30.1 C
Delhi
Friday, May 10, 2024
spot_img
spot_img

ਰੱਫੜ ਦਿੱਲੀ ਦੇ ਅੰਦਰ ਆ ਪਿਆ ਭਾਰਾ, ਹੁੰਦੀ ਹਾਲੇ ਨਹੀਂ ਮੇਅਰ ਦੀ ਚੋਣ ਮੀਆਂ

ਅੱਜ-ਨਾਮਾ

ਰੱਫੜ ਦਿੱਲੀ ਦੇ ਅੰਦਰ ਆ ਪਿਆ ਭਾਰਾ,
ਹੁੰਦੀ ਹਾਲੇ ਨਹੀਂ ਮੇਅਰ ਦੀ ਚੋਣ ਮੀਆਂ।

ਜਦ ਵੀ ਚੋਣ ਲਈ ਕਦੀ ਅਜਲਾਸ ਹੁੰਦਾ,
ਪੈਂਦਾ ਨਿਕਲ ਹੈ ਨਵਾਂ ਕੋਈ ਕੋਣ ਮੀਆਂ।

ਬਹਿਸਾਂ ਵਿੱਚ ਹਨ ਫਸਦੀਆਂ ਧਿਰਾਂ ਦੋਵੇਂ,
ਆਪਣਾ-ਆਪਣਾ ਰੋਣ ਫਿਰ ਰੋਣ ਮੀਆਂ।

ਲੋਕਤੰਤਰ `ਤੇ ਲੱਗਾ ਪਿਆ ਦਾਗ ਜਿਹੜਾ,
ਕਿਹੜਾ ਧੋਊਗਾ ਉਹਦਾ ਫਿਰ ਧੋਣ ਮੀਆਂ।

ਦੋਵੇਂ ਧਿਰਾਂ`ਚੋਂ ਘੱਟ ਨਹੀਂ ਕੋਈ ਲੱਗਦੀ,
ਸਮਝਣ ਦੂਜੀ ਨੂੰ ਦੋਵੇਂ ਈ ਟਿੱਚ ਮੀਆਂ।

ਦਿੱਲੀ ਚੋਣਾਂ ਦਾ ਜਿਹੜਾ ਸੀ ਮੂਲ ਫਤਵਾ,
ਰੁਲਿਆ ਜਾਪਦਾ ਬਹਿਸ ਦੇ ਵਿੱਚ ਮੀਆਂ।

-ਤੀਸ ਮਾਰ ਖਾਂ
ਫਰਵਰੀ 8, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION