38.1 C
Delhi
Tuesday, May 7, 2024
spot_img
spot_img

ਸਾਹਿਬਜ਼ਾਦਿਆਂ ਵੱਲੋਂ ਦਿੱਤੀਆ ਸਹਾਦਤਾਂ ਨੇ ਸਿੱਖ ਕੌਮ ਦੀ ਬੁਨਿਆਦ ਨੂੰ ਫੌਲਾਦੀ ਤੇ ਅਟੁੱਟ ਬਣਾਇਆ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, ਦਸੰਬਰ 25, 2021 –
ਮਾਨਵਤਾ ਦਾ ਇਤਿਹਾਸ ਝੁਕ ਕੇ ਸਲਾਮ ਕਰਦਾ ਹੈ ਮਾਤਾ ਗੁਜਰ ਕੌਰ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਉਂਕਿ ਕੌਮ ਦੀਆਂ ਇਹਨਾਂ ਮਹਾਨ ਸ਼ਹਾਦਤਾ ਨੇ ਸਿੱਖ ਕੌਮ ਦੀ ਬੁਨਿਆਦ ਨੂੰ ਫੌਲਾਦੀ ਅਤੇ ਅਟੁੱਟ ਬਣਾ ਦਿੱਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਸੇਵਾਦਾਰ ਹਲਕਾ ਮੋਹਾਲੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਲਕਾ ਮੋਹਾਲੀ ਦੇ ਵੱਖ ਵੱਖ ਧਾਰਮਿਕ ਸਮਾਗਮ ਅਤੇ ਲੰਗਰਾਂ ਵਿੱਚ ਨਤਮਸਤਕ ਹੁੰਦਿਆਂ ਆਖੇ।

ਉਹਨਾਂ ਮੋਹਾਲੀ ਦੀ ਸੰਗਤਾਂ ਵੱਲੋਂ ਕਰਵਾਏ ਸਮਾਗਮ ਤੇ ਬੋਲਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਨੋਜਵਾਨ ਪੀੜ੍ਹੀ ਸਿੱਖ ਸਿਧਾਂਤਾਂ,ਸਿੱਖ ਪੰਰਪਰਾਵਾ ਅਤੇ ਸਿੱਖ ਸੋਚ ਦੀ ਪਹਿਰੇਦਾਰੀ ਲਈ ਖੁਦ ਨੂੰ ਅੱਗੇ ਲੈ ਕੇ ਆਵੇ ਇਹ ਵੀ ਸਾਹਿਬਜ਼ਾਦਿਆਂ ਦੀਆ ਮਹਾਨ ਸਹਾਦਤਾ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਬਲਜੀਤ ਸਿੰਘ ਖੋਖਰ, ਹਰਪਾਲ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ,ਕਰਤਾਰ ਸਿੰਘ, ਜਰਨੈਲ ਸਿੰਘ ਹੇਮਕੁੰਟ, ਬਲਵਿੰਦਰ ਸਿੰਘ ਬਿੰਦਰ, ਹਰਚੇਤ ਸਿੰਘ,ਬਲਵੀਰ ਸਿੰਘ ਖਾਲਸਾ, ਮਹਿੰਦਰ ਸਿੰਘ, ਅਮਰੀਕ ਸਿੰਘ, ਹਰਜਿੰਦਰ ਸਿੰਘ,ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜਵਾਲਾ ਸਿੰਘ, ਗੁਰਚਰਨ ਸਿੰਘ, ਏਕਮਪ੍ਰੀਤ ਸਿੰਘ,ਮੇਹਰਬਾਨ ਸਿੰਘ ਭੁੱਲਰ, ਹਰਪ੍ਰੀਤ ਸਿੰਘ, ਜਰਨੈਲ ਸਿੰਘ ,ਚਰਨਜੀਤ ਸਿੰਘ, ਤਰਨਜੀਤ ਸਿੰਘ, ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION