37.8 C
Delhi
Sunday, May 5, 2024
spot_img
spot_img

ਰਿਜਰਵ ਇੰਜੀਨੀਅਰਿੰਗ ਫੋਰਸ ਦੇ ਸਰਜੇਂਟ ਸੁਖਦਰਸ਼ਨ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ

ਯੈੱਸ ਪੰਜਾਬ
ਅਜੀਤਵਾਲ (ਮੋਗਾ), 17 ਅਪ੍ਰੈਲ, 2022:
ਜ਼ਿਲ੍ਹਾ ਮੋਗਾ ਨਾਲ ਸਬੰਧਤ ਭਾਰਤੀ ਜਨਰਲ ਰਿਜਰਵ ਇੰਜੀਨੀਅਰਿੰਗ ਫੋਰਸ ਦੇ ਸਰਜੇਂਟ ਸੁਖਦਰਸ਼ਨ ਸਿੰਘ ਦਾ ਬੀਤੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ ਵਿੱਚ ਇਲਾਜ਼ ਦੌਰਾਨ ਦੇਹਾਂਤ ਹੋ ਗਿਆ ਸੀ।

ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਝੰਡੇਆਣਾ ਨੇੜੇ ਅਜੀਤਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ।

ਉਨ੍ਹਾਂ ਦੇ ਬੇਟੇ ਵਰਿੰਦਰ ਸਿੰਘ, ਮਨਜਿੰਦਰ ਸਿੰਘ ਵੱਲੋਂ ਚਿਤਾ ਨੂੰ ਅਗਨੀ ਭੇਟ ਕੀਤੀ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੁੰ ਸ਼ੋਕ ਸਲਾਮੀ ਦਿੱਤੀ ਗਈ। ਪੰਜਾਬ ਸਰਕਾਰ ਦੀ ਤਰਫੋ ਤਹਿਸੀਲਦਾਰ ਪ੍ਰਵੀਨ ਸਿੰਗਲਾ ਨੇ ਮਿ੍ਤਕ ਦੇਹ ਤੇ ਫੁੱਲ ਮਾਲਾਵਾ ਪਾਈਆਂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ।

ਇਸ ਮੌਕੇ ਤੇ ਥਾਣਾ ਮੁਖੀ ਅਜੀਤਵਾਲ ਅਮਨਦੀਪ ਕੰਬੋਜ,ਸਰਪੰਚ ਇਕਬਾਲ ਸਿੰਘ ਝੰਡੇਆਣਾ,ਜਸਵੀਰ ਕੌਰ ਪਟਵਾਰੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕਾਂ ਨੇ ਸਰਜੇਂਟ ਸੁਖਦਰਸ਼ਨ ਸਿੰਘ ਨੂੰ ਅੰਤਿਮ ਵਿਦਾਇਗੀ ਦਿਤੀ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION