ਅੱਜ-ਨਾਮਾ
ਰਾਮ ਰਹੀਮ ਦੇ ਕੇਸ ਵਿੱਚ ਖਬਰ ਆ ਗਈ,
ਦੋਂਹ ਸਰਕਾਰਾਂ ਦਾ ਹੁੰਦਾ ਪਿਆ ਭੇੜ ਬੇਲੀ।
ਜਿਸ ਤਰ੍ਹਾਂ ਜਾਂਦੀ ਆ ਦਿੱਤੀ ਪੈਰੋਲ ਉਸ ਨੂੰ,
ਉਸ ਦੀ ਬਹਿਸ ਦਾ ਚੱਲੇ ਪਿਆ ਗੇੜ ਬੇਲੀ।
ਹਰਿਆਣਾ ਆਖੇ ਪੈਰੋਲ ਆ ਹੱਕ ਉਸ ਦਾ,
ਕੋਈ ਨਾ ਸਕਦਾ ਇਹ ਹੱਕ ਉਖੇੜ ਮੀਆਂ।
ਪੰਜਾਬ ਕਹੇ ਕਿ ਬਾਬਾ ਜੇ ਬਾਹਰ ਆਉਂਦਾ,
ਨਵੀਂ ਉਹ ਛੇੜ ਦੇਊ ਕਿਸੇ ਥਾਂ ਛੇੜ ਬੇਲੀ।
ਸਰਕਾਰਾਂ ਭਿੜਨ ਤੇ ਬਾਬੇ ਨੂੰ ਫਿਕਰ ਹੈ ਨਾ,
ਗਾਉਂਦਾ ਈ ਢੋਲੇ ਤੇ ਮੌਜ ਉਹ ਮਾਣਦਾ ਈ।
ਦਿਆਲੂ ਦਿੱਲੀ ਹੀ ਵਿਗੜਨ ਨਾ ਕੱਖ ਦੇਂਦੀ,
ਵਿਚਲੀ ਰਮਜ਼ ਨੂੰ ਸਿਰਫ ਉਹ ਜਾਣਦਾ ਈ।
-ਤੀਸ ਮਾਰ ਖਾਂ
ਮਾਰਚ 05, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ