29.1 C
Delhi
Sunday, May 12, 2024
spot_img
spot_img

ਯੋ ਯੋ ਹਨੀ ਸਿੰਘ ਅਤੇ ਹਿਮੇਸ਼ ਰੇਸ਼ਮੀਆ ਇਨਗਰੂਵਜ਼ ਮਿਊਜ਼ਿਕ ਗਰੁੱਪ ਦੇ ਅਧਿਕਾਰਤ ਕਲਾਕਾਰ ਬਣੇ

ਯੈੱਸ ਪੰਜਾਬ
ਚੰਡੀਗੜ੍ਹ, 25 ਨਵੰਬਰ, 2021:
ਇੰਗਰੂਵਜ਼ ਮਿਊਜ਼ਿਕ ਗਰੁੱਪ, ਸੰਗੀਤ ਵੰਡ, ਮਾਰਕੀਟਿੰਗ ਅਤੇ ਤਕਨਾਲੋਜੀ ਵਿੱਚ ਇੱਕ ਵਿਸ਼ਵ ਆਗੂ, ਨੇ ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਨੂੰ ਆਪਣੇ ਅਧਿਕਾਰਤ ਕਲਾਕਾਰਾਂ ਵਜੋਂ ਸਾਈਨ ਕੀਤਾ ਹੈ। ਇਹ ਸੌਦੇ ਉਦਯੋਗ ਦੇ ਮਾਸਟਰ ਅਮਿਤ ਸ਼ਰਮਾ ਦੁਆਰਾ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇੰਗਰੂਵਜ਼ ਕੰਟਰੀ ਮੈਨੇਜਰ, ਭਾਰਤ ਦਾ ਲੇਬਲ ਦਿੱਤਾ ਗਿਆ ਹੈ।

ਇੰਗਰੂਵਜ਼ ਮਿਊਜ਼ਿਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਉਸਨੇ ਭਾਰਤ ਦੇ ਦੋ ਸਭ ਤੋਂ ਵੱਡੇ ਸਿਤਾਰਿਆਂ ਨੂੰ ਆਪਣੇ ਗਰੁੱਪ ਵਿਚ ਸ਼ਾਮਿਲ ਕੀਤਾ ਹੈ। ਸਭ ਤੋਂ ਪਹਿਲਾਂ, ਬਹੁ-ਪ੍ਰਤੀਭਾਸ਼ਾਲੀ ਅਭਿਨੇਤਾ, ਨਿਰਮਾਤਾ, ਸੰਗੀਤਕਾਰ, ਅਤੇ ਗਾਇਕ ਹਿਮੇਸ਼ ਰੇਸ਼ਮੀਆ ਹਨ ਤੇ ਉਨ੍ਹਾਂ ਦੇ ਲੇਬਲ(ਹਿਮੇਸ਼ ਰੇਸ਼ਮੀਆ ਮੇਲੋਡੀਜ਼) ਦੇ ਕਲਾਕਾਰ, ਵੀ ਸ਼ਾਮਲ ਹਨ। ਦੂਜਾ, ਉਨ੍ਹਾਂ ਨੇ ਯੋ ਯੋ ਹਨੀ ਸਿੰਘ, ਜੋ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਅਤੇ ਮਨੋਰੰਜਨ ਹਨ ਨੂੰ ਸ਼ਾਮਿਲ ਕੀਤਾ ਹੈ।

ਇਹ ਸੌਦੇ ਉਦਯੋਗ ਦੇ ਦਿੱਗਜ ਅਮਿਤ ਸ਼ਰਮਾ ਦੁਆਰਾ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇੰਗਰੂਵਜ਼ ਕੰਟਰੀ ਮੈਨੇਜਰ, ਭਾਰਤ ਵਜੋਂ ਚੁਣਿਆ ਗਿਆ ਹੈ । ਅਮਿਤ ਸ਼ਰਮਾ ਨੇ ਗਾਨਾ, ਈਰੋਜ਼ ਤੋਂ ਪਹਿਲਾਂ ਸੰਗੀਤ ਅਤੇ ਟੈਲੀਕਾਮ ਦੇ ਮੁਖੀ ਵਜੋਂ ਵੱਡੀਆਂ ਸੰਗੀਤ ਕੰਪਨੀਆਂ ਵਿੱਚ ਕੰਮ ਕੀਤਾ ਹੈ।

ਬੌਬ ਰੌਬੈਕ, ਸੀਈਓ, ਇੰਗਰੂਵਜ਼ ਮਿਊਜ਼ਿਕ ਗਰੁੱਪ, ਨੇ ਕਿਹਾ, “ਅਸੀਂ ਦੋ ਸ਼ਾਨਦਾਰ ਕਲਾਕਾਰਾਂ – ਹਿਮੇਸ਼ ਰੇਸ਼ਮੀਆ ਅਤੇ ਯੋ ਯੋ ਹਨੀ ਸਿੰਘ ਦੇ ਦਸਤਖਤ ਨਾਲ ਭਾਰਤੀ ਸੰਗੀਤ ਜਗਤ ਵਿੱਚ ਆਪਣੀ ਸ਼ੁਰੂਆਤ ਕਰ ਬਹੁਤ ਉਤਸਾਹਿਤ ਹਨ ।”

ਇੰਗਰੂਵਜ਼ ਦੇ ਕੰਟਰੀ ਮੈਨੇਜਰ ਅਮਿਤ ਸ਼ਰਮਾ ਨੇ ਕਿਹਾ, “ਭਾਰਤ ਵਿੱਚ ਸੰਗੀਤ ਜਗਤ ਪਹਿਲਾਂ ਨਾਲੋਂ ਕਿਤੇ ਵੱਧ ਜੀਵੰਤ ਅਤੇ ਮਹੱਤਵਪੂਰਨ ਹੈ, ਰਚਨਾ ਤੇ ਸੱਚੀ ਕਲਾ ਦੀ ਇੱਕ ਸ਼ਾਨਦਾਰ ਮਾਤਰਾ ਨੂੰ ਵਿਕਸਿਤ ਕਰ ਰਿਹਾ ਹੈ”।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION