ਬੈਂਸ ਅਤੇ ਸ:ਕੜਵਲ ਆਤਮ ਨਗਰ ਹਲਕੇ ਤੋਂ ਆਹਮੋ ਸਾਹਮਣੇ ਹਨ ਅਤੇ ਬੀਤੀ ਰਾਤ ਕੜਵਲ ਧੜੇ ਨੇ ਇਹ ਦੋਸ਼ ਲਗਾਇਆ ਸੀ ਕਿ ਬੈਂਸ ਧੜੇ ਨੇ ਹਲਕੇ ਵਿੱਚ ਹੀ ਉਨ੍ਹਾਂ ’ਤੇ ਹਮਲਾ ਬੋਲ ਦਿੱਤਾ ਜਿਸ ਵਿੱਚ ਨਾ ਕੇਵਲ ਪੱਥਰਬਾਜ਼ੀ ਅਤੇ ਕੁੱਟਮਾਰ ਕੀਤੀ ਗਈ ਸਗੋਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਤੋਂ ਇਲਾਵਾ ਵੱਡੀ ਪੱਧਰ ’ਤੇ ਗੱਡੀਆਂ ਦੀ ਭੰਨਤੋੜ ਵੀ ਕੀਤੀ ਗਈ।

ਇਸ ਸੰਬੰਧੀ ਵਾਇਰਲ ਹੋਏ ਇਕ ਵੀਡੀਓ ਵਿੱਚ ਗੱਡੀਆਂ ਦੀ ਭੰਨਤੋੜ ਅਤੇ ਪੱਥਰਬਾਜ਼ੀ ਤਾਂ ਸਪਸ਼ਟ ਹੈ ਅਤੇ ਇਕ ਵਿਅਕਤੀ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ 3 ਗੋਲੀਆਂ ਵੀ ਬੈਂਸ ਧੜੇ ਵੱਲੋਂ ਚਲਾਈਆਂ ਗਈਆਂ। ਕੜਵਲ ਧੜੇ ਦਾ ਇਕ ਵਿਅਕਤੀ ਇਹ ਵੀ ਕਹਿੰਦਾ ਨਜ਼ਰ ਆਉਂਦਾ ਹੈ ਕਿ ਅਸੀਂ ਵੀ ਜਵਾਬ ਦਿੱਤਾ। ‘ਉਨ੍ਹਾਂ ਨੇ ਐਕਸ਼ਨ ਕੀਤਾ ਤਾਂ ਅਸੀਂ ਵੀ ਰਿਐਕਸ਼ਨ ਕੀਤਾ।’

ਇਹ ਮਾਮਲਾ ਦਰਜ ਹੋਣ ਨਾਲ ਸ: ਬੈਂਸ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਹੋਇਆ ਹੈ ਅਤੇ ਹੁਣ ਵੇਖ਼ਣਾ ਹੋਵੇਗਾ ਕਿ ਉਹ ਇਸ ਸੰਬੰਧੀ ਕੀ ਚਾਰਾਜੋਈ ਕਰਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION