37.8 C
Delhi
Monday, May 6, 2024
spot_img
spot_img

ਵਿਰੋਧੀ ਭਾਜਪਾ ਵਰਕਰਾਂ ਨੂੰ ਦੇ ਰਹੇ ਧਮਕੀਆਂ, ਧੱਕੇਸ਼ਾਹੀ ਨਾਲ ਦਿਲ ਨਹੀਂ ਜਿੱਤੇ ਜਾਂਦੇ: ਰਾਣਾ ਸੋਢੀ

ਯੈੱਸ ਪੰਜਾਬ
ਫ਼ਿਰੋਜ਼ਪੁਰ, 15 ਫਰਵਰੀ, 2022 –
ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਵਿਰੋਧੀ ਭਾਜਪਾ ਵਰਕਰਾਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ, ਜੋ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਨਾਲ ਜਨਤਾ ਦਾ ਦਿਲ ਨਹੀਂ ਜਿੱਤਿਆ ਜਾਂਦਾ। ਜੇਕਰ ਵਿਰੋਧੀਆਂ ਨੇ ਪਿਛਲੇ 5 ਸਾਲਾਂ ਵਿੱਚ ਇੰਨਾ ਵਿਕਾਸ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਨੂੰ ਵੋਟਾਂ ਮੰਗਣ ਲਈ ਇੰਨੀ ਮਿਹਨਤ ਨਾ ਕਰਨੀ ਪੈਂਦੀ।

ਉਨ੍ਹਾਂ ਕਿਹਾ ਕਿ ਜੋ ਲੋਕ ਭਾਜਪਾ ਦੀਆਂ ਰੈਲੀਆਂ, ਪਬਲਿਕ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਹਨ, ਉਨ੍ਹਾਂ ਨੂੰ ਕਾਂਗਰਸੀਆਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜੋ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਦੇ ਨਾਲ ਚੱਲਣ ਅਤੇ ਕਿਸੇ ਵੀ ਉਮੀਦਵਾਰ ਦੀ ਪਬਲਿਕ ਮੀਟਿੰਗ ਵਿੱਚ ਜਾ ਕੇ ਵੋਟ ਪਾਉਣ ਦਾ ਅਧਿਕਾਰ ਹੈ।

ਪਰ ਵਿਰੋਧੀਆਂ ਵੱਲੋਂ ਜਿਸ ਤਰ੍ਹਾਂ ਦੀ ਗੁੰਡਾਗਰਦੀ ਫੈਲਾਈ ਜਾ ਰਹੀ ਹੈ, ਉਹ ਲੋਕਾਂ ਦਾ ਦਿਲ ਜਿੱਤਣ ਦੀ ਬਜਾਏ ਲੋਕਾਂ ਵਿੱਚ ਮਜ਼ਾਕ ਦਾ ਵਿਸ਼ਾ ਬਣ ਰਹੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION