38.1 C
Delhi
Tuesday, May 14, 2024
spot_img
spot_img

ਵੈਟਰੀਨਰੀ ਯੂਨੀਵਰਸਿਟੀ ਦੀ ਖੋਜਾਰਥੀ ਡਾ: ਦੀਪਥੀ ਵਿਜੈ ਨੂੰ ਮਿਲਿਆ 2021 ਦਾ ਸਰਵਉੱਤਮ ਖ਼ੋਜ ਕਹਾਣੀ ਸਨਮਾਨ

ਲੁਧਿਆਣਾ, 7 ਮਾਰਚ, 2022 (ਰਾਜਕੁਮਾਰ ਸ਼ਰਮਾ)
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਨ ਹੈਲਥ ਕੇਂਦਰ ਦੀ ਪੀਐਚ.ਡੀ ਖੋਜਾਰਥੀ, ਡਾ. ਦੀਪਥੀ ਵਿਜੈ ਨੂੰ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਖੋਜ ਸੰਬੰਧੀ ਲੇਖਣੀ ਕੌਸ਼ਲ ਨੂੰ ਉਭਾਰਨ ਸੰਬੰਧੀ ਦਿੱਤਾ ਜਾਂਦਾ ਸਨਮਾਨ-2021 ਪ੍ਰਾਪਤ ਹੋਇਆ ਹੈ। ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਦਾ ਪ੍ਰਯੋਜਨ ਵਿਗਿਆਨਕ ਖੇਤਰ ਦੀ ਖੋਜ ਗਾਥਾ ਨੂੰ ਬਿਆਨਣ ਤੇ ਸੰਚਾਰ ਕਰਨ ਸੰਬੰਧੀ ਖੋਜਾਰਥੀਆਂ ਦੇ ਲੇਖਣੀ ਹੁਨਰ ਵਿਚ ਨਿਖਾਰ ਲਿਆਉਣਾ ਹੈ।

ਖੋਜਾਰਥੀ ਨੂੰ ਇਸ ਸਨਮਾਨ ਵਿਚ ਪ੍ਰਸੰਸਾ ਪੱਤਰ ਅਤੇ 10 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਏਗਾ। ਉਨ੍ਹਾਂ ਨੇ ਆਪਣਾ ਖੋਜ ਕਾਰਜ ਡਾ. ਜਸਬੀਰ ਸਿੰਘ ਬੇਦੀ ਦੀ ਨਿਗਰਾਨੀ ਵਿਚ ਕੀਤਾ ਸੀ। ਖੋਜ ਦਾ ਵਿਸ਼ਾ ’ਡੇਅਰੀ ਪਸ਼ੂ ਝੁੰਡ ਵਿਚ ਸੂਖਮਜੀਵ ਵਿਰੋਧੀ ਪ੍ਰਤੀਰੋਧਕ ਸਮਰੱਥਾ’ ਦਾ ਅਧਿਐਨ ਕਰਨ ਸੰਬੰਧੀ ਸੀ। ਵਨ ਹੈਲਥ ਕੇਂਦਰ ਦੇ ਨਿਰਦੇਸ਼ਕ, ਡਾ. ਬੇਦੀ ਨੇ ਆਪਣੇ ਖੋਜਾਰਥੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੂਖਮਜੀਵ ਵਿਰੋਧੀ ਪ੍ਰਤੀਰੋਧਕ ਸਮਰੱਥਾ ਦਾ ਅਧਿਐਨ ਮਨੁੱਖ-ਪਸ਼ੂ-ਵਾਤਾਵਰਣ ਦੇ ਅੰਤਰ ਸੰਬੰਧਾਂ ਨਾਲ ਵੀ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਸਾਡਾ ਇਹ ਕੇਂਦਰ ਜਨਤਕ ਸਿਹਤ ਦੇ ਖੇਤਰ ਵਿਚ ਕੰਮ ਕਰ ਰਿਹਾ ਹੈ ਅਤੇ ਇਸ ਸੰਬੰਧੀ ਅਸੀਂ ਕਈ ਖੋਜਾਂ ਕਰ ਚੁੱਕੇ ਹਾਂ ਅਤੇ ਕਈ ਕਾਰਜਸ਼ਾਲਾਵਾਂ ਅਤੇ ਮੁਹਿੰਮਾਂ ਰਾਹੀਂ ਕਿਸਾਨਾਂ ਅਤੇ ਜਨਤਕ ਸਿਹਤ ਦੇ ਪੇਸ਼ੇਵਰਾਂ ਨੂੰ ਇਸ ਵਿਸ਼ੇ ’ਤੇ ਗਿਆਨ ਦਿੱਤਾ ਜਾ ਰਿਹਾ ਹੈ।

ਨਿਰਦੇਸ਼ਕ ਖੋਜ, ਜਤਿੰਦਰਪਾਲ ਸਿੰਘ ਗਿੱਲ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਸੰਜੀਵ ਕੁਮਾਰ ਉੱਪਲ ਨੇ ਡਾ. ਦੀਪਥੀ ਦੀਆਂ ਖੋਜ ਗਤੀਵਿਧੀਆਂ ਸੰਬੰਧੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਜਨਤਕ ਸਿਹਤ ਨਾਲ ਜੁੜੇ ਇਕ ਬਹੁਤ ਹੀ ਮਹੱਤਵਪੂਰਨ ਵਿਸ਼ੇ ’ਤੇ ਕੰਮ ਕਰ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਬਿਹਤਰ ਢੰਗ ਨਾਲ ਆਪਣੀ ਖੋਜ ਕਹਾਣੀ ਨੂੰ ਲਿਖਣਾ ਵੀ ਇਕ ਮੁਹਾਰਤ ਵਾਲਾ ਕਾਰਜ ਹੈ।ਇਸ ਨਾਲ ਵਿਗਿਆਨਕ ਭਾਈਚਾਰੇ ਵਿਚ ਆਪਣੀ ਗੱਲ ਬਹੁਤ ਰੁਚੀਪੂਰਨ ਢੰਗ ਨਾਲ ਪਹੁੰਚਾਈ ਜਾ ਸਕਦੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION