28.1 C
Delhi
Thursday, May 9, 2024
spot_img
spot_img

ਵੋਟ ਪਾਉਣ ਵੇਲੇ ਗੁਰੂ ਸਾਹਿਬਾਂ ਦੀ ਬੇਅਦਬੀ ਅਤੇ ਆਪਣੇ ਬੱਚਿਆਂ ਦਾ ਭਵਿੱਖ ਦਾ ਧਿਆਨ ਰੱਖ਼ਿਉ: ਸਰਵਜੀਤ ਕੌਰ ਮਾਣੂਕੇ

ਯੈੱਸ ਪੰਜਾਬ
ਚੰਡੀਗੜ੍ਹ, ਫਰਵਰੀ 19, 2022 –
ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਵੋਟ ਨਹੀਜ਼ ਪਾਉਣਗੇ, ਕਿਉਜ਼ਕਿ ਅਕਾਲੀਆਂ ਦੇ ਰਾਜ ਵਿੱਚ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਗੁਰੂ ਸਾਹਿਬਾਂ ਦੇ ਅੰਗ ਪਾੜਕੇ ਗਲੀਆਂ ਨਾਲੀਆਂ ਵਿੱਚ ਰੋਲੇ ਗਏ। ਜਿਸ ਕਾਰਨ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸ਼ਾਤਮਈ ਧਰਨਾਂ ਦੇ ਕੇ ਇਨਸਾਫ਼ ਦੀ ਮੰਗ ਕਰਨ ਵਾਲੀਆਂ ਸੰਗਤਾਂ ਉਪਰ ਬਾਦਲਾਂ ਦੀ ਪੁਲਿਸ ਨੇ ਗੋਲੀਆਂ ਚਲਾਕੇ ਦੋ ਸਿੱਖਾਂ ਸ਼ਹੀਦ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਤਾਂ ਅਕਾਲੀਆਂ ਵੱਲੋਜ਼ ਦਿੱਤਾ ਗਿਆ ਅਤੇ ਨਾ ਹੀ ਕਾਂਗਰਸ ਵੱਲੋਜ਼ ਕਿਸੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਕੇਵਲ ਤੇ ਕੇਵਲ ਲੋਕਾਂ ਗੁੰਮਰਾਹ ਕਰਨ ਦੀ ਗੰਧਲੀ ਸਿਆਸਤ ਕੀਤੀ ਗਈ ਹੈ। ਇਸ ਲਈ ਪੰਜਾਬ ਦੇ ਲੋਕ ਅੱਜ ਵੋਟ ਪਾਉਣ ਵੇਲੇ ਉਹ ਵੇਲਾ ਯਾਦ ਰੱਖਣ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਜ਼ ਤੋਜ਼ ਉਮੀਦਵਾਰ ਅਤੇ ਪਾਰਟੀ ਦੇ ਕੌਮੀ ਆਗੂ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਦੇ ਲੋਕਾਂ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਇੱਕ ਮੌਕਾ ਆਪ ਦੇਣ ਦੀ ਅਪੀਲ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਪੰਜਾਬ ਵਾਸੀ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਲੋਕ ਵਿਰੋਧੀ ਦੋਗਲੀਆਂ ਨੀਤੀਆਂ  ਭਾਂਜ ਦੇਣ ਲਈ ਅੱਜ 20 ਫਰਵਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭਾਰੀ ਵੋਟਾਂ ਪਾ ਕੇ ਇਮਾਨਦਾਰ ਸਰਕਾਰ ਦਾ ਮੁੱਢ ਬੰਨਣ ਤੇ ਲੋਕਾਂ ਦੇ ਮਸੀਹਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਨਾਉਣ।

ਉਹਨਾਂ ਆਖਿਆ ਕਿ ਅੱਜ ਫੈਸਲੇ ਦਾ ਦਿਨ ਹੈ ਅਤੇ ਪੰਜਾਬ ਦੇ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ  ਧਿਆਨ ਵਿੱਚ ਰੱਖਕੇ ਵੋਟ ਪਾਉਣ, ਕਿਉਜ਼ਕਿ ਪੰਜਾਬ ਵਾਸੀ ਪਿਛਲੇ 70ੑ75 ਸਾਲਾਂ ਤੋਜ਼ ਅਕਾਲੀਆਂ ਤੇ ਕਾਂਗਰਸੀਆਂ ਵਾਰੑਵਾਰ ਵੋਟਾਂ ਪਾ ਕੇ ਪਰਖਦੇ ਰਹੇ ਹਨ ਅਤੇ ਇਸ ਵਾਰ ਇੱਕ ਮੌਕਾ ਆਪ  ਦੇਣ ਅਤੇ ਪੰਜਾਬ ਵਿੱਚ ਇਮਾਨਦਾਰ ਸਰਕਾਰ ਬਨਾਉਣ।

ਬੀਬੀ ਮਾਣੂੰਕੇ ਨੇ ਆਖਿਆ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 18 ਸਾਲ ਤੋਜ਼ ਉਪਰ ਮਹਿਲਾਵਾਂ  ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾਂ ਦਿੱਤੇ ਜਾਣਗੇ, ਸਿੱਖਿਆ ਦਾ ਮਿਆਰ ਉਚਾ ਚੁੱਕਿਆ ਜਾਵੇ ਤੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ, ਅਧਿਆਪਕਾਂ ਲਈ 8 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ ਤੇ ਨਾਨਾ ਟੀਚਿੰਗ ਦਾ ਕੰਮ ਨਹੀਜ਼ ਲਿਆ ਜਾਵੇਗਾ ਤੇ ਵਿਦੇਸ਼ਾਂ ਵਿੱਚ ਟਰੇਨਿੰਗ ਕਰਵਾਈ ਜਾਵੇਗੀ, ਮਹਿੰਗੇ ਬਿਜਲੀ ਸਮਝੌਤੇ ਤੁਰੰਤ ਰੱਦ ਕੀਤੇ ਜਾਣਗੇ, 24 ਘੰਟੇ ਬਿਜਲੀ ਦਿੱਤੀ ਜਾਵੇਗੀ, ਸਾਰੇ ਵਰਗਾਂ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਆਸ਼ਾ ਵਰਕਰਾਂ ਦੇ ਮਸਲੇ ਹੱਲ ਕੀਤੇ ਜਾਣਗੇ, ਮੁਹੱਲਾ ਕਲੀਨਿਕ ਖੋਲੇ ਜਾਣਗੇ, ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ, ਵਪਾਰੀਆਂ 6 ਮਹੀਨੇ ਦੇ ਅੰਦਰ ਵੈਟ ਰਿਫੰਡ ਕੀਤਾ ਜਾਵੇਗਾ, ਹਫ਼ਤਾ ਵਸੂਲੀ ਤੇ ਗੁੰਡਾ ਟੈਕਸ ਖਤਮ ਕੀਤਾ ਜਾਵੇਗਾ, ਨੌਕਰੀਆਂ ਦੇ ਪ੍ਰਬੰਧ ਕੀਤੇ ਜਾਣਗੇ, ਹਰ ਤਰ੍ਹਾਂ ਦੇ ਮਾਫ਼ੀਏ ਨੱਥ ਪਾਈ ਜਾਵੇਗੀ, ਸਾਫ਼ੑਸੁਥਰਾ ਪ੍ਰਸ਼ਾਸ਼ਨਿਕ ਅਤੇ ਲੋਕ ਰਾਜ ਸਥਾਪਿਤ ਕੀਤਾ ਜਾਵੇਗਾ।

ਉਹਨਾਂ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ, ਭਾਜਪਾ ਤੇ ਕਾਂਗਰਸ ਦੀਆਂ ਚਾਲਾਂ ਤੋਜ਼ ਸੁਚੇਤ ਰਹਿਣ ਅਤੇ ਅੱਜ ਆਪ ਦੀ ਸਰਕਾਰ ਬਨਾਉਣ ਲਈ ਖੁਦ ਹੰਭਲਾ ਮਾਰਨ, ਤਾਂ ਹੀ ਇਹਨਾਂ ਲੋਟੂ ਪਾਰਟੀਆਂ ਤੋਜ਼ ਨਿਯਾਤ ਮਿਲ ਸਕੇਗੀ। ਇਸ ਮੌਕੇ ਉਹਨਾਂ ਦੇ ਨਾਲ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਐਡਵੋਕੇਟ ਕਰਮ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਚੀਮਾਂ, ਨੋਨੀ ਸੈਜ਼ਭੀ, ਗੋਪੀ ਸ਼ਰਮਾਂ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਜ਼, ਪੱਪੂ ਭੰਡਾਰੀ, ਤਰਸੇਮ ਸਿੰਘ ਅਲੀਗੜ੍ਹ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਜ਼ਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION