28.1 C
Delhi
Thursday, April 25, 2024
spot_img
spot_img

ਸਾਦਿਕ ਮੁੱਖ ਬਿਜਲੀ ਘਰ ਵਿੱਚ ਤਕਨੀਕੀ ਨੁਕਸ ਕਾਰਨ ਖੇਤੀ ਸੈਕਟਰ ਦੀ ਬਿਜਲੀ ਪ੍ਰਭਾਵਿਤ ਹੋਈ: ਕੁਸ਼ਲਦੀਪ ਸਿੰਘ ਢਿਲੋਂ

ਯੈੱਸ ਪੰਜਾਬ
ਫਰੀਦਕੋਟ 25 ਜੂਨ, 2021 –
ਫਰੀਦਕੋਟ ਦੇ ਵਿਧਾਇਕ ਸ ਕੁਸ਼ਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਸਾਦਿਕ ਤੇ ਮਦਰ ਸਬ ਸਟੇਸ਼ਨ ਬਿਜਲੀ ਘਰ ਦੇ ਵੱਡੇ ਟਰਾਂਸਫਾਰਮਰ ਵਿਚ ਤਕਨੀਕੀ ਨੁਕਸ ਪੈਣ ਕਾਰਨ ਖੇਤੀ ਸੈਕਟਰ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਸਪਲਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਿਰਵਿਘਨ ਸਪਲਾਈ ਲਈ ਬੰਬੇ ਤੋਂ ਪ੍ਰਾਈਵੇਟ ਕੰਪਨੀ ਦੇ ਵਿਸ਼ੇਸ਼ ਇੰਜੀਨੀਅਰ ਇਸ ਤੇ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਸਾਦਿਕ ਬਿਜਲੀ ਘਰ ਵਿਚਲਾ ਤਕਨੀਕੀ ਨੁਕਸ ਐਤਵਾਰ ਤੱਕ ਦਰੁਸਤ ਹੋਣ ਦੀ ਉਮੀਦ ਹੈ।

ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਂ ਤੇ ਹੈ ਤੇ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਸਪਲਾਈ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਚਨਚੇਤ ਹੀ ਮਦਰ ਸਬ ਸਟੇਸ਼ਨ ਸਾਦਿਕ ਦੇ 160 ਮੈਗਾਵਾਟ ਦੇ ਵੱਡੇ ਟਰਾਂਸਫਾਰਮਰ ਵਿੱਚ ਤਕਨੀਕੀ ਨੁਕਸ ਆ ਜਾਣ ਕਾਰਨ ਜ਼ਿਲ੍ਹੇ ਦੇ 40-50 ਕਿਲੋਮੀਟਰ ਵਿਚ ਆਉਂਦੇ 66 ਕੇ ਵੀ ਦੇ ਕਰੀਬ 11 ਸਬ ਸਟੇਸ਼ਨਾਂ ਤੇ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ।

ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਅਤੇ ਬਿਜਲੀ ਬੋਰਡ ਇਸ ਕੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਇੰਜਨੀਅਰ ਦਿਨ ਰਾਤ ਇਹ ਤਕਨੀਕੀ ਨੁਕਸ ਦੂਰ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਜਬੂਰੀ ਨੂੰ ਸਮਝਦਿਆਂ ਬਿਜਲੀ ਬੋਰਡ ਤੇ ਉਨ੍ਹਾਂ ਦਾ ਸਾਥ ਦੇਣ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐਤਵਾਰ ਤਕ ਇਹ ਨੁਕਸ ਠੀਕ ਹੋ ਕੇ ਬਿਜਲੀ ਸਪਲਾਈ ਸ਼ੁਰੂ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।

ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਸ. ਮਨਦੀਪ ਸਿੰਘ ਨੇ ਕਿਹਾ ਕਿ ਬੰਬੇ ਤੋਂ ਕੰਪਨੀ ਦੇ ਇੰਜੀਨੀਅਰ ਅਤੇ ਬਿਜਲੀ ਬੋਰਡ ਦੇ ਇੰਜੀਨੀਅਰ ਵੀ ਮਦਰ ਸਬ ਸਟੇਸ਼ਨ ਸਾਦਿਕ ਦੇ ਟ੍ਰਾਂਸਫਾਰਮਰ ਵਿੱਚ ਆਏ ਇਸ ਨੁਕਸ ਨੂੰ ਦੂਰ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ ਅਤੇ ਕਿਸਾਨਾਂ ਨੂੰ ਖੇਤੀ ਸੈਕਟਰ ਦੀ ਨਿਰਵਿਘਨ ਸਪਲਾਈ ਐਤਵਾਰ ਤੱਕ ਹੋਣ ਦੀ ਉਮੀਦ ਹੈ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿੱਚ ਬਿਜਲੀ ਬੋਰਡ ਦਾ ਸਾਥ ਦੇਣ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION