34.1 C
Delhi
Thursday, May 23, 2024
spot_img
spot_img
spot_img

ਸ਼ਰਾਬ ਮਾਫ਼ੀਏ ਖਿਲਾਫ਼ ਦੁਬਈ ਵਰਗੇ ਸਖ਼ਤ ਕਾਨੂੰਨ ਲਿਆਂਦੇ ਜਾਣ: ਬ੍ਰਹਮਪੁਰਾ

ਤਰਨਤਾਰਨ, 5 ਅਗਸਤ, 2020 –

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੈਪਟਨ ਸਰਕਾਰ ਤੇ ਜ਼ੋਰ ਦਿਤਾ ਕਿ ਸ਼ਰਾਬ ਮਾਫੀਏ ਖਿਲਾਫ ਡਬਈ ਤਰਜ਼ ਦੇ ਸਖਤ ਕਾਨੂੰਨ ਬਣਾਏ ਜਾਣ ਤਾਂ ਜੋ ਮੁੜ ਅਜਿਹਾ ਕਾਂਡ ਨਾ ਵਾਪਰ ਸਕੇ । ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 100 ਤੋਂ ਵੱਧ ਲੋਕ ਮਾਰੇ ਗਏ ਹਨ ਪਰ ਅਜੇ ਤੱਕ ਸ਼ਰਾਬ ਮਾਫੀਏ ਗਿਰੋਹ ਦਾ ਵੱਡਾ ਸਰਗਨਾ ਦਬੋਚਿਆ ਨਹੀਂ ਗਿਆ ।

ਉਨਾ ਅਤੀਤ ਹਵਾਲੇ ਨਾਲ ਕਿਹਾ ਕਿ 10-12 ਦਿਨਾ ਬਾਅਦ ਕੇਸ ਲਮਕਾ ਦਿਤਾ ਜਾਂਦਾ ਹੈ ਤੇ ਗੰਭੀਰ ਮੱਸਲੇ ਠੰਡੇ ਬੱਸਤੇ ਚ ਪਾ ਦਿਤੇ ਜਾਂਦੇ ਹਨ ਤੇ ਦੋਸ਼ੀ ਅਪਰਾਧ ਕਰਕੇ ਮੁੜ ਆਮ ਲੋਕਾਂ ਵਾਂਗ ਤੁਰੇ ਫਿਰਦੇ ਹਨ ਹਨ ਪਰ ਸਾਡੀ ਪਾਰਟੀ ਮੁਜ਼ਰਮਾਂ ਨੂੰ ਮਸਾਲੀ ਸਜਾਵਾਂ ਦਵਾਉਣ ਤੇ ਸਲਾਖਾਂ ਪਿੱਛੇ ਭੇਜਣ ਲਈ ਹਰ ਹੀਲਾ ਵਰਤੇਗੀ । ਸ਼ਰਾਬ ਮਾਫੀਆ ਖਿਲਾਫ 302 ਦਾ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਉਨਾ ਕਿਹਾ ਕਿ ਮਾਨਯੋਗ ਹਾਈ-ਕੋਰਟ ਦੇ ਜਸਟਿਸ ਤੋ ਉੱਚ ਪੱਧਰੀ ਪੜਤਾਲ ਕਰਵਾਈ ਜਾਵੇ ।

ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸਿਆਸਤਦਾਨ-ਪੁਲਿਸ-ਸ਼ਰਾਬ ਮਾਫੀਏ ਦਾ ਨਾਪਾਕ ਗੱਠਜੋੜ ਦੈਂਤ ਦੇ ਰੂਪ ਵਿੱਚ ਵਿੱਚਰ ਰਿਹਾ ਹੈ ਜਿਸ ਨੇ ਕੀਮਤੀ ਜਾਨਾਂ ਨਿਗਲ ਲਈਆਂ । ਪੁਲਿਸ ਤੇ ਹੋਰ ਅਧਿਕਾਰੀ ਮੁਅਤਲ ਕਰਨੇ ਆਂਮ ਕਾਰਵਾਈ ਹੈ ।

ਇਹ ਅਫਸਰ ਕੁਝ ਸਮੇਂ ਬਾਅਦ ਬਹਾਲ ਹੋ ਜਾਣਗੇ ਪਰ ਪੀੜਤ ਪਰਿਵਾਰਾਂ ਦੇ ਜੀਅ ਕਦੇ ਵਾਪਸ ਨਹੀ ਆਉਣਗੇ, ਅਜਿਹੇ ਸੰਗੀਨ ਅਪਰਾਧਾ ਨੂੰ ਨੱਥ ਪਾਉਣ ਲਈ ਦੋਸ਼ੀ ਅਧਿਕਾਰੀ ਬਰਖਾਸਤ ਕਰਕੇ , ਸ਼ਰਾਬ ਦੇ ਅਸਲ ਸਮੱਗਲਰ ਅਤੇ ਸਿਆਸਤਦਾਨ ਬੇਨਕਾਬ ਕੀਤੇ ਜਾਣ ਜੋ ਘਟੀਆ ਨਸ਼ਾ ਵੇਚਣ ਲਈ ਸਿਰੇ ਦੇ ਗੁਨਾਹ ਲਈ ਜ਼ੁੰਮੇਵਾਰ ਹਨ । ਉਨਾ ਪੀੜਤਾਂ ਪਰਿਵਾਰਾਂ ਨੂੰ ਸਰਕਾਰੀ ਨੌਕਰੀ, 5 5 ਲੱਖ ਮੁਆਵਜ਼ਾ ਦੇਵੇ ।

ਇਸ ਕਾਂਡ ਲਈ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਤੇ ਹੋਰ ਆਗੂ ਸੂਬੇ ਵਿਚ ਨਜਾਇਜ਼ ਸ਼ਰਾਬ ਦੇ ਧੰਦੇ ਲਈ ਦਿੱਤੀ ਗਈ ਖੁੱਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ । ਉਨਾ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਦੀ ਸਰਪ੍ਰਸਤੀ ਹਾਸਲ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਨਜਾਇਜ਼ ਸ਼ਰਾਬ ਵੇਚਣ ਤੋਂ ਤੁਰੰਤ ਰੋਕਿਆ ਨਾ ਗਿਆ ਤਾਂ ਫਿਰ ਅਜਿਹੇ ਹੋਰ ਹਾਦਸੇ ਕਿਸੇ ਵੀ ਸਮੇਂ ਵਾਪਰ ਸਕਦੇ ਹਨ। ਇਹ ਸ਼ਰਾਬ ਘਰ ਦੀ ਕੱਢੀ ਨਹੀਂ ਬਲਕਿ ਸਮਗਲਰਾਂ ਵੱਲੋਂ ਸਪਲਾਈ ਕੀਤੀ ਜ਼ਹਿਰਰੂਪੀ ਨਜਾਇਜ ਲਾਹਣ ਸੀ ।

ਇਸ ਪਿੱਛੇ ਇਕ ਬਹੁਤ ਵੱਡਾ ਸੰਗਠਿਤ ਸ਼ਰਾਬ ਮਾਫੀਆ ਹੈ ਜੋ ਜ਼ਹਿਰ ਵੰਡਣ ਦਾ ਕੰਮ ਕਰ ਰਿਹਾ। ਇਸ ਮੌਕੇ ਸ ਰਣਜੀਤ ਸਿੰਘ ਬ੍ਰਹਮਪੁਰਾ, ਸ ਰਵਿੰਦਰ ਸਿੰਘ ਬ੍ਰਹਮਪੁਰਾ , ਸ ਦਲਜੀਤ ਸਿੰਘ ਗਿੱਲ ਜਿਲਾ ਪ੍ਰਧਾਨ ਆਦਿ ਮੌਜੂਦ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION