33.1 C
Delhi
Wednesday, May 8, 2024
spot_img
spot_img

ਲਓ ਬਈ ‘ਆਪ’ ਉਮੀਦਵਾਰ ਜੀਵਨ ਜਯੋਤ ਕੌਰ ਨੇ ਵੀ ਸਿੱਧੂ ’ਤੇ ਨਿਸ਼ਾਨਾ ਲਾ ਕੇ ਕਿਹਾ ‘ਠੋਕੋ ਤਾਲੀ’

ਯੈੱਸ ਪੰਜਾਬ
ਅੰਮ੍ਰਿਤਸਰ, 8 ਫ਼ਰਵਰੀ, 2022:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕਾਂਗਰਸ ਦੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਨੂੰ ਨਿੱਤ ਨਵੀਂਆਂ ਚੁਣੌਤੀਆਂ ਮਿਲ ਰਹੀਆਂ ਹਨ।

ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਇਹ ਚੁਣੌਤੀਆਂ ਹੋਰ ਡੂੰਘੀਆਂ ਹੋ ਰਹੀਆਂ ਹਨ ਅਤੇ ਉਨ੍ਹਾਂ ’ਤੇ ਨਿਸ਼ਾਨੇ ਕੱਸੇ ਜਾ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣਾ ਹਲਕਾ ਆਪਣੀ ਧਰਮਪਤਨੀ ਸ੍ਰੀਮਤੀ ਗਨੀਵ ਕੌਰ ਨੂੰ ਸੌਂਪ ਕੇ ਅੰਮ੍ਰਿਤਸਰ ਪੂਰਬੀ ਤੋਂ ਲੜਨ ਦੇ ਫ਼ੈਸਲੇ ਅਤੇ ਭਾਜਪਾ ਵੱਲੋਂ ਉਨ੍ਹਾਂ ਦੇ ਮੁਕਾਬਲੇ ਇਕ ਸੀਨੀਅਰ ਆਈ.ਏ.ਐਸ. ਅਫ਼ਸਰ ਸ: ਜਗਮੋਹਨ ਸਿੰਘ ਰਾਜੂ ਨੂੰ ਨੌਕਰੀ ਤੋਂ ਅਸਤੀਫ਼ਾ ਦਿਵਾ ਕੇ ਸ:ਸਿੱਧੂ ਦੇ ਮੁਕਾਬਲੇ ਮੈਦਾਨ ਵਿੱਚ ਉਤਾਰਿਆ ਹੈ।

ਸ: ਸਿੱਧੂ ਅਤੇ ਸ: ਮਜੀਠੀਆ ਤਾਂ ਇਕ ਦੂਜੇ ’ਤੇ ਨਿਤ ਦਿਨ ਹੀ ਸ਼ਬਦੀ ਵਾਰ ਕਰਦੇ ਰਹਿੰਦੇ ਹਨ ਪਰ ਮੰਗਲਵਾਰ ਨੂੰ ‘ਆਮ ਆਦਮੀ ਪਾਰਟੀ’ ਦੀ ਉਮੀਦਵਾਰ ਸ੍ਰੀਮਤੀ ਜੀਵਨਜਯੋਤ ਕੌਰ ਨੇ ਉਨ੍ਹਾਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।

ਸ: ਸਿੱਧੂ, ਜੋ ਆਪ ਟਵਿੱਟਰ ਟਵਿੱਟਰ ਖ਼ੇਡਣ ਦੇ ਸ਼ੌਕੀਨ ਹਨ, ’ਤੇ ਨਿਸ਼ਾਨ ਲਾਉਣ ਲਈ ਸ੍ਰੀਮਤੀ ਜੀਵਨ ਜਯੋਤ ਕੌਰ ਨੇ ਵੀ ਟਵਿੱਟਰ ਨੂੰ ਹੀ ਚੁਣਿਆ ਹੈ।

ਅੱਜ ਉਨ੍ਹਾਂ ਨੇ ਪੰਜਾਬੀ ਵਿੱਚ ਇਕ ਟਵੀਟ ਕਰਦਿਆਂ ਲਿਖ਼ਿਆ, ‘ਮੁੜ ਕੇ ਸਿੱਧੂ ਘਰ ਨੂੰ ਆਉ। ਚੰਨੀ ਨੇ। ਤੁਹਾਨੂੂੰ ਸੀ.ਐਮ. ਕੈੱਂਡੀਡੇਟ ਨਹੀਂ ਬਣਨ ਦਿੱਤਾ ਤੇ ਮੈਂ ਤੁਹਾਨੂੰ ਐਮ.ਐਲ.ਏ. ਨਹੀਂ ਬਣਨ ਦੇਣਾ। ਠੋਕ ਤਾਲੀ। ਇਕ ਮੌਕਾ ਕੇਜਰੀਵਾਲ ਨੂੰ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION