ਅੱਜ-ਨਾਮਾ
ਲਿਖਿਆ ਖਤ ਗਵਰਨਰ ਨੇ ਨਵਾਂ ਕਹਿੰਦੇ,
ਧਮਕੀਆਂ ਮਾਰਦੇ ਲਿਖੇ ਕਈ ਬੋਲ ਬੇਲੀ।
ਸਿੱਧਾ ਈ ਕਿਹਾ ਉਸ ਨੇ ਮੁੱਖ ਮੰਤਰੀ ਨੂੰ,
ਅਥਾਰਟੀ ਬਹੁਤ ਭਾਰੀ ਸਾਡੇ ਕੋਲ ਬੇਲੀ।
ਭੇਜਿਆ ਜਾਂਦਾ ਹੈ ਜਦੋਂ ਵੀ ਕੋਈ ਪੱਤਰ,
ਛੱਡਦੇ ਤੁਸੀਂ ਬਿਆਨਾਂ ਵਿੱਚ ਰੋਲ ਬੇਲੀ।
ਮੇਰੀ ਤਾਕਤ ਹੈ ਕਿੰਨਾ ਕੁਝ ਕਰਨ ਵਾਲੀ,
ਵੇਖ ਲਉ ਜ਼ਰਾ ਸੰਵਿਧਾਨ ਨੂੰ ਫੋਲ ਬੇਲੀ।
ਮੋੜਵਾਂ ਅੱਗੋਂ ਪਈ ਪਾਰਟੀ ਆਪ ਕਹਿੰਦੀ,
ਦਿਤਾ ਸੰਵਿਧਾਨ ਹੀ ਅਸਾਂ ਨੂੰ ਰਾਜ ਬੇਲੀ।
ਲੋਕਤੰਤਰ ਵਿੱਚ ਲੋਕਾਂ ਤੋਂ ਲਿਆ ਫਤਵਾ,
ਫਤਵਾ ਮਿਲਣ ਦੀ ਰੱਖੋ ਕੁਝ ਲਾਜ ਬੇਲੀ।
-ਤੀਸ ਮਾਰ ਖਾਂ
ਅਗਸਤ 26, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ