35.1 C
Delhi
Friday, May 10, 2024
spot_img
spot_img

ਸਰਨਾ ਪਾਰਟੀ ਵੱਲੋਂ ਫ਼ਾਈਲ ਕੀਤੀ ਜਨਹਿੱਤ ਪਟੀਸ਼ਨ ਦਿੱਲੀ ਹਾਈਕੋਰਟ ਵੱਲੋਂ ਖਾਰਿਜ

ਯੈੱਸ ਪੰਜਾਬ
ਨਵੀਂ ਦਿੱਲੀ, 21 ਫਰਵਰੀ, 2023:
ਦਿੱਲੀ ਹਾਈ ਕੋਰਟ ਨੇ ਸਰਨਾ ਭਰਾਵਾਂ ਵਲੋਂ ਦਾਖਿਲ ਜਨਤਕ-ਹਿੱਤ ਪਟੀਸ਼ਨ ਨੂੰ ਸਿਰੇ ਤੋਂ ਖਾਰਿਜ ਕਰ ਦਿਤੀ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਸਾਲ 2018 ‘ਚ ਸਰਨਾ ਪਾਰਟੀ ਨੇ ਆਪਣੇ ਇਕ ਘੱਟ ਤਨਖਾਹਸ਼ੁਦਾ ਮੁਲਾਜਮ ਰਾਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਹੋ ਰਹੀ ਕਥਿਤ ਨਿਯਮਾਂ ਦੀ ਉਲੰਘਣਾਂ ਦਾ ਹਵਾਲਾ ਦਿੰਦਿਆਂ ਦਿੱਲੀ ਹਾਈ ਕੋਰਟ ‘ਚ ਇਕ ਜਨਹਿੱਤ ਪਟੀਸ਼ਨ ਦਾਖਿਲ ਕੀਤੀ ਸੀ, ਜਿਸ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਦੀ ਪੜ੍ਹਤਾਲ ਭਾਰਤ ਸਰਕਾਰ ਦੀ ਅਹਿਮ ਜਾਂਚ ਏਜੰਸੀ ‘ਭਾਰਤ ਦੇ ਕੰਪਟਰੋਲਰ ‘ਤੇ ਆਡੀਟਰ ਜਨਰਲ (ਸੀ.ਏ.ਜੀ.)’ ਪਾਸੋਂ ਕਰਵਾਉਣ ਦੀ ਗੁਹਾਰ ਲਗਾਈ ਸੀ।

ਇਸ ਮਾਮਲੇ ‘ਚ ਮਾਣਯੋਗ ਅਦਾਲਤ ਦੇ ਜਸਟਿਸ ਮਨਮੋਹਨ ਦੀ ਅਗੁਵਾਈ ਵਾਲੀ ਦੋਹਰੀ ਬੈਂਚ ਨੇ ਬੀਤੇ ਕਲ 20 ਫਰਵਰੀ ਨੂੰ ਸੁਣਾਏ ਆਪਣੇ ਫੈਸਲੇ ਰਾਹੀ ਨਾਰਾਜਗੀ ਪ੍ਰਗਟ ਕਰਦਿਆਂ ਕਿਹਾ ਕਿ ਪਟੀਸ਼ਨਕਰਤਾਂ ਨੇ ਬਗੈਰ ਕਿਸੇ ਆਧਾਰ ਤੇ ਬੇਬੁਨਿਆਦ ਪਟੀਸ਼ਨ ਦਾਖਿਲ ਕੀਤੀ ਹੈ ਜਦਕਿ ਇਸ ਸਬੰਧ ‘ਚ ਉਸ ਨੇ ਪਹਿਲਾਂ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਦਾਖਿਲ ਕਰਨ ਦਾ ਕੋਈ ਸਬੂਤ ਨਹੀ ਦਿੱਤਾ ਹੈ, ਇਸ ਲਈ ਇਸ ਪਟੀਸ਼ਨ ਨੂੰ ਸਿਰੇ ਤੋਂ ਖਾਰਿਜ ਕੀਤਾ ਜਾਂਦਾ ਹੈ।

ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਮੁਕੱਦਮੇ ਦੇ ਪਟੀਸ਼ਨਕਰਤਾ ਦੀ ਕਾਰਗੁਜਾਰੀ ਦੀ ਸੰਕਾ ਨੂੰ ਸਪੱਸ਼ਟ ਕਰਨ ਦੇ ਇਰਾਦੇ ਨਾਲ ਮਾਣਯੋਗ ਅਦਾਲਤ ਦੇ ਚੀਫ ਜਸਟਿਸ ਦੀ ਅਗੁਵਾਈ ਵਾਲੀ ਦੋਹਰੀ ਬੈਂਚ ਨੇ ਆਪਣੀ 13 ਫਰਵਰੀ 2020 ਦੀ ਸੁਣਵਾਈ ਦੋਰਾਨ ਪਟੀਸ਼ਨਕਰਤਾ ਭੁਪਿੰਦਰ ਸਿੰਘ ਨੂੰ ਆਪਣੇ ਬੈਂਕ ਖਾਤਿਆਂ ਦੇ ਵੇਰਵੇ ਤੋਂ ਇਲਾਵਾ ਆਪਣੇ ਕਿੱਤੇ ‘ਤੇ ਕਮਾਈ ਦੇ ਸਾਧਨ ਸਬੰਧੀ ਹਲਫਨਾਮਾ ਦੇਣ ਦੇ ਵੀ ਆਦੇਸ਼ ਜਾਰੀ ਕੀਤੇ ਸਨ।

ਦਸਣਯੋਗ ਹੈ ਕਿ ਸਰਨਾ ਭਰਾ ਦਿੱਲੀ ਗੁਰਦੁਆਰਾ ਕਮੇਟੀ ਦੇ ਮੋਜੂਦਾ ‘ਤੇ ਸਾਬਕਾ ਪ੍ਰਬੰਧਕਾਂ ਦੇ ਖਿਲਾਫ ਆਪ ਸਿੱਧੇ ਤੋਰ ‘ਤੇ ਸਾਮਣੇ ਨਾ ਆਉਣ ਦੀ ਥਾਂ ‘ਤੇ ਆਪਣੇ ਇਸ ਤਨਖਾਹਸ਼ੁਦਾ ਮੁਲਾਜਮ ਰਾਹੀ ਸਮੇਂ-ਸਮੇਂ ‘ਤੇ ਪੁਲਿਸ ਸ਼ਿਕਾਇਤਾਂ ‘ਤੇ ਮੁਕੱਦਮੇ ਦਾਖਿਲ ਕਰਨ ਦੀ ਕਵਾਇਤ ਕਰਦੇ ਆ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਿਕ ਸਰਨਾ ਭਰਾਵਾਂ ਦੇ ਇਸ ਮੁਲਾਜਮ ਨੇ ਇਕ ਸਿੱਖ ਵਕੀਲ ਦੇ ਖਿਲਾਫ ਬੇਬੁਨਿਆਦ ਸ਼ਿਕਾਇਤ ਦਾਖਿਲ ਕੀਤੀ ਸੀ, ਜਿਸ ਨੂੰ ਵਾਪਿਸ ਲੈਣ ਲਈ ਉਸ ਮੁਲਾਜਮ ਨੇ ਵਕੀਲ ਪਾਸੋਂ ਭਾਰੀ ਰਕਮ ਦੀ ਨਾਜਾਇਜ ਮੰਗ ਵੀ ਕੀਤੀ ਸੀ, ਜਿਸਦੀ ਪੜ੍ਹਤਾਲ ਦਿੱਲੀ ਦੀ ਤੀਸ ਹਜਾਰੀ ਪੁਲਿਸ ਸਟੇਸ਼ਨ ਵਲੋਂ ਕੀਤੀ ਜਾ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION