ਯੈੱਸ ਪੰਜਾਬ
ਲਖ਼ਨਊ, 25 ਦਸੰਬਰ, 2022:
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਖਿਲਾਫ਼ ਲਖ਼ਨਊ ਦੀ ਅਦਾਲਤ ਵਿੱਚ ਸ਼ਿਕਾਇਤ ਦੇ ਕੇ ਐਫ.ਆਈ.ਆਰ.ਦਰਜ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਇਹ ਸ਼ਿਕਾਇਤ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਯਾਤਰਾ’ ਦੌਰਾਨ ਵੀ.ਡੀ.ਸਾਵਰਕਰ ਬਾਰੇ ਕੀਤੀ ਗਈ ਇਕ ਟਿੱਪਣੀ ਦੇ ਸੰਬੰਧ ਵਿੱਚ ਲਖ਼ਨਊ ਦੇ ਰਹਿਣ ਵਾਲੇ ਵਕੀਲ ਨ੍ਰਿਪੇਂਦਰ ਪਾਂਡੇ ਵੱਲੋਂ ਦਿੱਤੀ ਗਈ ਹੈ।
ਹਾਲਾਂਕਿ ਵਕੀਲ ਨੇ ਐਡੀਸ਼ਨਲ ਸਿਵਿਲ ਜੱਜ ਅੰਬਰੀਸ਼ ਕੁਮਾਰ ਸ੍ਰੀਵਾਸਤਵਾ ਦੀ ਅਦਾਲਤ ਵਿੱਚ ਐਫ.ਆਈ.ਆਰ. ਲਈ ਬੇਨਤੀ ਕੀਤੀ ਸੀ ਪਰ ਅਦਾਲਤ ਨੇ ਇਸ ਮਾਮਲੇ ਨੂੰ ਸੁਣਵਾਈ ਯੋਗ ਮੰਨਦਿਆਂ ਸ਼ਿਕਾਇਤ ਵਜੋਂ ਦਰਜ ਕੀਤਾ ਹੈ ਅਤੇ ਇਸ ਦੀ ਅਗਲੀ ਸੁਣਵਾਈ ਹੁਣ 9 ਜਨਵਰੀ ਨੂੰ ਹੋਵੇਗੀ। ਐਫ.ਆਈ.ਆਰ.ਕਰਨ ਤੋਂ ਪਹਿਲਾਂ ਹੁਣ ਸ਼ਿਕਾਇਤਕਰਤਾ ਅਤੇ ਉਸ ਦੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਵਕੀਲ ਸ੍ਰੀ ਪਾਂਡੇ ਨੇ ਦੋਸ਼ ਲਗਾਇਆ ਹੈਕਿ 17 ਨਵੰਬਰ ਨੂੰ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਸ੍ਰੀ ਰਾਹੁਲ ਗਾਂਧੀ ਨੇ ਇਹ ਕਿਹਾ ਕਿ ਵਿਨਾਇਕ ਦਾਮੋਦਰ ਸਾਵਰਕਰ ਅੰਗਰੇਜ਼ਾਂ ਦੇ ਨੌਕਰ ਸਨ ਅਤੇ ਉਨ੍ਹਾਂ ਤੋਂ ਪੈਨਸ਼ਨ ਲੈਂਦੇ ਰਹੇ। ਦੋਸ਼ ਲਗਾਇਆ ਗਿਆ ਹੈ ਕਿ ਸਾਵਰਕਰ ’ਤੇ ਇਹ ਟਿੱਪਣੀ ਕਰਕੇ ਰਾਹੁਲ ਗਾਂਧੀ ਨੇ ਸਮਾਜ ਵਿੱਚ ਨਫ਼ਰਤ ਫ਼ੈਲਾਉਣ ਦਾ ਕੰਮ ਕੀਤਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ