31.7 C
Delhi
Monday, May 6, 2024
spot_img
spot_img

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਰਿਆਇਤਾਂ ਦਾ ਲਾਲਚ ਦੇ ਕੇ ਕਰ ਰਹੀਆਂ ਹਨ ਗੁਮਰਾਹ: ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ
ਚੰਡੀਗੜ੍ਹ,
ਪੰਜਾਬ ਵਿੱਚ 2022 ਦੇ ਸੁਰੂ ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆ ਰਾਜਨੀਤਿਕ ਪਾਰਟੀਆ ਪੰਜਾਬ ਦੇ ਲੋਕਾ ਨੁੰ ਰਿਆਇਤਾ ਦੇਣ ਦੀ ਦੋੜ ਵਿੱਚ ਗੁੰਮਰਾਹ ਕਰ ਰਹੀਆ ਹਨ । ਇਹਨਾਂ ਗੱਲਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ ।

ਬਾਜਵਾ ਨੇ ਆਖਿਆ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾ ਨੁੰ ਤਨਖਾਹਾ ਦੇਣ ਲਈ ਖਜਾਨੇ ਵਿੱਚ ਪੈਸੇ ਨਹੀ ਹਨ ਤਾਂ ਫਿਰ ਇਹਨਾਂ ਕੋਲ ਏਨੀਆ ਵੱਡੀਆ ਰਿਆਇਤਾ ਦੇਣ ਲਈ ਪੈਸਾ ਕਿਥੋ ਆਵੇਗਾ ।ਇਹ ਗੱਲ ਵੀ ਇਹਨਾਂ ਰਾਜਨੀਤਿਕ ਪਾਰਟੀਆ ਨੂੰ ਲੋਕਾ ਸਾਹਮਣੇ ਰੱਖਣੀ ਚਾਹੀਦੀ ਹੈ ।

ਪਹਿਲਾ ਹੀ ਪਿਛਲੇ 30 ਸਾਲਾ ਤੋ 15 ਸਾਲ ਅਕਾਲੀ ਦਲ ਬਾਦਲ ਨੇ ਅਤੇ ਸਾਢੇ 14 ਸਾਲ ਕਾਂਗਰਸ ਨੇ ਪੰਜਾਬ ਦੀਆ ਸਰਕਾਰੀ ਜਾਇਦਾਦਾ ਵੇਚ ਕੇ ਜਾਂ ਗਿਰਵੀ ਰੱਖ ਕੇ ਸਰਕਾਰਾ ਚਲਾਈਆ ਹਨ । ਜਿਸ ਨਾਲ ਪੰਜਾਬ ਬਹੁਤ ਵੱਡੇ ਕਰਜ਼ੇ ਦੀ ਮਾਰ ਝੱਲਦਿਆ ਤਬਾਹੀ ਕੇ ਕੰਢੇ ਤੇ ਖੜਾ ਹੋ ਗਿਆ ਹੈ । ਬਾਜਵਾ ਨੇ ਅੱਗੇ ਆਖਿਆ ਕਿ ਸਰਕਾਰਾ ਨੋਜ਼ਵਾਨਾਂ ਨੁੰ ਰੁਜ਼ਗਾਰ ਦੇਣ ਦੀ ਬਜਾਏ , ਮੁਫਤਖੋਰੀ ਵੱਲ ਧੱਕ ਰਹੀਆ ਹਨ ।

ਜਿਸ ਨਾਲ ਪੰਜਾਬ ਕਦੇ ਵੀ ਖੁਸ਼ਹਾਲ ਨਹੀ ਹੋ ਸਕਦਾ ।ਦੇਸ਼ ਦੀ ਉੱਚ ਅਦਾਲਤ ਨੁੰ ਦਖਲ ਦੇ ਕੇ ਰਾਜਨੀਤਿਕ ਪਾਰਟੀਆ ਦੇ ਮੈਨੀਫੈਸਟੋ ਨੁੰ ਲੀਗਲ ਡਾਕੂਮੈਟ ਬਣਾਉਣਾ ਚਾਹੀਦਾ ਹੈ ਤਾਂ ਜੋ ਸਰਕਾਰ ਬਣਾਉਣ ਤੇ ਜੇ ਇਹ ਆਪਣੇ ਵਾਅਦੇ ਪੂਰੇ ਨਹੀ ਕਰਦੇ ਤਾਂ ਇਹਨਾਂ ਨੁੰ ਕਾਨੁੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇ

ਬਾਜਵਾ ਨੇ ਆਖਿਆ ਕਿ ਅਜ਼ਾਦੀ ਤੋ ਬਾਅਦ ਦੇਸ਼ ਨੁੰ ਭਿ੍ਰਸਟਾਚਾਰੀ ਲੀਡਰਸਿੱਪ ਮਿਲੀ । ਜੇਕਰ ਲੀਡਰਸਿੱਪ ਭਿ੍ਰਸਟਾਚਾਰੀ ਨਾ ਹੁੰਦੀ ਤਾਂ ਇਹਨਾਂ 75 ਵਰਿਆ ਚ ਦੇਸ਼ ਸੰਸਾਰ ਭਰ ਦੇ ਵਿਕਾਸਸੀਲ ਦੇਸ਼ਾ ਦੀ ਗਿਣਤੀ ਵਿੱਚ ਆਉਦਾ । ਇਸ ਮੋਕੇ ਸੁਖਜਿੰਦਰ ਸਿੰਘ ਚੋਹਾਨ ਜਿਲ੍ਹਾ ਪ੍ਰਧਾਨ ਯੂਥ ਵਿੰਗ , ਅਜਾਇਬ ਸਿੰਘ ਦਿਓਲ , ਰਵਿੰਦਰ ਸਿੰਘ ਆਦਿ ਮੋਜੂਦ ਸਨ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION